ਜਲੰਧਰ-ਭਾਰਤ ਨੂੰ ਬਾਕੀ ਦੁਨੀਆ ਦੇ ਨਾਲ ਹੀ 5ਜੀ ਮਿਲਣ ਦੀ ਸੰਭਾਵਨਾ ਹੈ। ਦੂਰ ਸੰਚਾਰ ਸਕੱਤਰ ਜੇ. ਐੱਸ. ਦੀਪਕ ਨੇ ਬੁੱਧਵਾਰ ਇੱਥੇ ਕਿਹਾ ਕਿ ਅਸੀਂ ਇੰਟਰਨੈੱਟ ਥੀਂਗਸ (ਆਈ. ਓ. ਟੀ.) 'ਚ ਦਾਖਲ ਹੋ ਰਹੇ ਹਾਂ। ਇਸ ਲਈ ਇਸ ਗੱਲ ਦੀ ਸੰਭਾਵਨਾ ਹੈ ਕਿ ਦੇਸ਼ ਨੂੰ 5ਜੀ ਬਾਕੀ ਦੀ ਦੁਨੀਆ ਦੇ ਨਾਲ ਮਿਲੇ। ਦੀਪਕ ਨੇ ਕਿਹਾ ਕਿ ਸਾਨੂੰ 2ਜੀ ਬਾਕੀ ਦੁਨੀਆ ਨਾਲੋਂ 25 ਸਾਲ ਬਾਅਦ ਮਿਲਿਆ। ਘੱਟੋ-ਘੱਟ ਵਿਕਸਿਤ ਦੁਨੀਆ ਨਾਲੋਂ ਬਹੁਤ ਸਾਲ ਬਾਅਦ ਸਾਨੂੰ ਇਹ ਸਹੂਲਤ ਮਿਲੀ।
ਇਸੇ ਤਰ੍ਹਾਂ ਸਾਨੂੰ 3ਜੀ ਉਸ ਸਮੇਂ ਮਿਲਿਆ ਜਦੋਂ ਇਕ ਦਹਾਕਾ ਪਹਿਲਾਂ ਇਹ ਅਮਰੀਕਾ ਅਤੇ ਯੂਰਪ 'ਚ ਪਹੁੰਚ ਚੁੱਕਾ ਸੀ। ਇਸੇ ਤਰ੍ਹਾਂ 4ਜੀ ਸਾਨੂੰ ਕੌਮਾਂਤਰੀ ਪੱਧਰ 'ਤੇ ਪੇਸ਼ ਕੀਤੇ ਜਾਣ ਤੋਂ ਵੀ 5 ਸਾਲ ਬਾਅਦ ਮਿਲਿਆ ਪਰ 5ਜੀ ਦੇ ਮਾਮਲੇ ਵਿਚ ਅਜਿਹੀ ਸੰਭਾਵਨਾ ਹੈ ਕਿ ਇਹ ਸਾਨੂੰ ਬਾਕੀ ਦੁਨੀਆ ਦੇ ਨਾਲ ਹੀ ਮਿਲੇਗਾ। ਇਸ ਨਾਲ ਸਾਨੂੰ ਪਹਿਲਾਂ ਤੋਂ ਚਲ ਰਹੇ ਫਰਕ ਨੂੰ ਘਟਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਆਈ. ਓ. ਟੀ. ਤੋਂ ਅਗਲੇ 5-6 ਸਾਲ ਦੌਰਾਨ ਜੁੜਵੇਂ ਉਪਕਰਨਾਂ ਦੀ ਗਿਣਤੀ 50 ਅਰਬ ਹੋ ਜਾਵੇਗੀ। ਇਸ ਨਾਲ ਭਾਰਤ ਨੂੰ ਘੱਟੋ-ਘੱਟ 15 ਅਰਬ ਡਾਲਰ ਦੇ ਕਾਰੋਬਾਰੀ ਮੌਕੇ ਮਿਲਣਗੇ।
ਐਪਲ ਨੇ ਲਾਂਚ ਕੀਤੇ ਵਾਇਰਲੈੱਸ ਏਅਰਪੋਡਸ, ਕੰਨਾਂ 'ਚੋਂ ਕੱਢਦੇ ਹੀ ਹੋ ਜਾਣਗੇ ਬੰਦ
NEXT STORY