ਸਾਊਥ ਦਾ ਸੁਪਰਸਟਾਰ ਵਿਜੇ ਦੇਵਰਕੋਂਡਾ ‘ਲਾਈਗਰ’ ਫ਼ਿਲਮ ਰਾਹੀਂ ਹਿੰਦੀ ਫ਼ਿਲਮ ਇੰਡਸਟਰੀ ’ਚ ਸ਼ੁਰੂਆਤ ਕਰਨ ਵਾਲਾ ਹੈ। ਫ਼ਿਲਮ ਵਿਚ ਉਸ ਦੇ ਨਾਲ ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਨਜ਼ਰ ਆਏਗੀ। ਅੱਜਕੱਲ ਦੋਵੇਂ ਫ਼ਿਲਮ ਦੀ ਪ੍ਰਮੋਸ਼ਨ ’ਚ ਲੱਗੇ ਹੋਏ ਹਨ। ‘ਲਾਈਗਰ’ 25 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਇਸ ਨੂੰ ਤਮਿਲ, ਤੇਲਗੂ, ਹਿੰਦੀ, ਕੰਨੜ ਤੇ ਮਲਿਆਲਮ ਭਾਸ਼ਾ ’ਚ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਫ਼ਿਲਮ ਦੀ ਸਟਾਰਕਾਸਟ ਵਿਜੇ ਦੇਵਰਕੋਂਡਾ ਤੇ ਅਨੰਨਿਆ ਪਾਂਡੇ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼ :-
‘ਬਹੁਤ ਘੱਟ ਸਮਾਂ ਬਚਿਆ ਹੈ, ਜਦੋਂ ਤਕ ਫ਼ਿਲਮ ਰਿਲੀਜ਼ ਨਹੀਂ ਹੋ ਜਾਂਦੀ ਸੌਂ ਨਹੀਂ ਸਕਾਂਗਾ, ਫ਼ਿਲਮ ਦਾ ਟ੍ਰੇਲਰ ਧੁੰਮਾਂ ਪਾ ਰਿਹਾ ਹੈ, ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ?
ਹੁਣ ਤਾਂ ਬਹੁਤ ਘੱਟ ਸਮਾਂ ਬਚਿਆ ਹੈ। ਜਦੋਂ ਤਕ ਫ਼ਿਲਮ ਰਿਲੀਜ਼ ਨਹੀਂ ਹੋ ਜਾਂਦੀ, ਮੈਂ ਸੌਂ ਨਹੀਂ ਸਕਾਂਗਾ। ਮੈਨੂੰ ਪੂਰਾ ਭਰੋਸਾ ਹੈ ਕਿ ਫ਼ਿਲਮ ਬਹੁਤ ਚੰਗਾ ਕੰਮ ਕਰੇਗੀ। ਸਾਊਥ ’ਚ ਤਾਂ ਖੂਬ ਐਡਵਾਂਸ ਬੁਕਿੰਗ ਵੀ ਹੋ ਰਹੀ ਹੈ। ਤੁਸੀਂ ਦੇਖਣਾ ਇਹ ਬਲਾਕਬਸਟਰ ਫ਼ਿਲਮ ਬਣੇਗੀ।
ਤੁਸੀਂ ਸੁਪਰਸਟਾਰ ਹੋ। ਤੁਹਾਨੂੰ ਜਿੰਨਾ ਪਿਆਰ ਸਾਊਥ ’ਚ ਮਿਲਦਾ ਹੈ, ਓਨਾ ਹੀ ਇੱਥੇ ਵੀ ਮਿਲ ਰਿਹਾ ਹੈ?
