ਜਲੰਧਰ-ਯੂਨੀਕੋਡ ਕਨਸੋਰਟੀਅਮ ਨੇ ਯੂਨੀਕੋਡ ਸਟੈਂਡਰਡ ਦੇ ਵਰਜਨ 10.0 ਨੂੰ ਜਾਰੀ ਕਰ ਦਿੱਤਾ ਹੈ। ਜੋ ਆਉਣ ਵਾਲੇ ਸਮੇਂ 'ਚ ਐਪਲ, ਸੈਮਸੰਗ ਅਤੇ ਵਿੰਡੋਜ਼ ਵਰਗੇ ਵੱਡੇ ਬ੍ਰਾਂਡਸ ਦੁਆਰਾ ਅਪਣਾਇਆ ਜਾ ਸਕਦਾ ਹੈ। ਜਲਦੀ ਹੀ ਇਸ ਨੂੰ ਐਪਲ, ਗੂਗਲ, ਸੈਮਸੰਗ ਅਤੇ ਵਿੰਡੋਜ਼ ਇਹ ਨਵੇਂ ਇਮੋਜੀ ਨੂੰ ਆਪਣੇ ਯੂਜ਼ਰਸ ਦੇ ਲਈ ਰੋਲਆਊਟ ਕਰ ਸਕਦੇ ਹੈ।
ਯੂਨੀਕੋਡ 10.0 ਵਰਜਨ 'ਚ 56 ਨਵੇਂ ਇਮੋਜੀ, 8518 ਕਰੈਕਟਰ ਅਤੇ ਚਾਰ ਨਵੀਂ ਸਕਿਰਪਟ ਨੂੰ ਸ਼ਾਮਿਲ ਕਰਨ ਦੀ ਸੰਭਾਵਨਾ ਹੈ। ਯੂਨੀਕੋਡ ਸਟੈਂਡਰਡ 'ਚ ਹੁਣ ਦੋ ਡਾਇਨਾਸੋਰ,Bitcoin symbol ਅਤੇ ਲੰਬੇ ਸਮੇਂ ਤੋਂ ਉਡੀਕ Colbert ਇਮੋਜੀ ਸ਼ਾਮਿਲ ਕਰ ਲਿਆ ਗਿਆ ਹੈ। ਹੋਰ ਇਮੋਜੀਆਂ 'ਚ ਸਟਾਰ ਸਟੈਕ, ਵੁਮੈਨ ਵਿਦ Headscarf, ਬ੍ਰਾਡੈਂਡ ਮੈਨ, ਪਾਲਮ ਅਪ ਟੂਗੇਡਰ, ਜੰਮਬੀ, ਵੈਂਮਪੀਅਰਾਂ, ਜੇਬਰਾਂ ਅਤੇ ਹੋਰ ਵੀ ਜਿਆਦਾ ਸਾਮਿਲ ਹੈ। ਨਵੇਂ ਇਮੋਜੀ ਦੇ ਲਈ ਯੂਨੀਕੋਡ 10.0 ਵਰਜਨ 'ਚ ਹੁਣ ਬਿਟਕੋਇਨ ਦੇ ਲਈ ਸਪੋਟ ਨੂੰ ਐਡ ਕੀਤਾ ਗਿਆ ਹੈ ਜੋ ਕਿ ਦੋ ਵਰਟੀਕਲ ਲਾਈਨ ਦੇ ਨਾਲ ਕੈਪੀਟਲ ਲੇਟਰ ਬੀ ਦੀ ਤਰ੍ਹਾਂ ਦਿਸਦਾ ਹੈ। ਤੁਸੀਂ ਇਸ ਨਵੇਂ ਇਮੋਜੀ ਦੀ ਪੂਰੀ ਲਿਸਟ ਦੇਖ ਸਕਦੇ ਹੈ।
