ਮੁੰਬਈ— ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੂੰ ਕੌਣ ਨਹੀਂ ਜਾਣਦਾ। ਉਸਨੇ ਜੀਵਨ ਵਿਚ ਬਹੁਤ ਸੰਘਰਸ਼ ਕੀਤਾ ਹੈ। ਕਹਿੰਦੇ ਹਨ ਕਿ ਹਰੇਕ ਨੂੰ ਉਸਦੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਅਤੇ ਅਜਿਹਾ ਹੀ ਕੁੱਝ ਵਿਦਿਆ ਬਾਲਨ ਨਾਲ ਹੋਇਆ ਹੈ। ਉਸ ਨੂੰ ਉਸਦੀ ਅਦਾਕਾਰੀ ਕਾਰਨ ਬਹੁਤ ਸ਼ਲਾਘਾ ਮਿਲ ਰਹੀ ਹੈ ਅਤੇ ਕਈ ਵਾਰ ਪੁਰਸਕਾਰ ਜਿੱਤ ਚੁੱਕੀ ਹੈ। ਉਸਦੀ ਅਦਾਕਾਰੀ ਕਾਰਨ 'ਵਰਲਡ ਮਲਯਾਲੀ ਕੌਂਸਲ' ਅਤੇ ਕੈਰਲੀ ਟੀ. ਵੀ. ਨੇ 'ਪ੍ਰਾਈਡ ਆਫ ਕੇਰਲ' ਪੁਰਸਕਾਰ ਨਾਲ ਨਵਾਜਿਆ ਹੈ। ਅਦਾਕਾਰਾ ਮੂਲ ਰੂਪ ਨਾਲ ਕੇਰਲ ਦੀ ਰਹਿਣ ਵਾਲੀ ਹੈ। 'ਕਹਾਣੀ' ਫਿਲਮ ਦੀ ਅਦਾਕਾਰਾ ਨੇ 'ਵੱਕਾਰੀ ਪੁਰਸਕਾਰ' ਹਾਸਲ ਕਰਨ ਦੀ ਖੁਸ਼ੀ ਟਵਿੱਟਰ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਸਨੇ ਕਿਹਾ ਹੈ ਕਿ ਉਹ ਇਸ ਪੁਰਸਕਾਰ ਨੂੰ ਲੈ ਕੇ ਬਹੁਤ ਖੁਸ਼ ਹੈ।
Box Office : 'ਸਨਮ ਰੇ' ਨੇ ਦੂਜੇ ਦਿਨ ਵੀ ਕੀਤੀ ਸ਼ਾਨਦਾਰ ਕਮਾਈ
NEXT STORY