ਜਲੰਧਰ— ਚਾਈਨਾ ਦੀ ਸਭ ਤੋਂ ਪ੍ਰਸਿੱਧ ਸਮਾਰਟਫੋਨ ਕੰਪਨੀ ਅੋਪੋ ਨੇ ਆਪਣੇ ਲੇਟੈਸਟ ਹੈਂਡਸੇਟ ਅੋਪੋ F1S ਦਾ ਅੱਪਗ੍ਰੇਡਡ ਵੇਰਿਅੰਟ ਪੇਸ਼ ਕੀਤਾ ਹੈ। F1S ਦਾ ਅੱਪਗ੍ਰੇਡਡ ਵੇਰਿਅੰਟ 18, 990 ਰੁਪਏ 'ਚ ਨਵੰਬਰ ਦੇ ਅੰਤ ਨਾਲ ਦੇਸ਼ਭਰ ਦੇ ਜ਼ਿਆਦਾਤਰ ਰਿਟੇਲ ਸਟੋਰਾਂ 'ਚ ਉਪਲੱਬਧ ਹੋਵੇਗਾ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਵੇਰਿਅੰਟ ਦਸੰਬਰ ਮਹੀਨੇ ਤੋਂ ਆਨਲਾਈਨ ਪਲੇਟਫਾਰਮ ਐਮਾਜ਼ਾਨ ਇੰਡੀਆ 'ਤੇ ਵੀ ਮਿਲੇਗਾ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਅੋਪੋ F1S 'ਚ 16 MP ਦਾ ਫਰੰਟ ਕੈਮਰਾ ਹੈ। ਇਹ 1/2.0 ਅਪਰਚਰ ਨਾਲ ਲੈਸ ਹੈ। ਫੋਨ ਦਾ ਫਰੰਟ ਕੈਮਰਾ ਹੀ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ। ਫੋਨ 'ਚ ਸੈਲਫੀ ਲਈ ਬਿਊਟੀਫਾਈ 4.0 ਐਪ ਅਤੇ ਸੈਲਫੀ ਪਨੋਰਮਾ ਵਰਗੇ ਫੀਚਰ ਦਿੱਤੇ ਗਏ ਹਨ। ਇਸ 'ਚ ਸਕਰੀਨ ਫਲੈਸ਼ ਫੀਚਰਸ ਵੀ ਮੌਜੂਦ ਹੈ। ਗ੍ਰੇ ਕਲਰ 'ਚ ਉਪਲੱਬਧ ਇਹ ਵੇਰਿਅੰਟ 4GB ਰੈਮ ਅਤੇ 64GB ਇੰਟਰਨਲ ਸਟੋਰੇਜ਼ ਨਾਲ ਲੈਸ ਹੈ। ਐਡਰਾਇਡ 5.1 ਲਾਲੀਪਾਪ 'ਤੇ ਰਨ ਕਰਨ ਵਾਲਾ ਇਹ ਸਮਾਰਟਫੋਨ ਡਿਊਲ-ਸਿਮ (ਨੈਨੋ ਸਿਮ) ਸਪੋਰਟ ਕਰਦਾ ਹੈ।
ਹੈਂਡਸੈੱਟ 'ਚ 5.5 ਇੰਚ ਦੀ ਐੱਚ. ਡੀ. (720x1280 ਪਿਕਸਲ) ਆਈ. ਪੀ .ਐੱਸ. ਡਿਸਪਲੇ ਹੈ, ਜਿਸ 'ਤੇ ਕਾਰਨਿੰਗ ਗੋਰੀਲਾ ਗਲਾਸ 4 ਦੀ ਪ੍ਰੋਟੈਕਸ਼ਨ ਮੌਜੂਦ ਹੈ। ਹੈਂਡਸੈੱਟ 'ਚ ਆਕਟਾ-ਕੋਰ ਮੀਡੀਆਟੇਕ ਐੱਮ. ਟੀ. 6750 ਚਿੱਪਸੈੱਟ ਨਾਲ ਗ੍ਰਾਫਿਕਸ ਲਈ ਮਾਲੀ-ਟੀ 860 ਐੱਮ. ਪੀ.2 ਜੀ. ਪੀ. ਯੂ ਇੰਟੀਗਰੇਟਿਡ ਹੈ। ਅੋਪੋ F1S ਦਾ ਰਿਅਰ ਕੈਮਰਾ 13 MP ਦਾ ਹੈ। ਇਹ ਪੀ. ਡੀ. ਏ. ਐੱਫ. ਆਟੋਫੋਕਸ, ਐੱਫ/2.2 ਅਪਰਚਰ ਅਤੇ ਡਿਊਲ-ਐੱਲ. ਆਈ. ਡੀ. ਫਲੈਸ਼ ਨਾਲ ਲੈਸ ਹੈ। ਇਸ ਸਮਾਰਟਫੋਨ 'ਚ 3075MAh ਦੀ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ।
Gionee ਨੇ ਲਾਂਚ ਕੀਤਾ 3GB RAM ਨਾਲ ਲੈਸ ਨਵਾਂ ਸਮਾਰਟਫੋਨ
NEXT STORY