ਨਵੀਂ ਦਿੱਲੀ—ਸੈਲਫ ਡਰਾਈਵਿੰਗ ਕਾਰ, ਰਿਮੋਟ ਰੋਬਾਟਿਕ ਸਰਜਰੀ, ਆਟੋਮੈਟਿਕ ਹਥਿਆਰ ਅਤੇ ਅਜਿਹੇ ਕਈ ਸਾਇੰਸ ਫਿਕਸ਼ਨ ਵਰਗੀਆਂ ਚੀਜਾਂ 5ਜੀ ਵਾਇਰਲੈੱਸ ਕੁਨਕੈਟੀਵਿਟੀ ਨਾਲ ਸੰਭਾਵ ਹੋਣਗੀਆਂ। 5ਜੀ ਨੈੱਟਵਰਕ ਆਉਣ ਤੋਂ ਬਾਅਦ ਗਲੋਬਲ ਇਕਾਨਮੀ 'ਚ ਵੱਡੀ ਗ੍ਰੋਥ ਨਾਲ ਹੀ ਲੋਕਾਂ ਦੀ ਜ਼ਿੰਦਗੀ 'ਚ ਵੱਡੇ ਤਕਨੀਕੀ ਬਦਲਾਵਾਂ ਦੀ ਉਮੀਦ ਕੀਤੀ ਜਾ ਰਹੀ ਹੈ। ਹੁਣ ਇਕਾਨਮਿਸਟ ਕਰੀਬ ਤੋਂ ਇਨ੍ਹਾਂ ਬਦਲਾਵਾਂ ਨਾਲ ਹੋਣ ਵਾਲੇ ਲਾਭ ਦੀ ਗਣਨਾ ਕਰ ਰਹੇ ਹਨ ਅਤੇ ਲੰਡਨ ਦੇ ਇਨਫਾਰਮੇਸ਼ਨ ਪ੍ਰੋਵਾਈਡਰ ਮੁਤਾਬਕ 2035 ਤਕ 5ਜੀ ਰਾਹੀਂ ਗਲੋਬਲੀ ਸਾਲਾਨਾ ਵਿਕਰੀ 'ਚ 12 ਟ੍ਰਿਲੀਅਨ ਡਾਲਰ (8.3 ਲੱਖ ਅਰਬ ਰੁਪਏ) ਦਾ ਵਾਧਾ ਹੋਵੇਗਾ। ਇਸ ਬੀਤੇ ਸਾਲ ਚੀਨ ਦੇ ਬਜਟ ਜਿੰਨਾ ਹੈ। ਕੰਜ਼ਿਊਮਰਸ ਦੀ ਗੱਲ ਕਰੀਏ ਤਾਂ ਪਹਿਲਾਂ ਬਦਲਾਅ ਬੇਸ਼ੱਕ ਉਨ੍ਹਾਂ ਦੀ ਮੋਬਾਇਲ ਡਾਟਾ ਸਪੀਡ 'ਚ ਆਵੇਗਾ ਅਤੇ 4ਜੀ ਮੁਕਾਬਲੇ ਉਨ੍ਹਾਂ ਨੂੰ 100 ਗੁਣਾ ਤੇਜ਼ ਇੰਟਰਨੈੱਟ ਸਪੀਡ ਮਿਲੇਗੀ। ਇਸ ਤਰ੍ਹਾਂ ਡਿਜ਼ੀਟਲ ਕੁਨੈਕਟੀਵਿਟੀ ਨਾਲ ਜੁੜੇ ਕੰਮ ਆਸਾਨੀ ਨਾਲ ਕੀਤੇ ਜਾ ਸਕਣਗੇ, ਨਾਲ ਹੀ ਇਸ ਤਰ੍ਹਾਂ ਕੁਝ ਇੰਡੀਸਟਰੀਜ਼ 'ਚ ਉਤਪਾਦਨ ਵਧਾਉਣ ਲਈ ਵੀ ਇਹ ਕਾਰਗਰ ਰਹੇਗੀ।
ਇੰਟਰਨੈੱਟ ਨਾਲ ਜੁੜੀਆਂ ਚੀਜਾਂ
