ਜਲੰਧਰ : ਲੈਂਡ ਰੋਵਰ ਬ੍ਰਿਟੀਸ਼ ਦੀ ਮਲਟੀਨੈਸ਼ਨਲ ਕਾਰ ਮੈਨਿਯੂਫੈਕਚਰਰ ਕੰਪਨੀ ਹੈ ਜੋ ਆਪਣੇ ਫੋਰ-ਵ੍ਹੀਲ-ਡ੍ਰਾਈਵ ਵ੍ਹੀਕਲਸ ਨੂੰ ਲੈ ਕੇ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ। ਇਸ ਕੰਪਨੀ ਨੂੰ 2008 'ਚ ਟਾਟਾ ਮੋਟਰਸ ਨੇ ਖਰੀਦ ਲਿਆ ਸੀ। ਅੱਜ ਅਸੀਂ ਤੁਹਾਨੂੰ ਇਸ ਕੰਪਨੀ ਦੀ ਇਕ ਨਵੀਂ ਐੱਸ. ਯੂ. ੂਵੀ ਬਾਰੇ 'ਚ ਦੱਸਣ ਜਾ ਰਹੇ ਹਨ ਜਿਸ ਦਾ ਨਾਂ ਕੰਪਨੀ ਨੇ ਡਿਸਕਵਰੀ ਰੱਖਿਆ ਹੈ। ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲੀ ਲੈਂਡ ਰੋਵਰ ਡਿਸਕਵਰੀ 1989 'ਚ ਲਾਂਚ ਕੀਤੀ ਗਈ ਸੀ। ਇਹ ਗੱਡੀ ਪਿਛਲੇ 25 ਸਾਲਾਂ ਤਂ SUV ਲਵਰਸ ਨੂੰ ਆਕਰਸ਼ਿਤ ਕਰਦੀ ਆ ਰਹੀ ਹੈ। ਪਹਿਲੀ ਵਾਰ ਮਾਰਕੀਟ 'ਚ ਆਉਣ ਤੋਂ ਬਾਅਦ ਹੁਣ ਤੱਕ ਇਸ ਗੱਡੀ 'ਚ ਕਈ ਬਦਲਾਵ ਕੀਤੇ ਗਏ ਹਨ ।
ਨਵੀਂ ਡਿਸਕਵਰੀ ਦੇ ਫੀਚਰਸ . . .
ਡਿਜ਼ਾਇਨ :
ਲੈਂਡ ਰੋਵਰ ਦੀ ਇਸ ਗੱਡੀ ਦੀ ਲੰਬਾਈ 4829mm , ਅਧਿਕਤਮ ਚੋੜਾਈ 2200mm ਅਤੇ ਉਚਾਈ 1887mm ਹੈ। ਇਸ ਦਾ ਵ੍ਹੀਲਬੇਸ 2885mm ਅਤੇ ਫ੍ਰੰਟ ਐਕਸਲ ਕਲਿਅਰੈਂਸ 209mm ਦਾ ਹੈ।
ਇੰਜਣ :
ਡਿਸਕਵਰੀ 'ਚ 3.0-ਲਿਟਰ ਐੱਸ. ਡੀ. ਵੀ6 ਆਟੋਮੈਟਿਕ 2993ਸੀ. ਸੀ ਇੰਜਣ ਲਗਾਇਆ ਗਿਆ ਹੈ । 6-ਸਿਲੈਂਡਰ ਵਾਲੇ ਇਸ ਇੰਜਣ ਦੀ ਅਧਿਕਤਮ 183kW ਦੀ ਤਾਕਤ ਅਤੇ 600ਐੱਨ. ਐਮ ਤਕ ਦਾ ਟਾਰਕ ਜਨਰੇਟ ਹੁੰਦਾ ਹੈ। ਇਹ ਗਡੀ 0-100 ਕਿਲੋਮੀਟਰ/ਘੰਟੇ ਦੀ ਰਫਤਾਰ ਸਿਰਫ 9.3 ਸੈਕੇਂਡਸ ਚ ਫੜ ਲੈਂਦੀ ਹੈ। ਲੈਂਡ ਰੋਵਰ ਡਿਸਕਵਰੀ ਦੀ ਅਧਿਕਤਮ ਰਫਤਾਰ 180 ਕਿਲੋਮੀਟਰ/ਘੰਟੋ ਹੈ।
