ਮੁੰਬਈ- ਬਾਲੀਵੁੱਡ ਦੀ ਫੈਸ਼ਨ ਆਈਕਾਨ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਬੀਤੇ ਦਿਨੀਂ ਮੁੰਬਈ ਏਅਰਪੋਰਟ 'ਤੇ ਬਹੁਤ ਖਰਾਬ ਲੁੱਕ 'ਚ ਨਜ਼ਰ ਆਈ ਹੈ। ਬਿਨ੍ਹਾਂ ਮੇਕਅਪ ਦੇ ਨਜ਼ਰ ਆਈ ਸੋਨਮ ਕਪੂਰ ਕਾਫੀ ਅਜੀਬ ਦਿਖ ਰਹੀ ਸੀ। ਕਾਪਰ ਰੰਗ ਦੀ ਲਾਂਗ ਡਰੈੱਸ 'ਚ ਸਪੋਟ ਹੋਈ ਸੋਨਮ ਨੇ ਆਪਣੀ ਲੁੱਕ ਗਲਾਸੇਜ ਅਤੇ ਸਟ੍ਰੈਪਡ ਸੈਂਡਲ ਨਾਲ ਕੰਪਲੀਟ ਕੀਤੀ ਸੀ ਪਰ ਉਹ ਬਿਲਕੁੱਲ ਵੀ ਚੰਗੀ ਨਹੀਂ ਲੱਗ ਰਹੀ ਸੀ। ਉਸ ਦਾ ਰੰਗ ਵੀ ਸਾਂਵਲਾ ਦਿਖ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਸੋਨਮ ਇਸ ਤੋਂ ਪਹਿਲਾਂ ਵੀ ਕਈ ਵਾਰ ਬਿਨ੍ਹਾਂ ਮੇਕਅੱਪ ਲੁੱਕ 'ਚ ਸਪੋਟ ਹੋਈ ਹੈ। ਜਦੋਂ ਸੋਨਮ ਇੰਡਸਟਰੀ 'ਚ ਨਵੀਂ-ਨਵੀਂ ਆਈ ਸੀ ਤਾਂ ਉਸ ਦਾ ਬੇਕਾਰ ਮੇਕਅਪ ਕਈ ਵਾਰ ਮਜ਼ਾਕ ਬਣ ਚੁੱਕਾ ਹੈ। ਸੋਨਮ ਇਨ੍ਹੀਂ ਦਿਨੀਂ ਫਿਲਮਮੇਕਰ ਸੂਰਜ ਬੜਜਾਤਿਆ ਦੀ ਫਿਲਮ 'ਪ੍ਰੇਮ ਰਤਨ ਧੰਨ ਪਾਓ' 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਹ ਸਲਮਾਨ ਖਾਨ ਦੇ ਆਪੋਜ਼ਿਟ ਹੈ। ਇਹ ਫਿਲਮ 12 ਨਵੰਬਰ ਨੂੰ ਰਿਲੀਜ਼ ਹੋਵੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਗਾਇਕ ਨੁਸਰਤ ਫਤਿਹ ਅਲੀ ਖਾਨ ਦੇ ਜਨਮਦਿਨ 'ਤੇ ਗੂਗਲ ਨੇ ਦਿੱਤਾ ਇਹ ਤੋਹਫਾ (ਵੀਡੀਓ)
NEXT STORY