ਗੈਜੇਟ ਡੈਸਕ– ਭਾਰਤ ’ਚ ਕਰੀਬ ਦੋ ਮਹੀਨੇ ਪਹਿਲਾਂ 5ਜੀ ਸਰਵਿਸ ਨੂੰ ਲਾਂਚ ਕੀਤਾ ਗਿਆ ਸੀ। ਹੁਣ ਦੇਸ਼ ਦੇ 14 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 50 ਸ਼ਹਿਰਾਂ ’ਚ 5ਜੀ ਸਰਵਿਸ ਦਾ ਸੰਚਾਲਨ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਸੰਚਾਰ ਰਾਜ ਮੰਤਰੀ ਦੇਵੁਸਿੰਘ ਚੌਹਾਨ ਨੇ ਸੰਸਦ ’ਚ ਇਕ ਲਿਖਤੀ ਜਵਾਬ ’ਚ ਦਿੱਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੂਰਸੰਚਾਰ ਆਪਰੇਟਰਾਂ ਨੇ ਇਕ ਅਕਤੂਬਰ 2022 ਤੋਂ ਦੇਸ਼ ’ਚ 5ਜੀ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਸ਼ੁੱਕਰਵਾਰ ਨੂੰ ਬੀ.ਐੱਸ.ਐੱਨ.ਐੱਲ. 5ਜੀ ਸਰਵਿਸ ਦੀ ਜਲਦ ਲਾਂਚਿੰਗ ਦਾ ਦਾਅਵਾ ਕੀਤਾ ਹੈ।
ਸੰਚਾਰ ਰਾਜ ਮੰਤਰੀ ਦੇਵੁਸਿੰਘ ਚੌਹਾਨ ਨੇ ਰਾਜ ਸਭਾ ’ਚ ਇਕ ਲਿਖਤੀ ਜਵਾਬ ’ਚ ਕਿਹਾ ਕਿ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀ.ਐੱਸ.ਪੀ.) ਨੇ ਇਕ ਅਕਤੂਬਰ 2022 ਤੋਂ 26 ਨਵੰਬਰ ਤਕ ਕਰੀਬ 14 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 50 ਸ਼ਹਿਰਾਂ ਨੂੰ ਹਾਈ ਸਪੀਡ 5ਜੀ ਸੇਵਾ ਨਾਲ ਜੋੜ ਦਿੱਤਾ ਹੈ। ਦਰਅਸਲ, ਕੇਂਦਰੀ ਮੰਤਰੀ ਚੌਹਾਨ 5ਜੀ ਸੇਵਾਵਾਂ ਅਤੇ ਖਰਾਬ ਨੈੱਟਵਰਕ ’ਚ ਕਈ ਸਮੱਸਿਆਵਾਂ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਐਕਸੈੱਸ ਸਪੈਕਟ੍ਰਮ ਅਤੇ ਲਾਈਸੰਸ ਸ਼ਰਤਾਂ ਦੀ ਨਿਲਾਮੀ ਲਈ ਬੋਲੀ ਦਸਤਾਵੇਜ਼ ਦੇ ਅਨੁਸਾਰ, ਸਪੈਕਟ੍ਰਮ ਦੀ ਵੰਡ ਦੀ ਤਾਰੀਖ਼ ਤੋਂ ਲੜੀਵਾਰ ਤਰੀਕੇ ਨਾਲ 5 ਸਾਲਾਂ ਦੀ ਮਿਆਦ ’ਚ ਨਿਊਨਤਮ ਰੋਲਆਊਟ ਦੇ ਕਰਤਵਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਸਰਕਾਰ ਨੇ ਦੇਸ਼ ’ਚ ਟੈਲੀਕਾਮ ਨੈੱਟਵਰਕ (5ਜੀ ਸਮੇਤ) ਦੇ ਤੇਜ਼ ਅਤੇ ਸੁਚਾਰੂ ਰੋਲਆਊਟ ਅਤੇ ਦੂਰਸੰਚਾਰ ਇੰਫਰਾਸਟ੍ਰੱਕਚਰ ਦੇ ਵਿਸਾਤਾਰ ਦੀ ਸੁਵਿਧਾ ਲਈ ਕਈ ਨੀਤੀਗਤ ਪਹਿਲਾਂ ਕੀਤੀਆਂ ਹਨ। ਇਨ੍ਹਾਂ ’ਚ ਨਿਲਾਮੀ ਰਾਹੀਂ ਮੋਬਾਇਲ ਸੇਵਾਵਾਂ ਲਈ ਲੋੜੀਂਦਾ ਸਪੈਕਟ੍ਰਮ ਉਪਲੱਬਧ ਕਰਵਾਉਣਾ, ਦੂਜਿਆਂ ਵਿਚ ਸਪੈਕਟ੍ਰਮ ਸ਼ੇਅਰ ਕਰਨ ਅਤੇ ਵਪਾਰ ਕਰਨ ਦੀ ਮਨਜ਼ੂਰੀ ਦੇਣਾ ਸ਼ਾਮਲ ਹੈ।
Musk ਦਾ ਇਕ ਹੋਰ ਵੱਡਾ ਫੈਸਲਾ, 150 ਕਰੋੜ ਟਵਿਟਰ ਅਕਾਊਂਟ ਹੋਣਗੇ ਬੰਦ! ਕਿਤੇ ਤੁਹਾਡਾ ਤਾਂ ਨਹੀਂ ਸ਼ਾਮਲ
NEXT STORY