ਗੈਜੇਟ ਡੈਸਕ—ਸਾਲ 2019 ਸਮਾਰਟਫੋਨ ਯੂਜ਼ਰਸ ਲਈ ਕਾਫੀ ਸ਼ਾਨਦਾਰ ਰਿਹਾ ਹੈ। ਇਸ ਸਾਲ ਕਈ ਸਾਰੇ ਸਮਾਰਟਫੋਨਸ ਲਾਂਚ ਹੋਏ ਅਤੇ ਇਨ੍ਹਾਂ 'ਚ ਜਿਸ ਫੀਚਰ 'ਤੇ ਸਭ ਤੋਂ ਜ਼ਿਆਦਾ ਫੋਕਸ ਕੀਤਾ ਗਿਆ ਹੈ ਉਹ ਸਮਾਰਟਫੋਨ ਦਾ ਕੈਮਰਾ ਸੀ। ਸਾਲ 2019 'ਚ ਸਾਨੂੰ 48 ਮੈਗਾਪਿਕਸਲ ਤੋਂ 64 ਮੈਗਾਪਿਕਸਲ ਅਤੇ 108 ਮੈਗਾਪਿਕਸਲ ਤਕ ਦਾ ਕੈਮਰਾ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ 50ਐਕਸ ਜ਼ੂਮ ਅਤੇ 3ਡੀ ਫੋਟੋਜ਼ ਵਰਗੀ ਤਕਨੀਕ ਵੀ ਆਈ।

48 ਮੈਗਾਪਿਕਸਲ ਕੈਮਰਾ
ਹੁਵਾਵੇਈ ਦੇ ਸਬ-ਬ੍ਰੈਂਡ ਹਾਨਰ ਨੇ ਪਹਿਲਾਂ 48 ਮੈਗਾਪਿਕਸਲ ਕੈਮਰੇ ਵਾਲਾ ਫੋਨ Honor View 20 ਲਾਂਚ ਕੀਤਾ ਸੀ। 48 ਮੈਗਾਪਿਕਸਲ ਤੋਂ ਇਲਾਵਾ ਫੋਨ 'ਚ 16 ਮੈਗਾਪਕਸਲ, 2 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਤਿੰਨ ਹੋਰ ਸੈਂਸਰ ਵੀ ਦਿੱਤੇ ਗਏ ਸਨ। Honor View 20 ਦੀ ਸ਼ੁਰੂਆਤੀ ਕੀਮਤ 37,999 ਰੁਪਏ ਸੀ। ਇਸ ਤੋਂ ਬਾਅਦ ਅਸੀਂ ਵਨਪਲੱਸ 7 ਪ੍ਰੋ, ਸ਼ਾਓਮੀ ਰੈੱਡਮੀ ਨੋਟ 7 ਪ੍ਰੋ ਅਤੇ ਰੀਅਲਮੀ ਐਕਸ ਵਰਗੇ ਸਮਾਰਟਫੋਨਸ 'ਚ ਵੀ 48 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ।

64 ਮੈਗਾਪਿਕਸਲ ਕੈਮਰਾ
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਨੇ ਪਹਿਲਾਂ 64 ਮੈਗਾਪਿਕਸਲ ਕੈਮਰੇ ਵਾਲਾ ਫੋਨ Realme XT ਲਾਂਚ ਕੀਤਾ ਸੀ। Realme XT ਦੀ ਸ਼ੁਰੂਆਤੀ ਕੀਮਤ 15,999 ਰੁਪਏ ਸੀ। 4 ਰੀਅਰ ਕੈਮਰੇ ਵਾਲੇ ਰੀਅਲਮੀ ਐਕਸ.ਟੀ. ਦੇ ਬੈਕ 'ਚ 64 ਮੈਗਾਪਿਕਸਲ ਦਾ ਮੇਨ ਸੈਂਸਰ, 8 ਮੈਗਾਪਿਕਸਲ ਦਾ ਵਾਇਡ ਐਂਗਲ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸ਼ਾਓਮੀ ਰੈੱਡਮੀ ਨੋਟ 8 ਪ੍ਰੋ, ਸੈਮਸੰਗ ਗਲੈਕਸੀ ਏ70ਐੱਸ ਅਤੇ ਵੀਵੋ ਨੈਕਸ3 'ਚ ਵੀ 64 ਮੈਗਾਪਿਕਸਲ ਦਾ ਕੈਮਰਾ ਦੇਖਣ ਨੂੰ ਮਿਲਿਆ।

108 ਮੈਗਾਪਿਕਸਲ ਕੈਮਰਾ
ਸ਼ਾਓਮੀ ਦੁਨੀਆ ਦਾ ਪਹਿਲਾਂ 108 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ Mi Note 10 ਲਿਆਈ ਹੈ। ਇਸ ਸਮਾਰਟਫੋਨ ਨੂੰ ਫਿਲਹਾਲ ਚੀਨ 'ਚ ਹੀ ਲਾਂਚ ਕੀਤਾ ਗਿਆ ਹੈ। 108 ਮੈਗਾਪਿਕਸਲ ਸੈਂਸਰ ਤੋਂ ਇਲਾਵਾ ਇਸ 'ਚ 5 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ, 12 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 20 ਮੈਗਾਪਿਕਸਲ ਦਾ ਅਲਟਰਾ ਵਾਇਡ ਸੈਂਸਰ ਦਿੱਤਾ ਗਿਆ ਹੈ। ਰਿਪੋਰਟਸ ਦੀ ਮੰਨੀਏ ਤਾਂ ਸੈਮਸੰਗ ਵੀ ਆਪਣੇ ਆਉਣ ਵਾਲੇ ਸਮਾਰਟਫੋਨਸ ਗਲੈਕਸੀ ਐੱਸ11 'ਚ 108 ਮੈਗਾਪਿਕਸਲ ਦਾ ਕੈਮਰਾ ਲਿਆ ਸਕਦੀ ਹੈ।