ਤੁਸੀਂ ਮੈਨੂੰ ਸੁਪਰਸਟਾਰ ਕਹਿ ਰਹੇ ਹੋ ਪਰ ਮੈਂ ਖੁਦ ਨੂੰ ਬੱਚਾ ਸਮਝਦਾ ਹਾਂ। ਮੈਂ ਸਭ ਤੋਂ ਯੰਗ ਐਕਟਰ ਹਾਂ ਇਸ ਇੰਡਸਟ੍ਰੀ ’ਚ ਵੀ ਅਤੇ ਤੇਲਗੂ ਇੰਡਸਟ੍ਰੀ ’ਚ ਵੀ ਪਰ ਜੋ ਪਿਆਰ ਮੈਨੂੰ ਮਿਲ ਰਿਹਾ ਹੈ, ਉਸ ਤਰ੍ਹਾਂ ਦਾ ਕਿਸੇ ਬੱਚੇ ਨੂੰ ਨਹੀਂ ਮਿਲਦਾ। ਮੈਂ ਸੋਚਿਆ ਨਹੀਂ ਸੀ ਕਿ ਇੰਨਾ ਪਿਆਰ ਮਿਲੇਗਾ।
‘ਲਾਈਗਰ’ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ?
ਮੈਂ ਕਹਿਣਾ ਚਾਹਾਂਗਾ ਕਿ ਮੇਰਾ ਵਾਅਦਾ ਹੈ ਜੋ ਵੀ ਫ਼ਿਲਮ ਦੇਖਣ ਥੀਏਟਰ ਤਕ ਆਏਗਾ, ਉਹ ਪੂਰਾ ਇੰਜੁਆਏ ਕਰੇਗਾ। ਇਹ ਸੌ ਫੀਸਦੀ ਐਂਟਰਟੇਨਿੰਗ ਹੈ। ਜਿਵੇਂ-ਜਿਵੇਂ ਫ਼ਿਲਮ ਅੱਗੇ ਵਧੇਗੀ, ਓਨੀ ਹੀ ਮਜ਼ੇਦਾਰ ਹੁੰਦੀ ਜਾਵੇਗੀ। ਮੈਂ ਤਾਂ ਬਸ ਇਹੀ ਕਹਿਣਾ ਚਾਹਾਂਗਾ ਕਿ ਸਿਨੇਮਾ ਦਾ ਇਹ ਮਜ਼ਾ ਮਿਸ ਨਾ ਕਰਨਾ।
ਤੁਸੀਂ ਬਾਲੀਵੁੱਡ ’ਚ ਸ਼ੁਰੂਆਤ ਕੀਤੀ ਹੈ, ਤੁਹਾਨੂੰ ਇੱਥੇ ਕੀ ਵੱਖਰਾ ਲੱਗਾ?
ਮੈਨੂੰ ਲੱਗਦਾ ਹੈ ਕਿ ਇੱਥੋਂ ਦੇ ਐਕਟਰ ਫੁਲ ਐਨਰਜੈਟਿਕ ਹੁੰਦੇ ਹਨ ਅਤੇ ਉਨ੍ਹਾਂ ਦਾ ਕਾਨਫੀਡੈਂਸ ਲੈਵਲ ਕਾਫੀ ਹਾਈ ਹੁੰਦਾ ਹੈ। ਮੁੰਬਈ ਦੀ ਲਾਈਫ ਕਾਫੀ ਫਾਸਟ ਹੈ। ਸਾਡਾ ਲਾਈਫਸਟਾਈਲ ਥੋੜ੍ਹਾ ਸਲੋਅ ਰਹਿੰਦਾ ਹੈ। ਸਿਰਫ ਇਹੀ ਇਕ ਫਰਕ ਹੈ।
ਇਸ ਕਿਰਦਾਰ ਲਈ ਕੀ ਖਾਸ ਤਿਆਰੀ ਕੀਤੀ?
