ਜਲੰਧਰ— ਜਰਮਨ ਦੀ ਲਗਜ਼ਰੀ ਕਾਰ ਅਤੇ ਮੋਟਰਸਾਈਕਲ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ ਨੇ ਰਿਵਿਊ ਦੇ ਨਾਲ ਦੋ ਨਵੇਂ 3650 ਸਕੂਟਰਾਂ ਨੂੰ ਪੇਸ਼ ਕੀਤਾ ਹੈ। ਕੰਪਨੀ ਇਨ੍ਹਾਂ ਦੋਵਾਂ ਸਕੂਟਰਾਂ ਨੂੰ Sport ਅਤੇ GT ਮਾਡਲਾਂ ਦੇ ਵਿਕਲਪ ਨਾਲ ਉਤਾਰੇਗੀ।
ਆਓ ਜਾਣਦੇ ਹਾਂ ਕੀ ਖਾਸ ਹੇ ਇਨ੍ਹਾਂ ਬੀ.ਐੱਮ.ਡਬਲਯੂ. ਦੇ ਸਕੂਟਰਾਂ 'ਚ-
ਇੰਜਣ:
ਇਸ ਸਕੂਟਰ ਦੇ ਦੋਵਾਂ ਹੀ ਮਾਡਲਾਂ 'ਚ ਤਾਇਵਾਨ ਦੀ ਕੰਪਨੀ Kymco ਵੱਲੋਂ ਬਣਾਇਆ ਗਿਆ 647cc ਪੈਰਲ ਟਵਿਨ ਇੰਜਣ ਦਿੱਤਾ ਜਾਵੇਗਾ ਜੋ 60 ਹਾਰਸਪਾਵਰ ਦੇ ਨਾਲ 63Nm ਦਾ ਟਾਰਕ ਪੈਦਾ ਕਰੇਗਾ। ਇਸ ਦੀ ਟਾਪ ਸਪੀਡ 180 km/h (112 mph) ਦੀ ਹੋਵੇਗੀ।
ਸਟੋਰੇਜ਼:
ਸਟੋਰੇਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 60 ਲੀਟਰ ਦੀ ਸਟੋਰੇਜ਼ ਸਪੇਸ ਦਿੱਤੀ ਗਈ ਹੈ ਜਿਸ ਨੂੰ ਤੁਸੀਂ 'Flexcase' ਸਟੋਰੇਜ਼ ਕੰਪਾਰਟਮੈਂਟ ਦੀ ਮਦਦ ਨਾਲ ਹੋਰ ਵਧਾ ਸਕਦੇ ਹੋ।
ਡਿਜ਼ਾਈਨ:
ਫਰੰਟ 'ਚ 270mm ਡਿਊਲ ਡਿਸਕ ਬ੍ਰੇਕਸ ਦੇ ਨਾਲ ਇਸ ਵਿਚ 15-ਇੰਚ ਦੇ ਅਲਾਏ ਵ੍ਹੀਲਸ ਮੌਜੂਦ ਹਨ।
ਮਾਈਲੇਜ:
ਇਹ ਸਕੂਟਰ 4.5 ਲੀਟਰ ਇੰਧਣ 'ਚ 100 ਕਿਲੋਮੀਟਰ ਤੱਕ ਦਾ ਰਸਤਾ ਤੈਅ ਕਰੇਗਾ।
ਕੀਮਤ:
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 10,095 ਡਾਲਰ (6,70055 ਰੁਪਏ) ਦੀ ਕੀਮਤ ਤੋਂ ਲੈ ਕੇ 10,595 ਡਾਲਰ (7,03243 ਰੁਪਏ) ਕੀਮਤ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਫੇਸਬੁੱਕ ਯੂਜ਼ਰਜ਼ ਲਈ ਜ਼ਰੂਰੀ ਖਬਰ
NEXT STORY