50ਐਕਸ ਜ਼ੂਮ ਕੈਮਰਾ
ਹੁਵਾਵੇਈ ਪੀ30 ਪ੍ਰੋ ਸਮਾਰਟਫੋਨ 'ਚ 50ਐਕਸ ਡਿਜ਼ੀਟਲ ਜ਼ੂਮ ਦਾ ਫੀਚਰ ਦਿੱਤਾ ਗਿਆ ਸੀ। ਇਸ ਫੋਨ ਦਾ ਕੈਮਰਾ DSLR ਕੈਮਰਾ ਵਰਗੀ ਫੋਟੋਜ਼ ਕਲਿੱਕ ਕਰ ਸਕਦਾ ਹੈ। ਹੁਵਾਵੇਈ 30ਪ੍ਰੋ 'ਚ 40 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 20 ਮੈਗਾਪਿਕਸਲ ਅਲਟਰਾ ਵਾਇਡ ਐਂਗਲ ਸੈਂਸਰ ਅਤੇ ਇਕ 8 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਦਿੱਤਾ ਗਿਆ ਹੈ। ਇਸ ਫੋਨ (8ਜੀ.ਬੀ.ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼) ਦੀ ਕੀਮਤ 71,990 ਰੁਪਏ ਰੱਖੀ ਗਈ ਸੀ।

3ਡੀ ਕੈਮਰਾ
ਹੁਵਾਵੇਈ ਨੇ ਆਪਣੇ ਹਾਨਰ ਵਿਊ 20 'ਚ ਪਹਿਲੀ ਵਾਰ 3ਡੀ ਕੈਮਰੇ ਦਾ ਫੀਚਰ ਵੀ ਦਿੱਤਾ ਸੀ। ਇਸ 'ਚ 48 ਮੈਗਾਪਿਕਸਲ ਦੇ ਸੈਂਸਰ ਤੋਂ ਇਲਾਵਾ ਫੋਨ 'ਚ ToF (ਟਾਈਮ ਆਫ ਫਲਾਈਟ) ਫੀਚਰ ਵਾਲਾ 3ਡੀ ਕੈਮਰਾ ਹੈ। ਇਹ 3ਡੀ ਕੈਮਰਾ ਆਬਜੈਕਟ ਦੀ ਡੈਪਥ ਨੂੰ ਡਿਟੈਕਟ ਕਰ ਸਕਦਾ ਹੈ। ਫੋਨ 'ਚ ਦਿੱਤੇ ਗਏ 3ਡੀ ਕੈਮਰੇ ਦੀ ਬਦੌਲਤ ਆਨਰ ਵਿਊ 20 ਦਾ ਇਸਤੇਮਾਲ 3ਡੀ ਗੇਮਿੰਗ 'ਚ ਵੀ ਕੀਤਾ ਜਾ ਸਕਦਾ ਹੈ।

ਫਲਿੱਪ ਕੈਮਰਾ
ਤਾਈਵਾਨ ਦੀ ਸਮਾਰਟਫੋਨ ਮੇਕਰ ਕੰਪਨੀ ਆਸੁਸ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ Asus 6Z 'ਚ ਬੇਹਦ ਖਾਸ ਫਲਿੱਪ ਕੈਮਰਾ ਦਿੱਤਾ ਸੀ। ਇਸ 'ਚ ਰੀਅਰ ਕੈਮਰਾ ਹੀ ਫਲਿੱਪ ਹੋ ਕੇ ਸੈਲਫੀ ਕੈਮਰਾ ਦੀ ਤਰ੍ਹਾਂ ਕੰਮ ਕਰਦਾ ਹੈ। ਕੰਪਨੀ ਦੀ ਮੰਨੀਏ ਤਾਂ ਉਸ ਨੇ ਸਮਾਰਟਫੋਨ 'ਤੇ 1,00,000 ਵਾਰ ਫਲਿੱਪ ਕੈਮਰਾ ਨੂੰ ਟੈਸਟ ਕੀਤਾ ਹੈ ਅਤੇ ਜੇਕਰ ਤੁਹਾਡਾ ਫੋਨ ਅਚਾਨਕ ਡਿੱਗ ਜਾਂਦਾ ਹੈ ਤਾਂ ਕੈਮਰਾ ਆਪਣੇ-ਆਪ ਬੰਦ ਹੋ ਜਾਂਦਾ ਹੈ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 31,999 ਰੁਪਏ ਸੀ।

ਗੂਗਲ ਕ੍ਰੋਮ ਅਪਡੇਟ ’ਚ ਮਿਲੀ ਵੱਡੀ ਖਾਮੀ, ਡਿਲੀਟ ਹੋ ਸਕਦੈ ਤੁਹਾਡਾ ਮੋਬਾਇਲ ਡਾਟਾ
NEXT STORY