ਜਲੰਧਰ- ਅੱਜ ਦੇ ਤਕਨੀਕੀ ਯੁੱਗ 'ਚ ਸਮਾਰਟਫੋਨ ਹਰ ਵਿਅਕਤੀ ਦੀ ਲੋੜ ਹੀ ਨਹੀਂ ਸਗੋਂ ਇਕ ਸਟੇਟਸ ਸਿੰਬਲ ਬਣ ਗਿਆ ਹੈ, ਜੋ ਤੁਹਾਨੂੰ ਹਰ ਇਕ ਵਿਅਕਤੀ ਕੋਲ ਦੇਖਣ ਨੂੰ ਮਿਲ ਸਕਦਾ ਹੈ ਪਰ ਅੱਜਕਲ ਇਨ੍ਹਾਂ ਸਮਾਰਟਫੋਨਜ਼ 'ਚ ਇਕ ਕਾਮਨ ਪ੍ਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ ਕਿ ਜ਼ਿਆਦਾ ਸਮੇਂ ਤੱਕ ਵਰਤੋਂ ਕਰਨ ਨਾਲ ਤੁਹਾਡੇ ਐਂਡਰਾਇਡ ਸਮਾਰਟਫੋਨ ਦੀ ਸਪੀਡ ਕਾਫੀ ਸਲੋ ਹੋਣੀ ਸ਼ੁਰੂ ਹੋ ਜਾਂਦੀ ਹੈ। ਆਮ ਤੌਰ 'ਤੇ ਅਜਿਹੇ 'ਚ ਯੂਜ਼ਰ ਦੁਆਰਾ ਕਈ ਐਪਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਨਾਲ ਫੋਨ ਦੀ ਸਪੀਡ 'ਚ ਥੋੜ੍ਹਾ ਜਿਹਾ ਹੀ ਵਾਧਾ ਹੁੰਦਾ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਸਲੋ ਹੋਏ ਸਮਾਰਟਫੋਨ ਨੂੰ ਸੁਪਰਫਾਸਟ ਕਰ ਦੇਣਗੇ।
ਐਂਡਰਾਇਡ ਸਮਾਰਟਫੋਨ ਨੂੰ ਫਾਸਟ ਕਰਨ ਦੇ ਟਿਪਸ
1. ਜੇਕਰ ਤੁਹਾਡਾ ਐਂਡਰਾਇਡ ਸਮਾਰਟਫੋਨ ਸਲੋ ਹੋ ਗਿਆ ਹੈ ਤਾਂ ਪਹਿਲਾਂ ਚੈੱਕ ਕਰੋ ਕਿ ਕਿਹੜੀ ਐਪਲੀਕੇਸ਼ਨ ਵੱਧ ਰੈਮ ਅਤੇ ਸੀ. ਪੀ. ਯੂ. ਦੀ ਵਰਤੋਂ ਕਰ ਰਹੀ ਹੈ, ਇਸ ਤੋਂ ਇਲਾਵਾ ਰੈਮ 'ਚ ਮੈਮਰੀ ਯੂਜ਼ੇਸ ਨੂੰ ਦੇਖੋ। ਐਪ ਦਾ ਪਤਾ ਲੱਗਦੇ ਹੀ ਉਸ ਨੂੰ ਫੋਨ ਤੋਂ ਰਿਮੂਵ ਕਰ ਦਿਓ ਅਤੇ ਜੇਕਰ ਉਹ ਐਪ ਜ਼ਿਆਦਾ ਜ਼ਰੂਰੀ ਹੈ ਤਾਂ ਉਸ ਦਾ ਲਾਈਟ ਵਰਜ਼ਨ ਯੂਜ਼ ਕਰੋ।
2. ਨਵੇਂ ਐਂਡਰਾਇਡ ਆਪ੍ਰੇਟਿੰਗ ਸਿਸਟਮ 6.0 ਮਾਰਸ਼ਮੈਲੋ 'ਚ 'ਕਲੀਨਰ' ਐਪ ਵਾਲਾ ਫੀਚਰ ਪਹਿਲਾਂ ਤੋਂ ਹੀ ਉਪਲਬਧ ਹੈ ਪਰ ਪੁਰਾਣੇ ਵਰਜ਼ਨ ਵਾਲੇ ਫੋਨ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਮੈਮਰੀ ਬੂਸਟਰ, ਕਲੀਨ ਮਾਸਟਰ ਅਤੇ ਏ. ਵੀ. ਜੀ. ਕਲੀਨਰ ਵਰਗੀ ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰੋ। ਇਨ੍ਹਾਂ ਦੀ ਮਦਦ ਨਾਲ ਤੁਹਾਨੂੰ ਆਪਣੇ ਫੋਨ ਦੀ ਸਪੀਡ ਵਧਾਉਣ 'ਚ ਮਦਦ ਮਿਲੇਗੀ।
