ਨਵੀਂ ਦਿੱਲੀ : ਪੰਜਾਬ ਦੇ ਸੁਪਰਸਟਾਰ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਬਾਲੀਵੁੱਡ ਫਿਲਮ 'ਉੜਤਾ ਪੰਜਾਬ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਟ੍ਰੇਲਰ 16 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਸ਼ਾਹਿਦ ਨੇ ਆਪਣੀ ਇਸ ਫਿਲਮ ਦਾ ਮੋਸ਼ਨ ਪੋਸਟਰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਜਾਣਕਾਰੀ ਅਨੁਸਾਰ ਕਰੀਨਾ ਨੇ ਇਸ ਫਿਲਮ 'ਚ ਡਾਕਟਰ ਦੀ ਭੂਮਿਕਾ ਨਿਭਾਅ ਰਹੀ ਹੈ, ਜਿਸ 'ਚ ਉਹ ਬੇਹੱਦ ਸਿੰਪਲ ਕੁੜੀ ਬਣੀ ਹੈ। ਇਸ ਫਿਲਮ ਦੀ ਕਹਾਣੀ ਕਾਫੀ ਵੱਖਰੀ ਹੈ। ਇਹ ਫਿਲਮ ਨਿਰਦੇਸ਼ਕ ਅਭੀਸ਼ੇਕ ਚੋਬੇ ਵਲੋਂ ਨਿਰਦੇਸ਼ਤ ਕੀਤੀ ਗਈ ਹੈ ਅਤੇ ਇਹ ਫਿਲਮ ਬਾਲਾਜੀ ਮੋਸ਼ਨ ਪਿਕਚਰਸ ਵਲੋਂ ਨਿਰਮਾਣ ਕੀਤੀ ਗਈ ਹੈ। ਇਸ ਫਿਲਮ 'ਚ ਸ਼ਾਹਿਦ ਕਪੂਰ ਨੇ 'ਟੋਮੀ ਸਿੰਘ' ਦਾ ਕਿਰਦਾਰ ਨਿਭਾਇਆ ਹੈ, ਜਿਸ 'ਚ ਉਹ ਪੰਜਾਬੀ ਰਾਕਸਟਾਰ ਬਣੇ ਹਨ। ਜਾਣਕਾਰੀ ਅਨੁਸਾਰ ਬ੍ਰੇਕਅੱਪ ਤੋਂ ਬਾਅਦ ਸ਼ਾਹਿਦ ਪਹਿਲੀ ਵਾਰ ਕਰੀਨਾ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਇਸ ਫਿਲਮ ਦੇ ਪੋਸਟਰ ਅਤੇ ਰਿਲੀਜ਼ ਡੇਟ ਦੀ ਜਾਣਕਾਰੀ ਖੁਦ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ ਰਾਹੀ ਦਿੱਤੀ ਸੀ। ਜਾਣਕਾਰੀ ਅਨੁਸਾਰ ਦਿਲਜੀਤ ਇਸ ਫਿਲਮ ਨਾਲ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। 'ਉੜਤਾ ਪੰਜਾਬ' 'ਚ ਦਿਲਜੀਤ ਨੂੰ ਦੇਖਣ ਲਈ ਦਿਲਜੀਤ ਦੇ ਪ੍ਰਸ਼ੰਸਕ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਹੁਣ ਉਨ੍ਹਾਂ ਦੀ ਇਹ ਬੇਸਬਰੀ ਖਤਮ ਹੋਣ ਵਾਲੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿਲਜੀਤ ਦੀ ਫਿਲਮ 'ਅੰਬਰਸਰੀਆ ਰਿਲੀਜ਼ ਹੋਈ ਸੀ, ਜਿਸ ਨੇ ਦਰਸ਼ਕਾਂ ਦੀਆਂ ਖੂਬ ਵਾਹਵਾਹੀ ਬਟੋਰੀਆਂ ਹਨ।
'ਕੀ ਐਂਡ ਕਾ' ਦੀ Sucess Party 'ਚ ਸ਼ਾਹਰੁਖ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਖ਼ੂਬ ਮਸਤੀ (Watch Pics)
NEXT STORY