ਜਲੰਧਰ : ਪੀ. ਸੀ., ਲੈਪਟਾਪਸ, ਸਮਾਰਟਫੋਨਜ਼ ਅਤੇ ਟੈਬਲੇਟਸ ਨੇ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਗੇਮਿੰਗ ਵੱਲ ਆਕਰਸ਼ਿਤ ਕੀਤਾ ਹੈ, ਖਾਸਕਰ ਉਨ੍ਹਾਂ ਨੂੰ ਜੋ ਗੇਮਿੰਗ ਕੰਸੋਲ ਨਹੀਂ ਖਰੀਦ ਸਕਦੇ ਪਰ ਅੱਜ ਵੀ ਜੇਕਰ ਬੈਸਟ ਗੇਮਿੰਗ ਐਕਸਪੀਰੀਐਂਸ ਦੀ ਗੱਲ ਆਉਂਦੀ ਹੈ ਤਾਂ ਉਸ ਵਿਚ ਇਹ ਸਭ ਡਿਵਾਈਸ ਇਕ ਪਾਸੇ ਹਨ ਅਤੇ ਗੇਮਿੰਗ ਕੰਸੋਲਸ ਇਕ ਪਾਸੇ ਕਿਉਂਕਿ ਕੰਸੋਲ ਨੂੰ ਖਾਸ ਗੇਮਿੰਗ ਲਈ ਹੀ ਬਣਾਇਆ ਜਾਂਦਾ ਹੈ ਅਤੇ ਇਸ ਲਈ ਇਹ ਗੇਮਿੰਗ ਦਾ ਅਜਿਹਾ ਐਕਸਪੀਰੀਐਂਸ ਦਿੰਦੀਆਂ ਹਨ, ਜੋ ਤੁਹਾਨੂੰ ਵਾਰ-ਵਾਰ ਗੇਮ ਖੇਡਣ ਲਈ ਉਤਸ਼ਾਹਿਤ ਕਰਦਾ ਹੈ ।
Nintendo Wii Mini
ਇਸ ਦੀ ਖਾਸ ਗੱਲ ਇਹ ਹੈ ਕਿ ਇਹ ਛੋਟਾ, ਹਲਕਾ ਤੇ ਸਸਤਾ ਹੈ ਅਤੇ ਇਸ ਦਾ ਗੇਮਿੰਗ ਐਕਸਪੀਰੀਐਂਸ ਵੀ ਵਧੀਆ ਹੈ। ਇਸ ਦੀ ਕਮੀ ਇਹ ਹੈ ਕਿ Nintendo ਨੇ ਇਸ ਦੀ ਆਨਲਾਈਨ ਸਰਵਿਸ ਬੰਦ ਕਰ ਦਿੱਤੀ ਹੈ ਅਤੇ ਇਸ ਲਈ ਤੁਸੀਂ ਇਸ 'ਤੇ ਆਨਲਾਈਨ ਗੇਮਿੰਗ ਦਾ ਮਜ਼ਾ ਨਹੀਂ ਲੈ ਸਕਦੇ ।
Mad CATZ M.O.J.O.
