ਫਰੀਦਕੋਟ (ਦਰਦੀ)- ਯੂਨਾਈਟਿਡ ਸਿੱਖ ਅਤੇ ਸਿੱਖ ਵਿਰਸਾ ਕੌਂਸਲ ਵੱਲੋਂ ਮਾਤਾ ਭਾਗ ਕੌਰ ਵਿਰਾਸਤੀ ਪਾਰਕ ਵਿਚ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ‘ਖਿਤਾਬ-ਏ-ਦਸਤਾਰ’ ਕਰਵਾਇਆ ਗਿਆ। ਇਸ ਮੌਕੇ ਪ੍ਰਤੀਯੋਗੀਆਂ ਨੂੰ ਗਰੁੱਪ-ਏ 10 ਤੋਂ 17 ਸਾਲ, ਗਰੁੱਪ-ਬੀ 18 ਤੋਂ 24 ਸਾਲ, ਗਰੁੱਪ-ਸੀ 25 ਤੋਂ 32 ਸਾਲ ’ਚ ਵੰਡਿਆ ਗਿਆ। ਇਸ ਤੋਂ ਇਲਾਵਾ ਸੁੰਦਰ ਦੁਮਾਲਾ ਸਜਾਉਣ ਵਿਚ ਲਡ਼ਕਿਆਂ ਤੇ ਲਡ਼ਕੀਆਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ ‘ਖਿਤਾਬ-ਏ-ਦਸਤਾਰ’ ਕੁਲਜੀਤ ਕੌਰ ਨੂੰ ਮਿਲਿਆ। ਇਸ ਤੋਂ ਇਲਾਵਾ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ’ਚ ਗਰੁੱਪ-ਏ ’ਚੋਂ ਹਰਜਿੰਦਰ ਸਿੰਘ, ਸੁਖਪ੍ਰੀਤ ਸਿੰਘ ਤੇ ਅਜੀਤਪਾਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ, ਗਰੁੱਪ-ਬੀ ’ਚੋਂ ਜਸਕਰਨ ਸਿੰਘ, ਚੰਦਪ੍ਰੀਤ ਸਿੰਘ ਅਤੇ ਜੁਆਏ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਅਤੇ ਗਰੁੱਪ-ਸੀ ’ਚੋਂ ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਪਿਆਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸੁੰਦਰ ਦੁਮਾਲਾ ਸਜਾਉਣ ’ਚ ਲਡ਼ਕਿਆਂ ’ਚੋਂ ਕਰਮਜੀਤ ਸਿੰਘ, ਹਰਵਿੰਦਰ ਸਿੰਘ ਤੇ ਪ੍ਰਭਸ਼ਰਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਅਤੇ ਲਡ਼ਕੀਆਂ ’ਚੋਂ ਪਰਮਪਾਲ ਕੌਰ, ਸਿਮਰਨਜੀਤ ਕੌਰ ਤੇ ਉਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਤਮਗੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਮੁਕਾਬਲੇ ਦੇ ਹਰੇਕ ਪ੍ਰਤੀਯੋਗੀ ਨੂੰ ਵੀ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਰਣਜੀਤ ਸਿੰਘ, ਅਵਤਾਰ ਸਿੰਘ ਲੇਖਕ, ਜਸਵਿੰਦਰ ਸਿੰਘ ਨਦਰਿ ਫਾਊਂਡੇਸ਼ਨ, ਐਡਵੋਕੇਟ ਸਿਮਰਨਜੀਤ ਸਿੰਘ, ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ, ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ ਆਦਿ ਮੌਜੂਦ ਸਨ।
ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੇ ਮਾਮਲੇ ’ਚ 3 ਪਿੰਡਾਂ ਦੇ ਲੋਕਾਂ ਨੇ ਦਿੱਤਾ ਧਰਨਾ
NEXT STORY