ਫਿਰੋਜ਼ਪੁਰ (ਖੁੱਲਰ) : ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਫਿਰੋਜ਼ਪੁਰ ਮੰਡਲ ਦੇ ਲੁਧਿਆਣਾ, ਜਲੰਧਰ ਸਿਟੀ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ’ਤੇ ‘ਰੇਲ ਵਨ ਐਪ’ ਰਾਹੀਂ ਟਿਕਟ ਖਰੀਦਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਸਟੇਸ਼ਨ ਕੰਪਲੈਕਸ ਵਿਚ ਬੈਨਰ ਅਤੇ ਸਟੈਂਡ ਲਗਾ ਕੇ ਯਾਤਰੀਆਂ ਨੂੰ ‘ਰੇਲ ਵਨ ਐਪ’ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ। ਮੌਕੇ ’ਤੇ ਇਨ੍ਹਾਂ ਸਟੇਸ਼ਨਾਂ ’ਤੇ ਲਗਭਗ 250 ਯਾਤਰੀਆਂ ਦੇ ਮੋਬਾਈਲ ਫੋਨਾਂ ਵਿਚ ‘ਰੇਲ ਵਨ ਐਪ’ ਇੰਸਟਾਲ ਕਰਵਾਈ ਗਈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਡਿਜੀਟਲ ਮਾਧਿਅਮ ਰਾਹੀਂ ਟਿਕਟਾਂ ਖਰੀਦਣ, ਜਿਸ ਨਾਲ ਟਿਕਟ ਪ੍ਰਾਪਤ ਕਰਨਾ ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਹੁੰਦਾ ਹੈ।
‘ਰੇਲ ਵਨ’ ਐਪ ਇਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ, ਜੋ ਰੇਲ ਯਾਤਰੀਆਂ ਲਈ ਇਕ ਡਿਜੀਟਲ ਸਾਥੀ ਵਜੋਂ ਕੰਮ ਕਰ ਰਿਹਾ ਹੈ। ਇਸ ਸਹੂਲਤ ਤਹਿਤ ਯਾਤਰੀਆਂ ਨੂੰ ਕਈ ਲਾਭ ਮਿਲਦੇ ਹਨ, ਜਿਨ੍ਹਾਂ ਵਿਚ ਭਾਨ (ਖੁੱਲ੍ਹੇ ਪੈਸੇ) ਰੱਖਣ ਦੇ ਝੰਜਟ ਤੋਂ ਮੁਕਤੀ, 3 ਪ੍ਰਤੀਸ਼ਤ ਦੀ ਛੋਟ, ਵਾਤਾਵਰਣ ਦੀ ਸੰਭਾਲ ਅਤੇ ਟਿਕਟ ਲਈ ਲਾਈਨ (ਕਤਾਰ) ਵਿਚ ਲੱਗਣ ਤੋਂ ਛੁਟਕਾਰਾ ਸ਼ਾਮਲ ਹੈ।
2 ਕਿਲੋ ਅਫੀਮ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
NEXT STORY