ਮੁੰਬਈ (ਏਜੰਸੀ)- ਯਸ਼ ਰਾਜ ਫਿਲਮਜ਼ (ਵਾਈ.ਆਰ.ਐੱਫ.) ਦੀ ਆਉਣ ਵਾਲੀ ਫਿਲਮ 'ਸੈਯਾਰਾ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਇਸ ਫਿਲਮ ਰਾਹੀਂ, ਯਸ਼ ਰਾਜ ਫਿਲਮਜ਼ ਅਹਾਨ ਪਾਂਡੇ ਨੂੰ ਹਿੰਦੀ ਸਿਨੇਮਾ ਵਿੱਚ ਇੱਕ ਹੀਰੋ ਵਜੋਂ ਲਾਂਚ ਕਰ ਰਹੀ ਹੈ।
ਉਸ ਦੇ ਨਾਲ, ਅਨਿਤ ਪੱਡਾ ਦਿਖਾਈ ਦੇਵੇਗੀ, ਜਿਸਨੇ ਵੈੱਬ ਸੀਰੀਜ਼ 'ਬਿਗ ਗਰਲਜ਼ ਡੋਂਟ ਕਰਾਈ' ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਟੀਜ਼ਰ ਵਿਚ ਫਿਲਮ ਦੇ ਟਾਈਟਲ 'ਸੈਯਾਰਾ' ਦਾ ਸੁੰਦਰ ਅਰਥ ਦੱਸਿਆ ਗਿਆ ਹੈ। ਸ਼ਾਬਦਿਕ ਅਰਥ ਦੇ ਅਨੁਸਾਰ, ਸੈਯਾਰਾ ਇੱਕ ਭਟਕਦਾ ਹੋਇਆ ਖਗੋਲੀ ਪਿੰਡ ਹੁੰਦਾ ਹੈ, ਪਰ ਸ਼ਾਇਰੀ ਵਿੱਚ ਇਸ ਸ਼ਬਦ ਦੀ ਵਰਤੋਂ ਇੱਕ ਚਮਕਦਾਰ, ਸੁਪਨੇ ਵਾਲਾ ਅਤੇ ਅਪ੍ਰਾਪਤ ਚੀਜ਼ ਜਾਂ ਵਿਅਕਤੀ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇੱਕ ਅਜਿਹਾ ਤਾਰਾ ਜੋ ਹਮੇਸ਼ਾ ਚਮਕਦਾ ਹੈ, ਰਸਤਾ ਦਿਖਾਉਂਦਾ ਹੈ, ਪਰ ਕਦੇ ਵੀ ਪੂਰੀ ਤਰ੍ਹਾਂ ਨੇੜੇ ਨਹੀਂ ਆਉਂਦਾ। ਫਿਲਮ ਸੈਯਾਰਾ 18 ਜੁਲਾਈ 2025 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਕੰਗਨਾ ਵਰਗੀ ਖੂਬਸੂਰਤ ਲੜਕੀ ਦਾ ਪਿਤਾ ਨਹੀਂ ਬਣਨਾ...ਇਹ ਕੀ ਬੋਲ ਗਏ ਜਾਵੇਦ ਅਖਤਰ!
NEXT STORY