ਮੁੰਬਈ (ਬਿਊਰੋ)– ਕੋਰੋਨਾ ਦੀ ਦੂਜੀ ਤੇ ਪਹਿਲਾਂ ਨਾਲੋਂ ਬਹੁਤ ਖਤਰਨਾਕ ਲਹਿਰ ਵਿਚਕਾਰ ਯਸ਼ਰਾਜ ਫ਼ਿਲਮਜ਼ ਦੇ ਯਸ਼ ਚੋਪੜਾ ਫਾਊਂਡੇਸ਼ਨ ਨੇ ਦਿਹਾੜੀ ਕਰਨ ਵਾਲੇ ਮਜ਼ਦੂਰ, ਟੈਕਨੀਸ਼ੀਅਨ ਤੇ ਉਦਯੋਗ ਦੇ ਜੂਨੀਅਰ ਕਲਾਕਾਰਾਂ ਨੂੰ ਮੁਫ਼ਤ ਟੀਕਾ ਲਗਵਾਉਣ ਦੀ ਗੱਲ ਆਖੀ ਹੈ। ਜਾਣਕਾਰੀ ਮੁਤਾਬਕ ਯਸ਼ਰਾਜ ਫ਼ਿਲਮਜ਼ ਨੇ ਉਦਯੋਗ ਦੇ ਕੁੱਲ 30,000 ਲੋਕਾਂ ਨੂੰ ਟੀਕਾ ਮੁਫ਼ਤ ਲਗਾਉਣ ਦੀ ਜ਼ਿੰਮੇਵਾਰੀ ਲਈ ਹੈ। ਸਿਰਫ ਇਹੀ ਨਹੀਂ, ਉਨ੍ਹਾਂ ਵਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਕ ਪੱਤਰ ਲਿਖਿਆ ਗਿਆ ਹੈ, ਜਿਸ ’ਚ ਉਨ੍ਹਾਂ ਅਪੀਲ ਕੀਤੀ ਕਿ ਉਹ ਵੈਕਸੀਨ ਦੀ ਡੋਜ਼ ਉਨ੍ਹਾਂ ਨੂੰ ਉਪਲੱਬਧ ਕਰਵਾਉਣ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਕਾਰਨ ਰੁਪਿੰਦਰ ਹਾਂਡਾ ਦੇ ਅੰਕਲ ਦੀ ਹੋਈ ਮੌਤ, ਪੋਸਟ ਸਾਂਝੀ ਕਰ ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਇਸ ਪੱਤਰ ਦੀ ਇਕ ਕਾਪੀ ਵੀ ਸਾਹਮਣੇ ਆਈ ਹੈ, ਜਿਸ ’ਚ ਮੰਗ ਕੀਤੀ ਗਈ ਹੈ ਕਿ ਉਦਯੋਗ ਨਾਲ ਜੁੜੇ 30,000 ਕਾਮਿਆਂ ਨੂੰ ਟੀਕੇ ਦੀਆਂ ਖੁਰਾਕਾਂ ਜਲਦ ਤੋਂ ਜਲਦ ਮੁਹੱਈਆ ਕਰਵਾਈਆਂ ਜਾਣ।
ਇਸ ਪੱਤਰ ’ਚ ਇਹ ਵੀ ਲਿਖਿਆ ਹੈ ਕਿ ਯਸ਼ ਚੋਪੜਾ ਫਾਊਂਡੇਸ਼ਨ 30,000 ਕਾਮਿਆਂ ਦੀ ਆਵਾਜਾਈ ਨਾਲ ਸਬੰਧਤ ਖਰਚਾ ਵੀ ਚੁੱਕੇਗੀ, ਜਿਨ੍ਹਾਂ ਨੂੰ ਫਾਊਂਡੇਸ਼ਨ ਰਾਹੀਂ ਮੁਫ਼ਤ ’ਚ ਟੀਕਾ ਲਗਵਾਇਆ ਜਾਵੇਗਾ ਤੇ ਉਨ੍ਹਾਂ ਦੇ ਟੀਕਾਕਰਣ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦਾ ਖਰਚਾ ਵੀ ਚੁੱਕਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਪੱਤਰਕਾਰ ਰਾਜੀਵ ਮਸੰਦ ਦੀ ਹਾਲਤ ਨਾਜ਼ੁਕ, ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੈਂਟੀਲੇਟਰ ’ਤੇ ਕੀਤਾ ਸ਼ਿਫਟ
ਯਸ਼ਰਾਜ ਫਿਲਮਜ਼ ਵਲੋਂ ਲਿਖੇ ਇਸ ਪੱਤਰ ਤੋਂ ਇਲਾਵਾ ਫੈੱਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਸ ਪ੍ਰਭਾਵ ਲਈ ਇਕ ਪੱਤਰ ਵੀ ਲਿਖਿਆ ਹੈ ਤੇ ਉਦਯੋਗ ਦੇ 30,000 ਵਰਕਰਾਂ ਨੂੰ ਜਲਦ ਤੋਂ ਜਲਦ ਟੀਕੇ ਮੁਹੱਈਆ ਕਰਵਾਉਣ ਤੇ ਅਲੱਗ ਤੋਂ ਟੀਕਾਕਰਨ ਕੇਂਦਰ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਕੋਰੋਨਾ ਦੇ ਵਿਗੜਦੇ ਹਾਲਾਤ ਨੂੰ ਦੇਖ ਡਰੀ ਅੰਜਨਾ ਸਿੰਘ, ਸਰਕਾਰ ਨੂੰ ਕੀਤੀ ਪੂਰਨ ਤਾਲਾਬੰਦੀ ਦੀ ਅਪੀਲ
NEXT STORY