ਫਿਰੋਜ਼ਪੁਰ (ਆਨੰਦ) : ਕੇਂਦਰੀ ਜੇਲ੍ਹ ਵਿਚ ਥਰੋ ਕੀਤੇ ਲਫਾਫੇ ’ਚੋਂ ਤਲਾਸ਼ੀ ਦੌਰਾਨ 98 ਪੁੜੀਆਂ ਜਰਦਾ (ਤੰਬਾਕੂ), 3 ਮੋਬਾਇਲ, 3 ਹੈੱਡਫੋਨ, 7 ਡੱਬੀਆਂ ਸਿਗਰਟ, 19 ਕੂਲਲਿਪ, 10 ਬੰਡਲ ਬੀੜੀਆਂ, 2 ਡਾਟਾ ਕੇਬਲਾਂ ਅਤੇ 1 ਮੋਬਾਇਲ ਫੋਨ ਦੀ ਬੈਟਰੀ ਬਰਾਮਦ ਹੋਈ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 52-ਏ, 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 624, 680 ਰਾਹੀਂ ਨਿਰਮਲਜੀਤ ਸਿੰਘ, ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 18 ਜਨਵਰੀ 2024 ਨੂੰ ਕਰੀਬ ਸਾਢੇ 5 ਵਜੇ ਸ਼ਾਮ ਨੂੰ ਕੇਂਦਰੀ ਜੇਲ੍ਹ ਫਿਚ ਥਰੋ (ਫੈਂਕੇ) ਕਿਸੇ ਅਣਪਛਾਤੇ ਵਿਅਕਤੀ ਦੁਆਰਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰੋਂ ਸੁੱਟੇ ਗਏ ਬਰਾਮਦ ਹੋਏ।
ਇਸ ਦੌਰਾਨ ਜਦ ਇਨ੍ਹਾਂ ਨੂੰ ਖੋਹਲ ਕੇ ਚੈੱਕ ਕੀਤਾ ਗਿਆ ਤਾਂ ਇਨ੍ਹਾਂ ਵਿਚੋਂ ਉਕਤ ਸਮਾਨ ਬਰਾਮਦ ਹੋਇਆ ਹੈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
NEXT STORY