ਇਹ ਫ਼ਿਲਮ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਹੈ। ਇਸ ਵਿਚ ਜਿਸ ਤਰ੍ਹਾਂ ਦੇ ਫਾਈਟਿੰਗ ਸੀਨ ਤੇ ਡਾਂਸ ਹੈ, ਅਜਿਹਾ ਮੈਂ ਪਹਿਲਾਂ ਕਦੇ ਨਹੀਂ ਕੀਤਾ। ਇਸ ਦੇ ਲਈ ਮੈਂ ਥਾਈਲੈਂਡ ਤੋਂ ਮਾਰਸ਼ਲ ਆਰਟ ਦੀ ਟਰੇਨਿੰਗ ਵੀ ਲਈ ਸੀ। ਇਸ ਵਿਚ ਮੇਰਾ ਕਿਰਦਾਰ ਥਥਲਾਉਣ ਵਾਲੇ ਲੜਕੇ ਦਾ ਹੈ ਅਤੇ ਇਹ ਸਿੱਖਣਾ ਬੜਾ ਦਿਲਚਸਪ ਰਿਹਾ। ਪਹਿਲੇ ਤਿੰਨ ਦਿਨ ਤਾਂ ਬਹੁਤ ਮੁਸ਼ਕਿਲ ਲੱਗਾ, ਫਿਰ ਉਸ ਤੋਂ ਬਾਅਦ ਸਮਝ ਆਉਣ ਲੱਗਾ। ਇਸ ਵਿਚ ਮੈਨੂੰ ਉਹ ਸਭ ਕੁਝ ਕਰਨ ਦਾ ਮੌਕਾ ਮਿਲਿਆ, ਜੋ ਮੈਂ ਹਮੇਸ਼ਾ ਤੋਂ ਕਰਨਾ ਚਾਹੁੰਦਾ ਸੀ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀ ਪ੍ਰਮੋਸ਼ਨ ’ਚ ਜਿੰਨਾ ਮਜ਼ਾ ਆਇਆ, ਕਦੇ ਸੋਚਿਆ ਵੀ ਨਹੀਂ ਸੀ। ‘ਖੁਦ ਨੂੰ ਹਮੇਸ਼ਾ ਸਟੂਡੈਂਟ ਵਾਂਗ ਸਮਝਦੀ ਹਾਂ’
ਜਦੋਂ ਤੁਹਾਨੂੰ ਪਤਾ ਲੱਗਾ ਕਿ ਵਿਜੇ ਨਾਲ ਕੰਮ ਕਰਨ ਵਾਲੇ ਹੋ ਤਾਂ ਕਿਹੋ ਜਿਹਾ ਮਹਿਸੂਸ ਕੀਤਾ?
ਮੈਂ ਬਹੁਤ ਐਕਸਾਈਟਿਡ ਸੀ। ਮੈਂ ਹਮੇਸ਼ਾ ਖੁਦ ਨੂੰ ਇਕ ਸਟੂਡੈਂਟ ਵਾਂਗ ਸਮਝਦੀ ਸੀ। ਮੈਂ ਚਾਹੁੰਦੀ ਹਾਂ ਕਿ ਜਦੋਂ ਵੀ ਸ਼ੂਟਿੰਗ ’ਤੇ ਜਾਵਾਂ ਅਤੇ ਜਿਸ ਦੇ ਨਾਲ ਵੀ ਕੰਮ ਕਰਾਂ, ਉਸ ਕੋਲੋਂ ਕੁਝ ਸਿੱਖ ਸਕਾਂ।
ਇੱਥੇ ਅਤੇ ਸਾਊਥ ਇੰਡਸਟਰੀ ’ਚ ਕੰਮ ਕਰਨ ਦੇ ਤਰੀਕੇ ’ਚ ਕੀ ਫਰਕ ਹੈ?
ਸੱਚ ਕਹਾਂ ਤਾਂ ਅਜਿਹਾ ਕੋਈ ਖਾਸ ਫਰਕ ਹੈ ਹੀ ਨਹੀਂ। ਥੋੜ੍ਹਾ-ਬਹੁਤ ਹੈ ਵੀ ਤਾਂ ਸਿਰਫ ਭਾਸ਼ਾ ਨੂੰ ਲੈ ਕੇ ਹੈ। ਬਾਕੀ ਕੰਮ ਕਰਨ ਦਾ ਤਰੀਕਾ ਇਕੋ ਜਿਹਾ ਹੀ ਹੈ।
ਤੁਹਾਡੀ ਆਫ-ਸਕ੍ਰੀਨ ਕੈਮਿਸਟ੍ਰੀ ਕਿਹੋ ਜਿਹੀ ਸੀ?