ਇਸ ਕੰਸੋਲ 'ਤੇ ਕਈ ਐਂਡ੍ਰਾਇਡ ਐਪ ਸਟੋਰਜ਼ ਨੂੰ ਅਕਸੈੱਸ ਕਰ ਸਕਦੇ ਹਨ, ਜਿਸ ਵਿਚ ਗੂਗਲ ਪਲੇਅ ਸਟੋਰ ਮੁੱਖ ਹੈ । ਇਹ ਮਾਰਕੀਟ ਵਿਚ ਬੈਸਟ ਐਂਡ੍ਰਾਇਡ ਬੇਸਡ ਮਾਈਕ੍ਰੋ ਗੇਮਿੰਗ ਕੰਸੋਲ ਹੈ। ਹਰ ਵਾਰ ਵੱਖ-ਵੱਖ ਪਲੇਟਫਾਰਮ ਦੀ ਗੇਮ ਖੇਡਣ ਲਈ ਇਸ ਦੇ ਸਿਸਟਮ ਨੂੰ ਰੂਟ ਕਰਨਾ ਪੈਂਦਾ ਹੈ ਅਤੇ ਇਹ ਇਕ ਕਮੀ ਦੀ ਤਰ੍ਹਾਂ ਹੈ । ਇਸ ਨੂੰ ਸੈੱਟਅਪ ਕਰਨਾ ਵੀ ਇਕ ਆਸਾਨ ਕੰਮ ਨਹੀਂ ਹੈ ।
NVIDIA SHIELD
ਨਵੀਡੀਆ ਸ਼ੀਲਡ ਵਿਚ ਟਚ ਸਕ੍ਰੀਨ ਡਿਸਪਲੇ ਦਿੱਤੀ ਗਈ ਹੈ ਅਤੇ ਇਸ ਕਾਰਨ ਤੁਸੀਂ ਬਹੁਤ ਸਾਰੀਆਂ ਮੋਬਾਈਲ ਗੇਮਸ ਖੇਡ ਸਕਦੇ ਹੋ । ਇਸ ਦੀ ਕੀਮਤ ਇਕ ਵੱਡੀ ਕਮੀ ਹੈ ਕਿਉਂਕਿ ਇਸ ਕੀਮਤ 'ਤੇ 2 ਸੋਨੀ ਪੀ. ਐੱਸ. 3 ਕੰਸੋਲ ਖਰੀਦੇ ਜਾ ਸਕਦੇ ਹਨ । ਇਸ 'ਤੇ ਪੀ. ਸੀ. ਗੇਮਸ ਖੇਡਣ ਲਈ ਵੱਖ ਤੋਂ ਗ੍ਰਾਫਿਕਸ ਕਾਰਡ ਖਰੀਦਣਾ ਹੋਵੇਗਾ ਅਤੇ ਕੰਪਿਊਟਰ ਲਗਾਤਾਰ ਆਨ ਅਤੇ ਇੰਟਰਨੈੱਟ ਨਾਲ ਕੁਨੈਕਟ ਹੋਣਾ ਚਾਹੀਦਾ ਹੈ ।
Nintendo Wii U
ਟੈਬਲੇਟ ਦੀ ਤਰ੍ਹਾਂ ਦਿਖਣ ਵਾਲਾ ਇਹ ਗੇਮਿੰਗ ਪੈਡ ਗੇਮਿੰਗ ਐਕਸਪੀਰੀਐਂਸ ਦੇ ਮਾਮਲੇ ਵਿਚ ਨੈਂਟੈਂਡੋ ਡੀ. ਐੱਸ. ਅਤੇ 3 ਡੀ. ਐੱਸ. ਦੀ ਤਰ੍ਹਾਂ ਹੈ ।
ਇਸ ਦੀ ਕਮੀ ਨੈਂਟੈਂਡੋ ਦੀ ਖ਼ਰਾਬ ਆਨਲਾਈਨ ਸਰਵਿਸ ਹੈ। ਇਸ ਦੇ ਇਲਾਵਾ ਇਸ ਵਿਚ ਬਾਕੀ ਕੰਸੋਲ ਦੀ ਤਰ੍ਹਾਂ ਮੀਡੀਆ ਫੀਚਰਜ਼ ਵੀ ਨਹੀਂ ਹਨ ।
Sony PlayStation 3
ਇਸ 'ਤੇ ਪਲੇਅ ਸਟੇਸ਼ਨ ਨੈੱਟਵਰਕ ਦੇ ਜ਼ਰੀਏ ਫ੍ਰੀ ਆਨਲਾਈਨ ਗੇਮਸ ਖੇਡੀਆਂ ਜਾ ਸਕਦੀਆਂ ਹਨ, ਇਹ ਫੀਚਰ ਇਸ ਨੂੰ ਬੈਸਟ ਕੰਸੋਲ ਬਣਾਉਂਦਾ ਹੈ । ਮਲਟੀ ਪਲੇਟਫਾਰਮ ਗੇਮਸ ਉੱਤੇ ਇਹ ਕੰਸੋਲ ਬਿਹਤਰ ਤਰੀਕੇ ਨਾਲ ਪ੍ਰਫਾਰਮ ਨਹੀਂ ਕਰ ਪਾਉਂਦਾ ।
