ਜਲੰਧਰ- ਰੇਂਜ ਰੋਵਰ ਫੁੱਲ-ਸਾਇਜ਼ਡ ਫੋਰ-ਵ੍ਹੀਲ ਡਰਾਈਵ SUV (ਸਪੋਰਟ ਯੂਟੀਲਿਟੀ ਵ੍ਹੀਕਲ) ਹੈ ਜਿਸ ਨੂੰ ਲੈਂਡ ਰੋਵਰ ਦੁਆਰਾ ਤਿਆਰ ਕੀਤਾ ਜਾਂਦਾ ਹੈ। ਇਸ SUV ਦੇ 2016 ਮਾਡਲ ਨੂੰ ਟੈਸਟਿੰਗ ਦੌਰਾਨ ਵੈਨਕੁਵਰ 'ਚ ਪੇਸ਼ ਕੀਤਾ ਗਿਆ ਹੈ।
ਇਸ ਨਵੀਂ ਰੇਂਜ ਰੋਵਰ ਸਪੋਰਟ ਦੇ ਫੀਚਰਸ -
ਇੰਜਣ -
ਇਸ 2,144 ਕਿੱਲੋਗ੍ਰਾਮ ਦੀ SUV 'ਚ 3.0 ਲਿਟਰ ਦਾ ਟਰਬੋ ਚਾਰਜਡ V6 ਡੀਜਲ ਇੰਜਣ ਲਗਾ ਹੈ ਜੋ 2000 rpm 'ਤੇ 189 kW ਦੀ ਪਾਵਰ ਜਨਰੇਟ ਕਰਦਾ ਹੈ, ਨਾਲ ਹੀ ਇਸ SUV ਨੂੰ 8 ਸਪੀਡ ਆਟੋਬਾਕਸ ਨਾਲ ਅਟੈਚ ਕੀਤਾ ਗਿਆ ਹੈ। ਕੰਪਨੀ ਦੇ ਮੁਤਾਬਕ ਡੀਜਲ ਆਪਸ਼ਨ 'ਚ ਇਹ ਕਾਰ ਸ਼ਹਿਰ 'ਚ ਚਲਾਉਣ 'ਤੇ 29 ਫ਼ੀਸਦੀ ਜ਼ਿਆਦਾ ਮਾਇਲੇਜ ਦਵੇਗੀ।
ਸਪੀਡ -
ਸਪੀਡ ਦੀ ਗੱਲ ਕੀਤੀ ਜਾਵੇ ਤਾਂ ਇਹ SUV 0-60 mph(96km/h) ਦੀ ਸਪੀਡ 7.1 ਸੈਕੇਂਡ 'ਚ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 130 mph (209 km/h) ਹੈ।
ਕੀਮਤ -
ਉਮੀਦ ਕੀਤੀ ਜਾ ਰਹੀ ਹੈ ਕਿ ਇਸ SUV ਦੇ ਵੇਰਿਅੰਟਸ ਨੂੰ $64,950 (ਲਗਭਗ 43,97,533 ਰੁਪਏ) ਕੀਮਤ ਤੋਂ ਸ਼ੁਰੂ ਹੋ ਕੇ $111,350 (ਲਗਭਗ 75, 39,113 ਰੁਪਏ) ਕੀਮਤ ਦੇ 'ਚ ਲਾਂਚ ਕੀਤਾ ਜਾਵੇਗਾ।
ਇਕ ਬਿਹਤਰੀਨ ਬਦਲ ਹੋ ਸਕਦੈ Chromebook ਖਰੀਦਣਾ
NEXT STORY