ਸਭ ਕੁਝ ਬਹੁਤ ਮਜ਼ੇਦਾਰ ਸੀ। ਵਿਜੇ ਦੇਵਰਕੋਂਡਾ ਬਹੁਤ ਹੀ ਹੰਬਲ ਤੇ ਚੰਗੇ ਇਨਸਾਨ ਹਨ। ਉਨ੍ਹਾਂ ਮੇਰੀ ਕਾਫੀ ਹੈਲਪ ਕੀਤੀ। ਅਸੀਂ ਇੰਨੇ ਦਿਨਾਂ ਤੋਂ ਵੱਖ-ਵੱਖ ਜਗ੍ਹਾ ਜਾ ਕੇ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਾਂ, ਜੋ ਬਹੁਤ ਐਕਸਾਈਟਿੰਗ ਰਿਹਾ। ਮੈਂ ਬਾਅਦ ’ਚ ਇਹ ਸਭ ਬਹੁਤ ਮਿਸ ਕਰਨ ਵਾਲੀ ਹਾਂ।
ਤੁਹਾਡੀ ਫ਼ਿਲਮ ਥੀਏਟ੍ਰੀਕਲ ਰਿਲੀਜ਼ ਹੈ ਤਾਂ ਕੀ ਬਾਕਸ ਆਫਿਸ ਰਿਜ਼ਲਟ ’ਤੇ ਨਰਵਸ ਹੋ?
ਹਾਂ, ਥੋੜ੍ਹੀ ਨਰਵਸ ਤਾਂ ਹਾਂ। ਅਸਲ ’ਚ ਇਹ ਬਹੁਤ ਵੱਡੀ ਫ਼ਿਲਮ ਹੈ। ਇਸ ਕਾਰਨ ਨਰਵਸ ਵੀ ਹਾਂ ਅਤੇ ਐਕਸਾਈਟਿਡ ਵੀ। ਅਸੀਂ ਇਹ ਫ਼ਿਲਮ ਬਹੁਤ ਪਿਆਰ ਨਾਲ ਬਣਾਈ ਹੈ ਅਤੇ ਸਾਰੇ ਉਮੀਦ ਕਰਦੇ ਹਾਂ ਕਿ ਫ਼ਿਲਮ ਬਲਾਕਬਸਟਰ ਸਾਬਿਤ ਹੋਵੇ। ਇਹ ਫ਼ਿਲਮ ਤੁਹਾਨੂੰ ਬਹੁਤ ਪਸੰਦ ਆਏਗੀ।
ਪੇਰੈਂਟਸ ਜ਼ਿਆਦਾ ਇੰਟਰਫੇਅਰ ਨਹੀਂ ਕਰਦੇ, ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਤੁਸੀਂ ਕਿਸ ਕੋਲੋਂ ਸਲਾਹ ਲੈਂਦੇ ਹੋ?
ਸੱਚ ਕਹਾਂ ਤਾਂ ਮੇਰੇ ਪੇਰੈਂਟਸ ਜ਼ਿਆਦਾ ਇੰਟਰਫੇਅਰ ਨਹੀਂ ਕਰਦੇ। ਮੇਰੀ ਪਹਿਲੀ ਹੀ ਫ਼ਿਲਮ ਰਾਹੀਂ ਪੇਰੈਂਟਸ ਨੇ ਮੈਨੂੰ ਆਤਮਨਿਰਭਰ ਬਣਾ ਦਿੱਤਾ ਸੀ। ਉਹ ਮੇਰੇ ਨਾਲ ਕਦੇ ਵੀ ਸ਼ੂਟਿੰਗ ’ਤੇ ਨਹੀਂ ਆਏ। ਉਨ੍ਹਾਂ ਮੈਨੂੰ ਮੇਰਾ ਸਫਰ ਖੁਦ ਤੈਅ ਕਰਨ ਦਿੱਤਾ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਮੈਂ ਕਰ ਲਵਾਂਗੀ। ਉਂਝ ਮੈਂ ਆਪਣੀ ਫੈਮਿਲੀ ਨਾਲ ਸਭ ਡਿਸਕਸ ਕਰਦੀ ਹਾਂ।
ਅਮਿਤਾਭ ਬੱਚਨ ਦੇ ਸਾਹਮਣੇ ਮੁਕਾਬਲੇਬਾਜ਼ ਨੇ ਉਤਾਰ ਦਿੱਤੀ ਆਪਣੀ ਸ਼ਰਟ, ਵੀਡੀਓ
NEXT STORY