Microsoft Xbox 360
ਇਹ ਇਕ ਗ੍ਰੇਟ ਗੇਮਿੰਗ ਅਤੇ ਐਂਟਰਟੇਨਮੈਂਟ ਸਿਸਟਮ ਹੈ । ਇਹ ਮੀਡੀਆ ਐਪਸ ਨੂੰ ਸਪੋਰਟ ਕਰਦਾ ਹੈ ਅਤੇ ਹਜ਼ਾਰਾਂ ਵੀਡੀਓ ਗੇਮਸ ਤੁਹਾਨੂੰ ਬੋਰ ਨਹੀਂ ਹੋਣ ਦੇਣਗੀਆਂ। ਇਸ ਵਿਚ ਹੁਣ ਵੀ ਡੀ. ਵੀ. ਡੀ. ਹੀ ਚਲਦੀ ਹੈ ਅਤੇ ਗੇਮਰਜ਼ ਨੂੰ ਮਲਟੀ ਡਿਸਕ ਸਿਸਟਮ ਪਸੰਦ ਹੈ, ਜੋ ਇਸ ਦੀ ਵੱਡੀ ਕਮੀ ਹੈ ।
Sony PlayStation 4
ਇਹ 2015 ਦਾ ਬੈਸਟ ਗੇਮਿੰਗ ਕੰਸੋਲ ਹੈ । ਇਸ ਦੀ ਪਲੇਸਟੇਸ਼ਨ ਪਲਸ ਸਰਵਿਸ ਦੇ ਤੌਰ ਉੱਤੇ ਪਲੇਅਰਜ਼ ਨੂੰ ਹਰ ਮਹੀਨੇ 2 ਗੇਮਜ਼ ਫ੍ਰੀ ਵਿਚ ਦਿੱਤੀਆਂ ਜਾਂਦੀਆਂ ਹਨ । ਇਹ ਇਕ ਪੈਸਾ ਵਸੂਲ ਗੇਮਿੰਗ ਕੰਸੋਲ ਹੈ। ਵੀਡੀਓ ਚੈਟ ਅਤੇ ਕੁਝ-ਇਕ ਮੀਡੀਆ ਫੀਚਰ ਨਾ ਹੋਣ ਦੀ ਕਮੀ ਤੁਹਾਨੂੰ ਮਹਿਸੂਸ ਹੋਵੇਗੀ ।
Microsoft Xbox One
ਇਹ ਇਕ ਆਲ-ਇਨ-ਵਨ ਮੀਡੀਆ ਹਬ ਹੈ, ਜਿਸ ਵਿਚ ਤੁਸੀਂ ਸਿਰਫ ਵਧੀਆ ਗੇਮਜ਼ ਹੀ ਨਹੀਂ ਸਕਾਈਪ ਅਤੇ ਕੇਬਲ ਟੀ. ਵੀ. ਨੂੰ ਰਿਕਾਰਡ ਵੀ ਕਰ ਸਕਦੇ ਹੋ । ਅਜਿਹਾ ਦਾਅਵਾ ਸੀ ਕਿ ਕਲਾਊਡ ਕੰਪਿਊਟਿੰਗ ਦੇ ਨਾਲ ਇਹ ਕੰਸੋਲ ਸਭ ਤੋਂ ਪਾਵਰਫੁੱਲ ਗੇਮਿੰਗ ਡਿਵਾਈਸ ਬਣ ਜਾਵੇਗਾ ਪਰ ਕੁਝ ਗੇਮਜ਼ ਖੇਡਣ ਲਈ ਬਾਹਰੀ ਟੂਲਸ ਦੀ ਮਦਦ ਲੈਣੀ ਪੈਂਦੀ ਹੈ। ਇਹ ਐਂਟਰਟੇਨਮੈਂਟ ਦੇ ਮਾਮਲੇ ਵਿਚ ਤਾਂ ਬੈਸਟ ਹੈ ਪਰ ਇਕ ਬੈਸਟ ਗੇਮਿੰਗ ਕੰਸੋਲ ਨਹੀਂ ਹੈ।
ਸਿਰਫ 2 ਰੁਪਏ 'ਚ ਪੂਰੀ ਰਾਤ ਕਰੋ ਵੀਡੀਓ ਡਾਊਨਲੋਡ
NEXT STORY