ਜਲੰਧਰ : ਬੁੱਧਵਾਰ ਨੂੰ ਸਾਨ ਫ੍ਰਾਂਸਿਸਕੋ ਵਿਚ ਹੋਏ ਇਵੈਂਟ ਦੇ ਦੌਰਾਨ ਆਈਫੋਨ 7, ਆਈਫੋਨ 7 ਪਲੱਸ ਅਤੇ ਐਪਲ ਵਾਚ ਸੀਰੀਜ਼ 2 ਨੂੰ ਲਾਂਚ ਕਰਨ ਦੇ ਇਲਾਵਾ ਇਕ ਹੋਰ ਡਿਵਾਇਸ਼ ਨੂੰ ਲਾਂਚ ਕੀਤਾ ਹੈ। ਹਾਲਾਂਕਿ ਕਿਸੇ ਨੇ ਇਸ ਡਿਵਾਈਸ ਦੇ ਬਾਰੇ ਵਿਚ ਕਿਸੇ ਨੇ ਸੋਚਿਆ ਤੱਕ ਨਹੀਂ ਸੀ। ਐਪਲ ਨੇ ਇਸ ਇਵੈਂਟ ਦੇ ਦੌਰਾਨ ਏਅਰਪੋਡਸ ਨੂੰ ਲਾਂਚ ਕੀਤਾ ਹੈ। ਇਹ ਹੈੱਡਫੋਂਸ ਵਾਇਰਲੈੱਸ ਹਨ ਅਤੇ ਚੰਗੀ ਬੈਟਰੀ ਲਾਈਫ ਦਿੰਦੇ ਹਨ।
ਐਪਲ ਦੇ ਇਹ ਏਅਰਪੋਡਸ ਹੋਰ ਵਾਇਰਲੈੱਸ ਹੈਡਫੋਂਸ ਤੋਂ ਵੱਖ ਹਨ ਲੇਕਿਨ ਇਨ੍ਹਾਂ ਦੇ ਡਿਜ਼ਾਈਨ ਨੂੰ ਦੇਖ ਕੇ ਕੋਈ ਵੀ ਕਹਿ ਸਕਦਾ ਹੈ ਕਿ ਇਹ ਐਪਲ ਏਅਰਪੋਡਸ ਹੀ ਹਨ ਕਿਉਂਕਿ ਇਨ੍ਹਾਂ ਦਾ ਡਿਜ਼ਾਇਨ ਐਪਲ ਦੇ ਪੁਰਾਨੇ ਹੈਡਫੋਂਸ ਨਾਲ ਮਿਲਦਾ ਹੈ। ਇਨ੍ਹਾਂ ਵਿਚ ਬਲੂਟੁਥ ਕੁਨੈਕਟੀਵਿਟੀ ਦੇ ਜ਼ਰੀਏ ਗਾਣੇ ਸੁਣ ਸਕਦੇ ਹੋ। ਇਕ ਵਾਰ ਚਾਰਜ ਕਰਨ 'ਤੇ ਇਹ 5 ਘੰਟੀਆਂ ਦੀ ਬੈਟਰੀ ਲਾਇਫ ਦੇਵੇਗੇ ਜਿਨ੍ਹਾਂ ਨੂੰ ਬੈਟਰੀ ਪੈਕ ਦੀ ਮਦਦ ਨਾਲ 24 ਘੰਟੇ ਤੱਕ ਵਧਾਇਆ ਜਾ ਸਕਦਾ ਹੈ।
ਖਾਸ ਗੱਲਾਂ -
ਕੰਨਾਂ 'ਚੋਂ ਕੱਢਣ 'ਤੇ ਗਾਣੇ ਚੱਲਣੇ ਆਪਣੇ-ਆਪ ਬੰਦ ਹੋ ਜਾਣਗੇ।
ਇਸ ਫੀਚਰ ਦੀ ਮਦਦ ਨਾਲ ਚੰਗੀ ਬੈਟਰੀ ਲਾਈਫ ਮਿਲੇਗੀ।
ਇਸ ਵਿਚ ਐਪਲ ਨੇ ਪਹਿਲੀ ਵਾਰ w1 ਚਿੱਪ ਦੀ ਵਰਤੋਂ ਕੀਤੀ ਹੈ ।
ਇਸ ਦੀ ਕੀਮਤ 159 ਡਾਲਰ (ਲਗਭਗ 10,500 ਰੁਪਏ) ਹੈ ।
ਸ਼ਾਨਦਾਰ ਫੀਚਰਜ਼ ਨਾਲ ਲਾਂਚ ਹੋਇਆ iPhone7 ਤੇ iPhone7 Plus
NEXT STORY