ਫਿਊਲ ਟੈਂਕ :
ਇਸ ਗੱਡੀ ਦੀ ਫਿਊਲ ਟੈਂਕ ਕਪੈਸਿਟੀ 82.3 ਲਿਟਰ ਕੀਤੀ ਹੈ । ਇਕ ਲਿਟਰ ਫਿਊਲ 'ਚ ਇਹ SUV ਲਗਭਗ 11 ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਗੱਡੀ ਦਾ ਇੰਟੀਰਿਅਰ ਵੀ ਕਾਫ਼ੀ ਖੂਬਸੂਰਤ ਹੈ।
ਸੈਫਟੀ ਫੀਚਰਸ :
ਸੈਫਟੀ ਦੇ ਮਾਮਲੇ 'ਚ ਇਸ SUV 'ਚ ਏਅਰਬੈਗਸ ਤੋਂ ਇਲਾਵਾ ਆਡਿਬਲ ਸੀਟ ਬੈਲਟ ਵਾਰਨਿੰਗ ਅਤੇ ਵਾਲਿਊਮੈਟਰਿਕ ਅਲਾਰਮ ਜਿਹੇ ਫੀਚਰਸ ਮੌਜੂਦ ਹਨ
ਹੋਰ ਫੀਚਰਸ :
ਇਸ ਕਾਰ 'ਚ ਪਾਵਰ ਅਸਿਸਟਡ ਸਟੇਅਰਿੰਗ, ਐਲੂਮੀਨੇਟਡ ਵੈਨਿਟੀ ਮਿਰਰਸ ਅਤੇ ਇੰਟੀਰਿਅਰ ਮੂਡ ਲਾਈਟਿੰਗ ਜਿਹੇ ਤਮਾਮ ਫੀਚਰਸ ਸ਼ਾਮਿਲ ਹਨ। ਲੈਂਡ ਰੋਵਰ ਡਿਸਕਵਰੀ 'ਚ ਕੁੱਲ ਮਿਲਾ ਕੇ 7 ਲੋਕ ਆਰਾਮ ਨਾਲ ਬੈਠ ਸਕਦੇ ਹਨ।
ਇਸ ਗੱਡੀ ਦੇ ਅਜਸਟੇਬਲ ਏਅਰ ਸਸਪੈਂਸ਼ਨ ਪਸੇਂਜਰਸ ਨੂੰ ਆਰਾਮਦਾਇਕ ਰਾਇਡ ਦਿੰਦੇ ਹਨ, ਨਾਲ ਹੀ ਡਿਸਕਵਰੀ 'ਚ ਪਸੈਂਜਰਸ ਦੇ ਮਨੋਰੰਜਨ ਲਈ ਵੀ ਭਰਪੂਰ ਇੰਤਜਾਮ ਕੀਤਾ ਗਿਆ ਹੈ। ਇਸ ਗੱਡੀ 'ਚ ਸਾਮਾਨ ਰੱਖਣ ਲਈ ਵੀ ਕਾਫ਼ੀ ਜਗ੍ਹਾ ਹੈ। ਡਿਸਕਵਰੀ ਦੀ ਦੂਜੀ ਅਤੇ ਤੀਜੀ ਕਤਾਰ ਦੀਆਂ ਸੀਟਾਂ ਨੂੰ ਫੋਲਡ ਕਰਕੇ ਕਾਫ਼ੀ ਜਗ੍ਹਾ ਬਣਾਈ ਜਾ ਸਕਦੀ ਹੈ। ਇਸ ਦਮਦਾਰ ਐੱਸ.ਯੂ. ਵੀ ਦੀ ਕੀਮਤ 1.11 ਕਰੋੜ ਰੁਪਏ ਤੋਂ ਲੈ ਕੇ 1.20 ਕਰੋੜ ਰੁਪਏ (ਨਵੀਂ ਦਿੱਲੀ, ਐਕਸ-ਸ਼ੋਰੂਮ) ਤੱਕ ਹੋਣ ਦੀ ਉਮੀਦ ਹੈ।
ਇਕ ਰੋਬੋਟ ਤਿਆਰ ਕਰਨਾ ਹੋ ਸਕਦੈ ਇੰਨਾ ਆਸਾਨ (ਵੀਡੀਓ)
NEXT STORY