ਇੰਟਰਨੈੱਟ ਸਪੀਡ ਦੇ ਵਧਣ ਨਾਲ ਹੀ ਕੁਨੈਕਟੀਵਿਟੀ ਦਾ ਦਾਇਰਾ ਵੀ 5ਜੀ ਆਉਣ 'ਤੇ ਵਧੇਗਾ। ਇਸ ਤਰ੍ਹਾਂ ਆਰਟੀਫਿਸ਼ਲ ਇੰਟੈਲੀਜੈਂਸੀ ਅਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਆਲੇ-ਦੁਲਾਏ ਦੀਆਂ ਕਈ ਇਲੈਕਟ੍ਰਾਨਿਕ ਡਿਵਾਈਸੇਜ ਨੂੰ ਆਪਸ 'ਚ ਕੁਨੈਕਟ ਕੀਤਾ ਜਾ ਸਕੇਗਾ। ਉਦਾਹਰਣ ਲਈ ਘਰਾਂ 'ਚ ਰੱਖੇ ਸਾਰੇ ਇਲੈਕਟ੍ਰਾਨਿਕ ਉਪਕਰਣ ਇਕ ਦੀ ਜਗ੍ਹਾ ਅਤੇ ਇਕ ਹੀ ਡਿਵਾਈਸ ਨਾਲ ਕਟੰਰੋਲ ਕੀਤੇ ਜਾ ਸਕਣਗੇ ਅਤੇ ਇਹ ਸਮਰੱਥਾ ਆਟੋਮੈਟਿਕ ਵ੍ਹੀਲਕਸ ਤਕ ਵੀ ਡਿਵੈੱਲਪ ਹੋਵੇਗੀ।
ਆਵਾਜਾਈ ਦੇ ਖੇਤਰ 'ਚ ਬਦਲਾਅ
ਕਈ ਸ਼ਹਿਰਾਂ 'ਚ ਡਰਾਈਰਲੈੱਸ ਕਾਰਾਂ ਪਹਿਲਾਂ ਦੀ ਉਤਰ ਗਈਆਂ ਹਨ ਇਨ੍ਹਾਂ ਦੀ ਵਪਾਰਕ ਵਰਤੋਂ ਕੀਤੀ ਜਾਵੇਗੀ। ਇਸ ਤਰ੍ਹਾਂ ਪਬਲਿਕ ਟ੍ਰਾਂਸਪੋਰਟ ਦੀ ਦਿਸ਼ਾ 'ਚ ਵੀ 5ਜੀ ਕੁਨੈਕਟੀਵਿਟੀ ਮਦਦਗਾਰ ਸਾਬਤ ਹੋਵੇਗੀ। ਇਸ ਤਰ੍ਹਾਂ ਸ਼ਿਪਿੰਗ ਅਤੇ ਡਿਲਿਵਰੀ ਲਈ ਵੀ ਬਿਹਤਰ ਵਾਹਨ ਤਿਆਰ ਹੋਣਗੇ ਜੋ ਇਕ ਤੈਅ ਰਾਸਤ 'ਤੇ ਬਿਨ੍ਹਾਂ ਕਿਸੇ ਡਰਾਈਵਰ ਦੇ ਚੱਲ ਸਕਣਗੇ ਅਤੇ ਆਰਡਰ ਪਹੁੰਚਾਉਣਗੇ।
ਸਿਹਤ ਖੇਤਰ 'ਚ
ਕਿਵੇਂ ਦਾ ਹੋਵੇਗਾ ਜੇਕਰ ਤੁਹਾਡੀ ਸਿਹਤ ਖਰਾਬ ਹੋ ਜਾਵੇ ਅਤੇ ਇਕ ਕਾਲ 'ਤੇ ਐਂਬੁਲੈਂਸ ਦੀ ਜਗ੍ਹਾ ਮਿੰਨੀ-ਕਲੀਨਿਕ ਹੀ ਦਰਵਾਜ਼ੇ 'ਤੇ ਦਸਤਕ ਦੇਵੇ। ਨਵੀਂ ਟੈਕਨਾਲੋਜੀ ਨਾਲ ਹੀ ਇਹ ਵੀ ਸੰਭਵ ਹੋਵੇਗਾ ਅਤੇ ਡਾਕਟਰਸ ਇਕ ਹੀ ਜਗ੍ਹਾ 'ਤੇ ਬੈਠ ਕੇ ਵੀਡੀਓ ਰੇਂਜ ਰਾਹੀਂ ਜੁੜ ਸਕਣਗੇ। ਇਸ ਤਰ੍ਹਾਂ ਸਰੀਰ ਦੀ ਜਾਂਚ ਲਈ ਵੀ ਮਸ਼ੀਨਾਂ ਆਪਸ 'ਚ ਕੁਨੈਕਟ ਹੋਣਗੀਆਂ ਅਤੇ ਡਾਟਾ ਟ੍ਰਾਂਸਮਿਸ਼ਨ ਤੇਜ਼ੀ ਨਾਲ ਹੋਵੇਗਾ। ਇਸ ਤਰ੍ਹਾਂ ਆਪਰੇਸ਼ਨ ਲਈ ਵੀ ਰੋਬਾਟਸ ਦੀ ਮਦਦ ਲਈ ਜਾ ਸਕੇਗੀ।
