ਫ਼ਰੀਦਕੋਟ (ਰਾਜਨ) : ਜੇਲ੍ਹਾਂ ਵਿਚ ਮੋਬਾਈਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਥਾਨਕ ਜੇਲ੍ਹ ਦੇ ਹਵਾਲਾਤੀ ਦਵਿੰਦਰ ਸਿੰਘ ਕੋਲੋਂ 1 ਕੀਪੈਡ ਮੋਬਾਈਲ ਬਰਾਮਦ ਹੋਇਆ ਹੈ। ਇਸ ਮਾਮਲੇ ਵਿਚ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਵੀਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਨੇ ਜੇਲ੍ਹ ਦੀਆਂ ਬੈਰਕਾਂ ਦੀ ਤਲਾਸ਼ੀ ਕੀਤੀ ਤਾਂ ਉਕਤ ਹਵਾਲਾਤੀ ਪਾਸੋਂ ਮੋਬਾਈਲ ਬਰਾਮਦ ਹੋਇਆ।
ਹਲਕੇ ਕੁੱਤੇ ਨੇ ਮਚਾਈ ਦਹਿਸ਼ਤ, 16 ਵਿਅਕਤੀਆਂ ’ਤੇ ਕੀਤਾ ਹਮਲਾ
NEXT STORY