ਜਲੰਧਰ- ਸਾਡੇ ਨਾਲ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਸਮਾਰਟਫੋਨ ਜਾਂ ਲੈਪਟਾਪ ਖਰੀਦਣ ਤੋਂ ਪਹਿਲਾਂ ਉਲਝਣ 'ਚ ਪੈ ਜਾਂਦੇ ਹਾਂ। ਉਹ ਇਸ ਲਈ ਕਿਉਂਕਿ ਅਸੀਂ ਇਹ ਤੈਅ ਨਹੀਂ ਕਰ ਪਾਉਂਦੇ ਕਿ ਸਾਡੇ ਲਈ ਸਮਾਰਟਫੋਨ ਬਿਹਤਰ ਵਿਕਲਪ ਹੋਵੇਗਾ ਜਾਂ ਲੈਪਟਾਪ। ਅਜਿਹੇ 'ਚ ਅਸੀਂ ਤੁਹਾਨੂੰ ਸੁਝਾਅ ਦੇਵਾਂਗੇ ਕਿ ਤੁਸੀਂ ਇਨ੍ਹਾਂ ਦੋਵਾਂ ਦੀ ਥਾਂ ਟੈਬਲੇਟ ਖਰੀਦ ਸਕਦੇ ਹੋ। ਟੈਬਲੇਟ ਨੂੰ ਤੁਸੀਂ ਆਸਾਨੀ ਨਾਲ ਕਿਤੇ ਵੀ ਲੈ ਕੇ ਜਾ ਸਕਦੇ ਹੋ। ਬਾਜ਼ਾਰ 'ਚ ਅਜਿਹੇ ਕਈ ਟੈਬਲੇਟ ਮੌਜੂਦ ਹਨ ਜੋ ਸ਼ਾਨਦਾਰ ਫੀਚਰਜ਼ ਦੇ ਨਾਲ ਆਉਂਦੇ ਹਨ। ਇਨ੍ਹਾਂ 'ਚ ਐਪਲ, ਗੂਗਲ ਅਤੇ ਮਾਈਕ੍ਰੋਸਾਫਟ ਸਭ ਤੋਂ ਬਿਹਤਰੀਨ ਟੈਬਲੇਟ ਹਨ ਜੋ 2017 'ਚ ਖਰੀਦੇ ਜਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਟੈਬਲੇਟਸ ਬਾਰੇ ਦੱਸਾਂਗੇ।
ਨਵਾਂ ਆਈਪੈਡ (2017)
ਬਾਜ਼ਾਰ 'ਚ ਮੌਜੂਦ ਬਿਹਤਰੀਨ ਟੈਬਲੇਟ 'ਚੋਂ ਇਕ ਹੈ ਨਵਾਂ ਆਈਪੈਡ (2017)। ਇਸ ਵਿਚ 9.7-ਇੰਚ ਦੀ ਇਕ ਸ਼ਾਰਪ ਡਿਸਪਲੇ ਦਿੱਤੀ ਗਈ ਹੈ। ਇਹ ਟੈਬਲੇਟ ਆਈਪੈਡ ਏਅਰ 2 ਨਾਲੋਂ ਵੱਡਾ ਹੈ। ਇਹ ਐਪਲ ਏ9 ਚਿੱਪ ਨਾਲ ਲੈਸ ਹੈ। ਇਸ ਵਿਚ 16ਜੀ.ਬੀ. ਮਾਡਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਇਸ ਵਿਚ ਆਈਪੈਡ ਨੇ 32ਜੀ.ਬੀ. ਵੇਰੀਅੰਟ ਨੂੰ ਪੇਸ਼ ਕੀਤਾ ਹੈ ਜੋ ਆਈਪੈਡ ਏਅਰ 2 ਨਾਲੋਂ ਕਾਫੀ ਸਸਤਾ ਹੈ।
ਆਈਪੈਡ ਪ੍ਰੋ 10.5
ਐਪਲ ਨੇ WWDC 2017 ਈਵੈਂਟ 'ਚ 10.5-ਇੰਚ ਵਾਲੇ ਆਈਪੈਡ ਪ੍ਰੋ ਨੂੰ ਲਾਂਚ ਕੀਤਾ ਹੈ। ਐਪਲ ਨਵੇਂ 10.5-ਇੰਚ ਦੇ ਆਈਪੈਡ ਪ੍ਰੋ ਦੀ ਡਿਸਪਲੇ 'ਤੇ ਪਤਲੀ ਬੇਜਲ ਦਿੱਤੀ ਗਈ ਹੈ ਜਿਸ ਦਾ ਭਾਰ ਇਕ ਪੌਂਡ ਹੈ। ਇਹ ਡਿਵਾਇਸ ਆਈ.ਓ.ਐੱਸ. 11 'ਤੇ ਚੱਲੇਗਾ। ਨਵੇਂ ਆਈਪੈਡ ਪ੍ਰੋ ਮਾਡਲ 'ਚ ਪ੍ਰੋਮੋਸ਼ਨ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।