ਸੁਰੱਖਿਆ ਅਤੇ ਜੰਗ 'ਚ ਸਥਿਤੀ 'ਚ
5ਜੀ ਨੈੱਟਵਰਕ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਆਟੋਮੈਟਿਕ ਹਥਿਆਰ ਅਤੇ ਰੋਬਾਟਸ ਤਿਆਰ ਕੀਤੇ ਜਾ ਸਕਣਗੇ ਜੋ ਦਿੱਤੇ ਗਏ ਟਾਰਗੇਟ 'ਤੇ ਹਮਲੇ ਤੋਂ ਇਲਾਵਾ ਖੁਦ ਫੈਸਲੇ ਲੈ ਸਕਣਗੇ ਕਿ ਕਿਸ ਟਾਰਗੇਟ 'ਤੇ ਕਦੋ ਅਤੇ ਕਿਵੇਂ ਨਿਸ਼ਾਨਾ ਲਗਾਉਣਾ ਹੈ। ਇਸ ਤਰ੍ਹਾਂ ਫੇਸ-ਰਿਕਾਗਨਿਸ਼ਨ ਟੈਕਨਾਲੋਜੀ ਆਨ-ਦਿ-ਸਪਾਰਟ ਕੰਮ ਕਰੇਗੀ। ਆਫਿਰ ਵਰਕ ਪਹਿਲੇ ਤੋਂ ਜ਼ਿਆਦਾ ਸਮਾਰਟ, ਤੇਜ਼ ਅਤੇ ਆਸਾਨ ਹੋ ਜਾਵੇਗਾ। ਅਡਵਾਂਸ ਏ.ਆਈ. ਅਤੇ ਮਸ਼ੀਨ ਲਰਨਿੰਗ ਦੇ ਚੱਲਦੇ ਕਰਮਚੀਆਂ ਨੂੰ ਘਟੋ-ਘੱਟ ਮਿਹਨਤ ਕਰਨੀ ਪਵੇਗੀ ਅਤੇ ਬਾਕੀ ਦਾ ਕੰਮ ਮਸ਼ਨੀਰਨੀ ਦੇ ਜ਼ਿੰਮੇ ਹੋਵੇਗਾ। ਜ਼ਿਆਦਾਤਰ ਕਰਮਚਾਰੀਆਂ ਦਾ ਕੰਮ ਰਿਪ੍ਰੈਟੈਂਟਿਵੀ ਦ ੇਤੌਰ 'ਤੇ ਪ੍ਰੋਜੈਂਟੇਸ਼ਨ ਦੇਣ ਤਕ ਸੀਮਿਤ ਹੋ ਜਾਵੇਗਾ। IHS Markit ਨੇ 5ਜੀ ਤਕਨੀਕ ਨੂੰ ਪ੍ਰਿੰਟਿੰਗ ਪ੍ਰੈੱਸ, ਬਿਜਲੀ ਅਤੇ ਇੰਜਣ ਵਰਗੇ ਹੀ ਕ੍ਰਾਂਤੀਕਾਰੀ ਖੋਜ ਮੰਨਿਆ ਹੈ। ਮੰਨਿਆ ਜਾ ਰਿਹਾ ਹੈ ਕਿ 2020 ਤੋਂ 2035 ਵਿਚਾਲੇ ਇਹ ਟਾਕਨੋਲਾਜੀ ਭਾਰਤ ਦੀ ਅਰਥਵਿਵਸਥਾ ਦੇ ਬਰਾਬਰ ਰਿਅਲ ਜੀ.ਡੀ.ਪੀ. ਪੈਦਾ ਕਰਨ 'ਚ ਸਮਰੱਥ ਹੋਵੇਗੀ।
ਫੇਸ ਅਨਲੌਕ ਫੀਚਰ ਵੀ ਨਹੀਂ ਸੁਰੱਖਿਅਤ, ਸੁੱਤੇ ਆਦਮੀ ਦਾ ਚਿਹਰਾ ਦਿਖਾ ਕੇ ਉਡਾਏ 1.25 ਲੱਖ ਰੁਪਏ
NEXT STORY