ਫਰੀਦਕੋਟ (ਪਰਮਜੀਤ)- ਪਿੰਡ ਦੀਪ ਸਿੰਘ ਵਾਲਾ ਵਿਖੇ ਧੰਨ-ਧੰਨ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਵੱਲੋਂ ਨਗਰ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 5 ਦਿਨਾ ਦੂਸਰਾ ਸਾਲਾਨਾ ਕਾਸਕੋ ਕ੍ਰਿਕਟ ਟੂਰਨਾਮੈਂਟ 6 ਤੋਂ 10 ਜਨਵਰੀ ਤੱਕ ਸ਼ੁਰੂ ਕੀਤਾ ਗਿਆ। ਇਸ ਦਾ ਉਦਘਾਟਨ ਕਿਰਨਦੀਪ ਕੌਰ ਔਲਖ ਮੈਂਬਰ ਜ਼ਿਲਾ ਪ੍ਰੀਸ਼ਦ, ਸ਼ਾਮ ਲਾਲ ਬਜਾਜ ਸਰਪੰਚ ਤੇ ਹਰਪ੍ਰੀਤ ਕੌਰ ਏ. ਐੱਸ. ਆਈ. ਨੇ ਸਾਂਝੇ ਤੌਰ ’ਤੇ ਕੀਤਾ। ਸ਼ਾਮ ਲਾਲ ਸਰਪੰਚ ਨੇ ਜੇਤੂ ਟੀਮ ਨੂੰ 25 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਆਪਣੇ ਵੱਲੋਂ ਦੇਣ ਦਾ ਐਲਾਨ ਕੀਤਾ ਹੈ ਅਤੇ ਖਿਡਾਰੀਆਂ ਨੂੰ ਲੋਡ਼ੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਟੂਰਨਾਮੈਂਟ ’ਚ 60 ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੇ ਅੰਤਿਮ ਦਿਨ ਇਨਾਮਾਂ ਦੀ ਵੰਡ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਕਰਨਗੇ। ਮੈਨ ਆਫ ਦਿ ਸੀਰੀਜ਼, ਬੈਸਟ ਬੈਟਸਮੈਨ ਅਤੇ ਬੈਸਟ ਬਾਲਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ। ਸਾਰੇ ਦਿਨ ਖੇਡ ਦੀ ਕੁਮੈਂਟਰੀ ਮਨੀ ਮਸੀਤਾਂ, ਸ਼ਹਿਬਾਜ ਔਲਖ, ਧਰਮਾ ਕਲੇਰ ਅਤੇ ਬਿੱਟੂ ਕੋਟ ਸੁਖੀਆ ਕਰਨਗੇ। ਇਸ ਮੌਕੇ ਸੇਵਕ ਸਿੰਘ, ਸਿੰਧਰਾਜ, ਬਿੱਟੂ ਗਿਰਧਰ, ਹੀਰਾ ਸਿੰਘ ਪੰਚ, ਮਨਦੀਪ, ਸਤਪਾਲ, ਦੀਪੂ, ਬਲਵਿੰਦਰ ਆਦਿ ਹਾਜ਼ਰ ਸਨ।
ਵਿਕਾਸ ਕਾਰਜਾਂ ਨੂੰ ਨੇਪਰੇ ਚਾਡ਼੍ਹਨ ਲਈ ਨੌਜਵਾਨ ਸਰਪੰਚਾਂ ਨੂੰ ਕਰਨੇ ਪੈਣਗੇ ਕਈ ਉਪਰਾਲੇ
NEXT STORY