ਐਂਡਰਾਈਡ 'ਓ' ਦੇ ਪਹਿਲੇ ਬੀਟਾ 'ਚ ਗੂਗਲ ਨੇ ਆਪਣੇ ਨਵੇਂ ਇਮੋਜੀ ਸਪੋਟ ਦਾ ਖੁਲਾਸਾ ਕੀਤਾ ਅਤੇ ਟਵਿੱਟਰ ਨੇ ਯੂਨੀਕੋਡ 10 ਬੀਟਾ ਮਿਆਦ ਦੇ ਦੌਰਾਨ ਸਪੋਟ ਨੂੰ ਜੋੜਿਆ ਹੈ। ਟਵਿੱਟਰ ਨੇ ਆਪਣੇ ਭਾਰਤੀ ਯੂਜ਼ਰਸ ਦੇ ਲਈ ਇਕ ਵਿਸ਼ੇਸ਼ ਨੀਲੀ ਛੱਤਰੀ ਵਾਲੇ ਇਮੋਜੀ ਵੀ ਜਾਰੀ ਕੀਤਾ ਹੈ। ਛੱਤਰੀ ਇਮੋਜੀ 16 ਜੂਨ ਤੋਂ ਲਾਈਵ ਹੋਇਆ ਅਤੇ 31 ਅਗਸਤ ਤੱਕ ਸਰਗਰਮ ਰਹੇਗਾ।
ਟਵਿੱਟਰ ਇੰਡੀਆ ਦੇ ਮੰਨੋਰੰਜਨ ਅਤੇ ਟੀ.ਵੀ ਪਾਟਨਰਸ਼ਿਪ ਦੇ ਪ੍ਰਮੁੱਖ, ਵਿਰਾਲ ਜਾਨੀ ਨੇ ਕਿਹਾ, '' ਅਸੀਂ ਪ੍ਰਸਿੱਧ ਭਾਰਤੀ ਮਾਨਸੂਨ ਦੇ ਦੌਰਾਨ ਦੇਸ਼ ਦੀ Celebration of generosity ਮਨਾਉਣਾ ਚਾਹੁੰਦੇ ਹੈ। ਅਤੇ ਇਸਦੇ ਲਈ ਟਵਿੱਟਰ ਇਮੋਜੀ ਤੋਂ ਚੰਗਾ ਤਰੀਕਾ ਹੋਰ ਕੀ ਹੋ ਸਕਦਾ ਹੈ ਜੋ ਲੋਕ ਆਪਣੇ ਅਨੁਭਵ ਅਤੇ ਗੱਲਬਾਤ ਸਾਂਝਾ ਕਰਨ ਦੇ ਲਈ ਪ੍ਰੇਰਿਤ ਕਰੇਗਾ।'' ਜਦੋਂ ਯੂਜ਼ਰਸ ਦੇਸ਼ ਦੇ ਅਲੱਗ ਹਿੱਸਿਆਂ ਦੇ ਮਾਨਸੂਨ ਨੂੰ ਸ਼ਾਰਟਕੱਟ ਕਰਕੇ Tweet ਦਾ ਉਪਯੋਗ ਕਰੇਗਾ ਤਾਂ ਇਕ ਚਮਕੀਲਾ ਨੀਲੇ ਰੰਗ ਦਾ ਛੱਤਰੀ ਸ਼ਾਰਟਕੱਟ ਦੇ ਬਾਅਦ ਦਿਖਾਈ ਦੇਵੇਗਾ।
ਪਹਿਲਾਂ ਵੀ Tweet ਭਾਰਤ ਦੀ ਸਥਾਨਿਕ ਸੱਭਿਆਚਾਰ ਵਰਗੇ ਦਿਵਾਲੀ , ਗਣੇਸ਼ ਚਤੁਰਥੀ, ਸੁੰਤਰਤਾ ਦਿਵਸ, ਗਣਤੰਤਰ ਦਿਵਸ, ਅੰਤਰਰਾਸ਼ਟਰੀ ਯੋਗ ਦਿਵਸ ਅਤੇ ਅੰਬੇਦਕਰ ਜਯੰਤੀ ਨੂੰ ਮਨਾਉਣ ਦੇ ਲਈ ਇਸ ਪ੍ਰਕਾਰ ਦੇ ਇਮੋਜੀ ਜਾਰੀ ਕਰ ਚੁੱਕਾ ਹੈ। ਹਾਲਾਂਕਿ ਇਹ ਮੌਸਮ 'ਤੇ ਆਧਰਿਤ ਪਹਿਲਾਂ ਇਮੋਜੀ ਹੈ ਜਿਸ ਨੂੰ ਟਵਿੱਟਰ ਨੇ ਭਾਰਤ 'ਚ ਲਾਂਚ ਕੀਤਾ ਹੈ।
ਰਿਲਾਇੰਸ ਜਿਓ ਦੇ ਜਿਓਫਾਈ ਰਾਊਟਰ ਦੀ ਹੋਮ ਡਿਲੀਵਰੀ 90 ਮਿੰਟਾਂ 'ਚ
NEXT STORY