ਜਲੰਧਰ— ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਜੋ ਅੱਜਕਲ ਲੋਕਾਂ ਨੂੰ ਇਕ-ਦੂਜੇ ਨਾਲ ਜੋੜ ਕੇ ਰੱਖਦੇ ਹਨ ਉਥੇ ਹੀ ਕਈ ਵਾਰ ਇਹ ਆਮ ਲੋਕਾਂ ਲਈ ਪ੍ਰਸ਼ਾਨੀ ਦਾ ਸਬਬ ਬਣ ਜਾਂਦੇ ਹਨ। ਅਜਿਹਾ ਹੀ ਕੁਝ ਅੱਜਕਲ ਫੇਸਬੁੱਕ ਯੂਜ਼ਰਜ਼ ਨਾਲ ਹੋ ਰਿਹਾ ਹੈ ਜਿਸ ਦੇ ਚਲਦੇ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਇਕ ਅਸ਼ਲੀਲ ਵਾਇਰਲ ਦੇ ਚਲਦੇ ਲੋਕਾਂ ਦੇ ਫੇਸਬੁੱਕ ਅਕਾਊਂਟ ਦੀ ਵਾਲ 'ਤੇ ਆਪਣੇ ਆਪ ਹੀ ਗਲਤ ਸਮੱਗਰੀ ਪੋਸਟ ਹੋ ਰਹੀ ਹੈ। ਇਸ ਵਾਇਰਸ ਨੂੰ ਲੈ ਕੇ ਲੋਕ ਕਾਫੀ ਪ੍ਰੇਸ਼ਾਨ ਹਨ ਅਤੇ ਇਕਦੂਜੇ ਨੂੰ ਇਸ ਸਬੰਧੀ ਫੋਨ ਰਾਹੀਂ ਜਾਣਕਾਰੀ ਦੇ ਰਹੇ ਹਨ।
ਜਦੋਂ ਇਸ ਸਬੰਧ 'ਚ ਕੰਪਿਊਟਰ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਾਇਰਸ ਕਾਰਨ ਕਈ ਲੋਕਾਂ ਦੀ ਫੇਸਬੁੱਕ ਵਾਲ 'ਤੇ ਆਪਣੇ ਆਪ ਹੀ ਗਲਤ ਫੋਟੋ, ਵੀਡੀਓ ਅਤੇ ਲਿੰਕ ਪੋਸਟ ਹੋ ਰਹੇ ਹਨ। ਇੰਨਾ ਹੀ ਨਹੀਂ ਵਾਇਰਸ ਇਨ੍ਹਾਂ ਪੋਸਟਾਂ ਨੂੰ ਉਸ ਅਕਾਊਂਟ ਨਾਲ ਜੁੜੇ ਦੂਜੇ ਵਿਅਕਤੀਆਂ ਨੂੰ ਵੀ ਟੈਗ ਕਰ ਦਿੰਦੇ ਹਨ ਅਤੇ ਉਸ ਦਾ ਅਕਾਊਂਟ ਹੋਲਡਰ ਨੂੰ ਪਤਾ ਵੀ ਨਹੀਂ ਲਗਤਾ ਪਰ ਜਦੋਂ ਕੋਈ ਹੋਰ ਆਪਣਾ ਅਕਾਊਂਟ ਖੋਲ੍ਹਦਾ ਹੈ ਤਾਂ ਉਸ ਦੇ ਅੱਗੇ ਸਮੱਗਰੀ ਆ ਜਾਂਦੀ ਹੈ ਜਿਸ ਦੇ ਚਲਦੇ ਉਹ ਵਾਇਰਸ ਨਾਲ ਪੀੜਤ ਵਿਅਕਤੀ ਦੇ ਸਬੰਧ 'ਚ ਗਲਤ ਧਾਰਨਾ ਵੀ ਬਣਾ ਲੈਂਦਾ ਹੈ। ਜਿਸ ਦੇ ਚਲਦੇ ਅਕਾਊਂਟ ਹੋਲਡਰ ਦੇ ਦੋਸਤ ਜਿਥੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹਨ ਉਥੇ ਕਈ ਵਾਰ ਗੱਲ ਲੜਾਈ-ਝਗੜੇ ਤੱਕ ਪਹੁੰਚ ਜਾਂਦੀ ਹੈ।
ਟਾਟਾ ਬਣਾਏਗੀ ਨਵੀਂ ਸਮਾਰਟਵਾਚ ਜੋ ਦੇਵੇਗੀ ਫਿੱਟਨੈੱਸ ਦੀ ਜਾਣਕਾਰੀ
NEXT STORY