ਜਲੰਧਰ— ਦੋਪਹੀਆ ਵਾਹਨ ਨਿਰਮਾਤਾ ਕੰਪਨਾ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ (ਐੱਚ.ਐੱਮ.ਐੱਸ.ਆਈ.) ਨੇ ਆਪਣੇ ਲੋਕਪ੍ਰਿਅ ਸਕੂਟਰ ਬ੍ਰਾਂਡ ਐਕਟਿਵਾ ਦਾ ਵਿਸਤਾਰ ਕਰਦੇ ਹੋਏ ਅੱਜ ਨਵਾਂ 2016 ਐਕਟਿਵਾ ਆਈ ਤਿੰਨ ਨਵੇਂ ਰੰਗਾਂ 'ਚ ਪੇਸ਼ ਕੀਤਾ ਹੈ।
ਕੰਪਨੀ ਦੇ ਸੀਨੀਅਰ ਉਪ ਪ੍ਰਧਾਨ ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ ਗਾਹਕਾਂ ਨੂੰ ਉੱਨਤ ਅਤੇ ਬਿਹਤਰ ਉਤਪਾਦ ਉਪਲੱਬਧ ਕਰਾਉਣ ਦੀ ਸਾਡੀ ਵਚਨਬੱਧਤਾ ਦੇ ਮੱਦੇਨਜ਼ਰ 2016 ਐਕਟਿਵਾ ਆਈ ਨੂੰ ਪੇਸ਼ ਕੀਤਾ ਗਿਆ ਹੈ। ਪਰਲ ਟ੍ਰਾਂਸ ਯੈਲੋ ਅਤੇ ਕੈਂਡੀ ਜੈਜ਼ੀ ਬਲੂ ਵਰਗੇ ਨਵੇਂ ਰੰਗਾਂ ਤੋਂ ਇਲਾਵਾ ਇਸ ਦਾ ਸਟੈਂਡਰਡ ਵੇਰੀਅੰਟ ਪਰਲ ਅਮੇਕਿੰਗ ਵਾਈਟ ਅਤੇ ਬਲੈਕ 'ਚ ਅਤੇ ਇਸ ਦਾ ਡੀਲਕਸ ਵੇਰੀਅੰਟ ਨਵੇਂ ਆਕਰਸ਼ਕ ਇੰਪੀਰੀਅਲ ਮੈਟੇਲਿਕ ਰੈੱਡ ਕਲਰ 'ਚ ਵੀ ਉਪਲੱਬਧ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਨੂੰ ਦਿੱਲੀ 'ਚ ਪੁਰਾਣੀ ਐਕਸ ਸ਼ੋਅਰੂਮ ਕੀਮਤ 46,596 ਰੁਪਏ 'ਚ ਲਾਂਚ ਕੀਤਾ ਗਿਆ ਹੈ। ਆਪਣੀ ਕੰਪੈੱਕਟ ਡਿਜ਼ਾਈਨ ਲਈ ਮਸ਼ਹੂਰ ਐਕਟਿਵਾ ਆਈ 'ਚ ਹੌਂਡਾ ਦੀ ਈਕੋ ਤਕਨੀਕ ਆਧਾਰਿਤ 110 ਸੀ.ਸੀ. ਇੰਜਣ ਹੈ ਅਤੇ ਇਹ 5500 ਆਰ.ਪੀ.ਐੱਮ. 'ਤੇ 8.74 ਨਿਊਟਨ ਮੀਟਰ ਟਾਰਕ ਪੈਦਾ ਕਰਨ 'ਚ ਸਮੱਰਥ ਹੈ। ਇਹ ਸਾਲ 2016 'ਚ ਐੱਚ.ਐੱਮ.ਐੱਸ.ਆਈ. ਦਾ ਸੱਤਵਾਂ ਮਾਡਲ ਹੈ।
ਦਿੱਲੀ 'ਚ ਸਸਤੀ-ਹੋਈ ਮਾਰੂਤੀ ਦੀ ਸਿਆਜ, ਅਰਟਿਗਾ ਅਤੇ ਕੈਮਰੀ ਹਾਈਬ੍ਰਿਡ
NEXT STORY