3. ਐਂਡਰਾਇਡ ਫੋਨ ਦੇ ਸਲੋ ਹੋਣ ਦਾ ਸਭ ਤੋਂ ਵੱਡਾ ਕਾਰਨ ਫੋਨ ਦੀ ਇੰਟਰਨਲ ਮੈਮਰੀ ਦਾ ਫੁੱਲ ਹੋ ਜਾਣਾ ਹੈ। ਅਜਿਹੇ 'ਚ ਰੋਜ਼ ਕੈਸ਼ੇ ਮੈਮਰੀ ਨੂੰ ਕਲੀਨ ਕਰਨਾ ਸ਼ੁਰੂ ਕਰੋ। ਇਸ ਤੋਂ ਇਲਾਵਾ ਵਟਸਐਪ ਫਾਈਲ ਨੂੰ ਵੀ ਡਿਲੀਟ ਕਰੋ ਤਾਂ ਜੋ ਤੁਹਾਡੇ ਫੋਨ ਦੀ ਸਪੀਡ ਫਾਸਟ ਹੋ ਸਕੇ।
4. ਐਂਡਰਾਇਡ ਫੋਨ ਨਿਰਮਾਤਾ ਫੋਨ 'ਚ ਕਈ ਐਪਲੀਕੇਸ਼ਨ ਇਨਬਿਲਟ ਹੀ ਦਿੰਦੇ ਹਨ। ਇਨ੍ਹਾਂ ਨਾਲ ਜ਼ਿਆਦਾਤਰ ਐਪਲੀਕੇਸ਼ਨ ਦੀ ਵਰਤੋਂ ਯੂਜ਼ਰਸ ਜਾਂ ਤਾਂ ਕਰਦੇ ਨਹੀਂ ਹਨ ਜਾਂ ਫਿਰ ਉਨ੍ਹਾਂ ਨੂੰ ਉਸ ਦੀ ਲੋੜ ਹੀ ਨਹੀਂ ਹੁੰਦੀ। ਅਜਿਹੇ 'ਚ ਤੁਸੀਂ ਆਪਣੇ ਫੋਨ 'ਚੋਂ ਉਨ੍ਹਾਂ ਐਪਲੀਕੇਸ਼ਨਸ ਨੂੰ ਅਨਇੰਸਟਾਲ ਜਾਂ ਡਿਸਏਬਲ ਕਰ ਦਿਓ।
5. ਅੱਜ ਜ਼ਿਆਦਾਤਰ ਐਪਲੀਕੇਸ਼ਨ ਲਾਈਵ ਅਪਡੇਟ ਹੁੰਦੀਆਂ ਹਨ, ਇਸ ਲਈ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹਿੰਦੀ ਹੈ। ਅਜਿਹੇ 'ਚ ਕੁਝ ਸਮੇਂ ਬਾਅਦ ਨੋਟੀਫਿਕੇਸ਼ਨ ਇੰਨੇ ਜ਼ਿਆਦਾ ਹੋ ਜਾਂਦੇ ਹਨ ਕਿ ਇਨ੍ਹਾਂ ਦਾ ਅਸਰ ਫੋਨ 'ਤੇ ਦਿਖਾਈ ਦੇਣ ਲੱਗਦਾ ਹੈ।
ਫੋਨ ਦੀ ਪ੍ਰਫਾਰਮੈਂਸ ਨੂੰ ਬਿਹਤਰ ਬਣਾਈ ਰੱਖਣ ਲਈ ਤੁਸੀਂ ਜ਼ਿਆਦਾਤਰ ਨੋਟੀਫਿਕੇਸ਼ਨ ਨੂੰ ਆਫ ਹੀ ਰੱਖੋ। ਨੋਟੀਫਿਕੇਸ਼ਨ ਆਫ ਕਰਨ ਲਈ ਤੁਹਾਨੂੰ ਫੋਨ ਦੀ ਸੈਟਿੰਗ 'ਚ ਜਾ ਕੇ ਸਾਊਂਡ ਐਂਡ ਨੋਟੀਫਿਕੇਸ਼ਨ ਨੂੰ ਬੰਦ ਕਰਨਾ ਹੋਵੇਗਾ। ਇਨ੍ਹਾਂ ਟਿਪਸ ਦੀ ਮਦਦ ਨਾਲ ਤੁਹਾਨੂੰ ਸਲੋ ਹੋਏ ਐਂਡਰਾਇਡ ਸਮਾਰਟਫੋਨ ਨੂੰ ਫਾਸਟ ਕਰਨ 'ਚ ਮਦਦ ਮਿਲੇਗੀ।
ਸੌਰ ਮੰਡਲ ਦੇ ਬਾਹਰ ਬ੍ਰਾਹਮੰਡ ਨਾਲ ਜੁੜੇ ਅਹਿਮ ਖੁਲਾਸੇ ਕਰਨ ਜਾ ਰਿਹਾ ਹੈ ਨਾਸਾ
NEXT STORY