ਫਰੀਦਕੋਟ (ਸੁਖਪਾਲ, ਪਵਨ)- ਪਿੰਡ ਖੁੰਡੇ ਹਲਾਲ ਦੇ ਸਹਿਯੋਗ ਸਪੋਰਟਸ ਅਤੇ ਵੈੱਲਫੇਅਰ ਕਲੱਬ ਵੱਲੋਂ ਨਵੇਂ ਸਾਲ ਦੀ ਆਮਦ ’ਤੇ ਪਿੰਡ ਦੇ ਸਕੂਲ ਕੇਂਦਰ ਵਿਚ ਸਿੱਖਿਆ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਰਾਮ ਸਵਰਨ ਲੱਖੇਵਾਲੀ ਅਤੇ ਨਾਟਕਕਾਰ ਪ੍ਰੀਤਪਾਲ ਰੁਪਾਣਾ ਪੁੱਜੇ। ਸੈਮੀਨਾਰ ’ਚ ਭਾਗ ਲੈਣ ਵਾਲੇ ਹੋਣਹਾਰ ਬੱਚਿਆਂ ਨੂੰ ਕਲੱਬ ਵੱਲੋਂ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸਕੂਲ ਕੇਂਦਰ ਪ੍ਰਭਜੋਤ ਸਿੰਘ, ਰਾਮ ਸਵਰਨ ਲੱਖੇਵਾਲੀ ਅਤੇ ਕੁਲਵੀਰ ਸਿੰਘ ਭਾਗਸਰ ਦੇ ਸਹਿਯੋਗ ਨਾਲ ਚੱਲਦਾ ਹੈ। ਇਸ ਸਮੇਂ ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਾਧੂ ਸਿੰਘ, ਸਤਵਿੰਦਰ ਸੋਨੂੰ, ਕਰਨ ਸਿੰਘ ਆਦਿ ਹਾਜ਼ਰ ਸਨ।
ਜਸਪ੍ਰੀਤ ਤੇ ਬੇਅੰਤ ਕੌਰ ਸਰਬਸੰਮਤੀ ਨਾਲ ਬਣੀਆਂ ਸਰਪੰਚ
NEXT STORY