ਜਲਾਲਾਬਾਦ (ਸੁਮਿਤ, ਟੀਨੂੰ) : ਹਲਕਾ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਨੇ ਇਲਾਕੇ ਦੇ ਚਾਰ ਪਿੰਡਾਂ ਨੂੰ ਨਵੇਂ ਸਾਲ ਦੀ ਆਮਦ ਮੌਕੇ ਤੋਹਫ਼ਾ ਦਿੰਦੇ ਹੋਏ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਆਰ. ਓ. ਪਲਾਂਟ ਦਾ ਉਦਘਾਟਨ ਕੀਤਾ। ਵਿਧਾਇਕ ਗੋਲਡੀ ਕੰਬਜ ਨੇ ਹਲਕੇ ਦੇ ਪਿੰਡ ਮੌਹਕਮ ਅਰਾਈਆਂ ’ਚ ਦੋ, ਢਾਣੀ ਜੱਜ ਸਿੰਘ ਵਾਲਾ ’ਚ ਇਕ ਅਤੇ ਪਿੰਡ ਡਿੱਬੀਪੁਰਾ ’ਚ ਇਕ ਆਰ. ਓ. ਪਲਾਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮਲਕੀਤ ਸਿੰਘ ਟੌਨੀ ਛਾਬੜਾ, ਅਮਰੀਕ ਮੌਲੀਵਾਲਾ, ਕੁਲਵੰਤ ਸਿੰਘ ਸਿੱਧੂ, ਸਰਪੰਚ ਐਡਵੋਕੇਟ ਤਲਵਿੰਦਰ ਸਿੰਘ ਸਿੱਧੂ, ਸੁਖਵਿੰਦਰ ਕੰਬੋਜ਼ ਅਤੇ ਹੋਰ ਕਈ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ- ਸੰਗਰੂਰ ਮੈਡੀਕਲ ਕਾਲਜ ਨੂੰ ਲੈ ਕੇ ਬਾਦਲ ਤੇ ਢੀਂਡਸਾ ਪਰਿਵਾਰ 'ਤੇ ਵਰ੍ਹੇ CM ਮਾਨ, ਲਾਏ ਵੱਡੇ ਇਲਜ਼ਾਮ
ਉਦਘਾਟਨ ਮੌਕੇ ਗੱਲਬਾਤ ਕਰਦੇ ਵਿਧਾਇਕ ਗੋਲਡੀ ਕੰਬਜ ਨੇ ਦੱਸਿਆ ਕਿ ਇਲਾਕੇ ਅੰਦਰ ਧਰਤੀ ਹੇਠਲਾ ਪਾਣੀ ਗੰਧਲਾ ਹੋਣ ਲੋਕ ਗੋਡਿਆਂ ਦੇ ਦਰਦ ਅਤੇ ਹੋਰ ਸਰੀਰਕ ਸਮੱਸਿਆਵਾਂ ਤੋਂ ਪੀੜ੍ਹਤ ਸਨ, ਜਿਸ ਕਾਰਨ ਲੋਕਾਂ ਵਲੋਂ ਹਲਕੇ ’ਚ ਸਾਫ਼ ਪੀਣ ਵਾਲੇ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਉਨ੍ਹਾਂ ਪਾਸ ਰੱਖੀ ਗਈ ਸੀ। ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪਾਸ ਪਾਣੀ ਦੀ ਸਮੱਸਿਆ ਸਬੰਧੀ ਮੰਗ ਰੱਖਣ ’ਤੇ ਪੰਜਾਬ ਸਰਕਾਰ ਨੇ ਫੌਰੀ ਤੌਰ ’ਤੇ ਇਲਾਕੇ ’ਚ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਾਜੈਕਟ ਲਈ ਆਰ. ਓ. ਲਗਾਉਣ ਨੂੰ ਮਨਜੂਰੀ ਦਿੱਤੀ ਸੀ।
ਇਹ ਵੀ ਪੜ੍ਹੋ- ਨਵੇਂ ਸਾਲ ਮੌਕੇ ਪਰਿਵਾਰ ਸਮੇਤ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕੀਤੇ ਵੱਡੇ ਐਲਾਨ
ਵਿਧਾਇਕ ਨੇ ਦੱਸਿਆ ਕਿ ਚਾਰ ਆਰ. ਓ. ਪ੍ਰਾਜੈਕਟਾਂ ’ਤੇ ਕੁੱਲ 36 ਲੱਖ ਰੁਪਏ ਦੀ ਲਾਗਤ ਆਈ ਹੈ। ਪਿੰਡ ’ਚ ਹਰੇਕ ਪਰਿਵਾਰ ਨੂੰ ਪ੍ਰਤੀ ਮਹੀਨਾ 600 ਲਿਟਰ ਅਤੇ ਰੋਜ਼ਾਨਾ 20 ਲਿਟਰ ਸਾਫ਼ ਪਾਣੀ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ ਅਤੇ ਪਾਣੀ ਦੀ ਸਪਲਾਈ ਲਈ ਪਿੰਡ ਵਾਸੀਆਂ ਦੇ ਕਾਰਡ ਬਣਾਏ ਜਾ ਚੁੱਕੇ ਹਨ। ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਉਹ ਵਿਧਾਇਕ ਦੇ ਤੌਰ ’ਤੇ ਨਹੀਂ ਸਗੋਂ ਜਨਤਾ ਦੇ ਸੇਵਕ ਦੇ ਤੌਰ ’ਤੇ ਕੰਮ ਕਰ ਰਹੇ ਹਨ। ਨੇੜਲੇ ਭਵਿੱਖ ਅੰਦਰ ਵੀ ਕਈ ਵਿਕਾਸ ਪ੍ਰਾਜਕੈਟ ਆਮ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਨਵੇਂ ਸਾਲ ਦੀ ਆਮਦ 'ਤੇ ਸਾਂਝਾ ਕਿਸਾਨ ਮੋਰਚੇ 'ਚ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ
NEXT STORY