ਜਲੰਧਰ- ਜਿਵੇਂ ਕਿ ਸਭ ਜਾਣਦੇ ਹਨ ਕਿ ਪ੍ਰੈਜ਼ੀਡੈਂਟ ਇਲੈਕਸ਼ਨ ਆਪਣੇ ਆਪ 'ਚ ਹੀ ਇਕ ਖਤਰਾਨਕ ਖੇਡ ਦਾ ਰੂਪ ਲੈ ਰਹੀ ਹੈ। ਇਸੇ ਖੇਡ ਨੂੰ ਦਰਸਾਉਂਦੇ ਹੋਏ ਟਾਈਮ-ਰੈਪ 'ਤੇ ਇਕ ਮਜ਼ੇਦਾਰ ਗੇਮ ਪ੍ਰੈਜ਼ੀਡੈਂਟਸ਼ਲ ਬਲਿਟਜ਼ ਨੂੰ ਆਨਲਾਈਨ ਖੇਡਣ ਲਈ 8 ਬਿੱਟ ਸਟਾਇਲ 'ਚ ਤਿਆਰ ਕੀਤਾ ਗਿਆ ਹੈ। ਇਸ ਗੇਮ 'ਚ ਤੁਸੀਂ ਡੋਨਾਲਡ ਟ੍ਰੰਪ ਜਾਂ ਹਿਲੇਰੀ ਕਲਿੰਟਨ ਦੋਨਾਂ 'ਚੋਂ ਕਿਸੇ ਦੇ ਕਿਰਦਾਰ ਵਜੋਂ ਵੀ ਖੇਡ ਸਕਦੇ ਹੋ।
ਜੇਕਰ ਤੁਸੀਂ ਟ੍ਰੰਪ ਦੇ ਕਿਰਦਾਰ ਦੀ ਚੋਣ ਕਰਦੇ ਹੋ ਤਾਂ ਤੁਹਾਨੂੰ ਇੱਟਾਂ ਨੂੰ ਇੱਕਠਾ ਕਰਨਾ ਹੋਵੇਗਾ ਅਤੇ ਮੀਡੀਆ ਅਤੇ ਜੀ.ਓ.ਪੀ. ਬੰਬਾਂ ਤੋਂ ਬਚਣ ਦੌਰਾਨ ਇਕ ਦੀਵਾਰ ਬਣਾ ਕੇ ਇਮੀਗ੍ਰਾਂਟਸ ਨੂੰ ਬਲਾਕ ਕਰਨਾ ਹੋਵੇਗਾ। ਦੂਜੇ ਪਾਸੇ ਕਲਿੰਟਨ ਦੇ ਕਿਰਦਾਰ ਵਜੋਂ ਖੇਡਣ ਲਈ ਤੁਹਾਨੂੰ ਟਵੀਟਿੰਗ ਮਿਲੇਨੀਅਲਸ ਅਤੇ ਪੇਸਕੀ 3ਏ.ਐੱਮ. ਫੋਨ ਕਾਲਜ਼ ਤੋਂ ਬੱਚਦੇ ਹੋਏ ਗਿਫਟਜ਼ ਨੂੰ ਇਕੱਠਾ ਕਰਨਾ ਹੋਵੇਗਾ। ਇਸ ਗੇਮ ਨੂੰ "ਸਕੁਇਰਲਮੋਂਕੀ ਕਾਮ" ਵੱਲੋਂ ਬਣਾਇਆ ਗਿਆ ਹੈ ਜਿਸ ਦਾ ਸਟਾਇਲ ਥੋੜਾ ਮਾਰੀਓ ਦੀ ਗੇਮ ਦੀ ਤਰ੍ਹਾਂ ਹੈ। ਇਸ ਗੇਮ ਦਾ ਅੰਤਿਮ ਨਤੀਜਾ ਜੇਕਰ ਤੁਹਾਨੂੰ ਪਸੰਦ ਨਾ ਆਵੇ ਤਾਂ ਤੁਸੀਂ ਇਸ ਨੂੰ ਦੁਬਾਰਾ ਖੇਡ ਸਕਦੇ ਹੋ। ਇਸ ਗੇਮ ਨੂੰ ਤੁਸੀਂ ਉੱਪਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਲਾਵਾ ਨੇ ਲਾਂਚ ਕੀਤਾ ਐਕਸ ਸੀਰੀਜ ਦਾ ਨਵਾਂ 4ਜੀ ਸਮਾਰਟਫੋਨ
NEXT STORY