ਸੈਮਸੰਗ ਗਲੈਕਸੀ ਟੈਬ ਐੱਸ3
ਇਸ ਟੈਬਲੇਟ 'ਚ 9.7-ਇੰਚ ਦੀ QXGA ਸੁਪਲ ਐਮੋਲੇਡ ਡਿਸਪਲੇ ਦਿੱਤੀ ਗਈ ਹੈ। ਇਹ ਟੈਬਲੇਟ ਐੱਚ.ਡੀ.ਆਰ. (10bit coloured) ਅਤੇ vivid ਡਿਜੀਟਲ ਕੰਟੈਂਟ ਸਪੋਰਟ ਕਰਦਾ ਹੈ। ਨਾਲ ਹੀ ਇਸ ਡਿਵਾਇਸ 'ਚ ਐੱਸ-ਪੈੱਨ ਇਨਬਿਲਟ ਹੈ। ਇਹ ਟੈਬਲੇਟ ਕੁਆਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਨਾਲ ਲੈਸ ਹੈ। ਇਸ ਵਿਚ 32ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਵਿਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿਚ 6000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ।
ਆਈਪੈਡ ਮਿੰਨੀ 4
ਇਸ ਲਿਸਟ 'ਚ ਇਕ ਹੋਰ ਟੈਬਲੇਟ ਸ਼ਾਮਲ ਕੀਤਾ ਗਿਆ ਹੈ, ਜੋ ਇਹ 7-ਇੰਚ ਦਾ ਟੈਬਲੇਟ ਆਈਪੈਡ ਮਿੰਨੀ 4। ਜੇਕਰ ਤੁਸੀਂ ਐਪਲ ਦੇ ਆਈਪੈਡ ਏਅਰ 2 ਅਤੇ ਆਈਪੈਡ ਪ੍ਰੋ ਦੀ ਤਰ੍ਹਾਂ ਦਿਸਣ ਵਾਲੇ ਆਈਪੈਡ ਨੂੰ ਖਰੀਦਣ ਦੀ ਸੋਚ ਰਹੇ ਹੋ ਪਰ ਤੁਹਾਡਾ ਬਜਟ ਉਸ ਤੋਂ ਘੱਟ ਹੈ ਤਾਂ ਤੁਸੀਂ ਆਈਪੈਡ ਮਿੰਨੀ 4 ਨੂੰ ਆਪਣੀ ਲਿਸਟ 'ਚ ਸ਼ਾਮਲ ਕਰ ਸਕਦੇ ਹੋ। ਆਈਪੈਡ ਮਿੰਨੀ 4 ਐਪਲ ਦਾ ਹੁਣ ਤੱਕ ਦਾ ਬਿਹਤਰੀਨ ਟੈਬਲੇਟ ਹੈ ਜੋ ਕਿ ਨਾ ਸਿਰਫ ਦਿਸਣ 'ਚ ਸ਼ਾਨਦਾਰ ਹੈ ਸਗੋਂ ਇਕ ਬਿਹਤਰ ਪੋਰਟੇਬਲ ਹੈ।
ਮਾਈਕ੍ਰੋਸਾਫਟ ਸਰਫੇਸ ਪ੍ਰੋ 4
ਕੀ ਕੋਈ ਟੈਬਲੇਟ ਅਸਲੀਅਤ 'ਚ ਤੁਹਾਡੇ ਲੈਪਟਾਪ ਜਾਂ ਹੋਮ ਪੀ.ਪੀ. ਨੂੰ ਬਦਲ ਸਕਦਾ ਹੈ? ਅਜਿਹੇ 'ਚ ਮਾਈਕ੍ਰੋਸਾਫਟ ਸਰਫੇਸ ਪ੍ਰੋ 4 ਇਕ ਬਿਹਤਰ ਟੈਬਲੇਟ ਹੈ ਜਿਸ ਵਿਚ ਵਿੰਡੋਜ਼ 10 ਦਾ ਪੂਰਾ ਵਰਜ਼ਨ ਕੰਮ ਕਰਦਾ ਹੈ।
Gionee A1 ਸਮਾਰਟਫੋਨ 27 ਜੂਨ ਨੂੰ ਵਿਕਰੀ ਲਈ ਹੋਵੇਗਾ ਉਪਲੱਬਧ
NEXT STORY