ਗੈਜਟ ਡੈਸਕ- ਏ. ਆਈ. ਦਾ ਇਕ ਨਵਾਂ ਅਵਤਾਰ ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ (AGI) ਆ ਰਿਹਾ ਹੈ, ਜੋ ਹਰ ਕੰਮ ’ਚ ਮਨੁੱਖਾਂ ਨੂੰ ਪਿੱਛੇ ਛੱਡ ਦੇਵੇਗਾ। ਖਾਸ ਕਰ ਕੇ ਇਹ ਆਰਥਿਕ ਮਹੱਤਵ ਦੇ ਸਾਰੇ ਕੰਮ ਮਨੁੱਖਾਂ ਨਾਲੋਂ ਬਿਹਤਰ ਢੰਗ ਨਾਲ ਕਰੇਗਾ। ਮਾਹਿਰਾਂ ਦਾ ਦਾਅਵਾ ਹੈ ਕਿ ਸਾਲ 2026 ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦਾ ਅਜਿਹਾ ਸੈਸ਼ਨ ਆਵੇਗਾ, ਜੋ ਅਮਰੀਕਾ ਨਾਲੋਂ ਵੀ ਵੱਧ ਸਮਾਰਟ ਹੋਵੇਗਾ। ਇਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਪੂਰੀ ਤਰ੍ਹਾਂ ਮਨੁੱਖਾਂ ਨੂੰ ਪਛਾੜ ਦੇਵੇਗਾ।
ਇਹ ਵੀ ਪੜ੍ਹੋ: ਸਾਵਧਾਨ! 23 ਸਕਿੰਟਾਂ ’ਚ ਚੋਰੀ ਹੋ ਸਕਦੀ ਹੈ ਤੁਹਾਡੀ ਮਹਿੰਗੀ ਕਾਰ
ਏ. ਆਈ. ਦੇ ਖੋਜਕਾਰ ਡਾਰੀਓ ਅਮੋਡੇਈ, ਜੋ ਏ. ਆਈ. ਕੰਪਨੀ ਐਂਥ੍ਰੋਪਿਕ ਦੇ ਸੀ. ਈ. ਓ. ਹਨ, ਦਾ ਕਹਿਣਾ ਹੈ ਕਿ ਸਭ ਕੁਝ ਬਹੁਤ ਤੇਜ਼ੀ ਨਾਲ ਹੋਣ ਵਾਲਾ ਹੈ। ਪਹਿਲਾਂ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਮਨੁੱਖਾਂ ਨਾਲੋਂ ਤੇਜ਼ ਏ. ਆਈ. 2040 ਤੱਕ ਵਿਕਸਿਤ ਹੋਵੇਗਾ, ਹੁਣ ਸਥਿਤੀ ਇਹ ਹੈ ਕਿ ਇਹ ਉਸ ਤੋਂ ਬਹੁਤ ਪਹਿਲਾਂ 2026 ’ਚ ਹੀ ਹੋਣ ਵਾਲਾ ਹੈ। ਏ. ਜੀ. ਆਈ. ਦਾ ਆਗਮਨ ਵੱਡੀ ਭਾਸ਼ਾ ਮਾਡਲ ’ਚ ਇਕ ਤੇਜ਼ ਤਬਦੀਲੀ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: Meta ਲੈ ਕੇ ਆਈ ਨਵੀਂ AI ਤਕਨਾਲੋਜੀ, ਹੁਣ ਸਿਰਫ ਸੋਚਣ ਨਾਲ ਹੀ ਹੋ ਜਾਵੇਗਾ ਟਾਈਪ
ਏ. ਆਈ. ਤੋਂ ਬਹੁਤ ਅੱਗੇ ਹੋਵੇਗਾ ਏ. ਜੀ. ਆਈ. -2026
ਏ. ਆਈ. ਦੀ ਇਸ ਅਗਲੀ ਪੀੜ੍ਹੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਇਸ ਨੂੰ ਨਵਾਂ ਨਾਂ ਵੀ ਦਿੱਤਾ ਗਿਆ ਹੈ। ਇਸ ਨੂੰ ਏ. ਆਈ. ਨਹੀਂ ਏ. ਜੀ. ਆਈ.-2026 ਕਿਹਾ ਜਾ ਰਿਹਾ ਹੈ। ਏ. ਜੀ. ਆਈ. ਦਾ ਅਰਥ ਹੈ ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ।
ਓਪਨ ਏ. ਆਈ. ਦੇ ਮੁੱਖ ਕਾਰਜਕਾਰੀ ਸੈਮ ਆਲਟਮੈਨ ਦੇ ਸਮਰਥਨ ਨਾਲ ਇਸ ਨਵੇਂ ਅਵਤਾਰ ਦਾ ਵਿਕਾਸ ਹੋ ਰਿਹਾ ਹੈ। ਏ. ਆਈ. ਮੌਜੂਦਾ ਸਮੇਂ ’ਚ ਸਿਰਫ਼ ਸ਼ਤਰੰਜ ਵਰਗੀਆਂ ਖੇਡਾਂ ’ਚ ਹੀ ਮਨੁੱਖਾਂ ਨੂੰ ਹਰਾਉਣ ਦੇ ਯੋਗ ਹੈ ਪਰ ਏ. ਜੀ. ਆਈ. ਹਰ ਖੇਤਰ ’ਚ ਮਨੁੱਖਾਂ ਨੂੰ ਹਰਾਉਣ ਵਾਲਾ ਹੈ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਨੇ CM ਮਾਨ ਲਈ ਪਾਈ ਪੋਸਟ, ਕਿਹਾ- ਬਹੁਤ-ਬਹੁਤ ਧੰਨਵਾਦ, ਆਪਣੀ ਭੈਣ ਸਮਝ ਕੇ ਮੇਰੀ ਗੱਲ ਸੁਣੀ
ਮਨੁੱਖਾਂ ਦੀ ਥਾਂ ਸੰਭਾਲੇਗਾ ਦੁਨੀਆ ਦੇ ਕੰਮ
ਓਪਨ ਏ. ਆਈ. ਏ. ਜੀ. ਆਈ. 2026 ਨੂੰ ਇਕ ਬਹੁਤ ਹੀ ਖੁਦਮੁਖਤਿਆਰ ਪ੍ਰਣਾਲੀ ਵਜੋਂ ਦਰਸਾ ਰਿਹਾ ਹੈ, ਜੋ ਆਰਥਿਕ ਮਹੱਤਵ ਦੇ ਜ਼ਿਆਦਾਤਰ ਕੰਮਾਂ ’ਚ ਮਨੁੱਖਾਂ ਨੂੰ ਪਛਾੜ ਦੇਵੇਗਾ। ਇਸ ਤਰ੍ਹਾਂ ਇਹ ਦੁਨੀਆ ਦੇ ਬਹੁਤ ਸਾਰੇ ਕੰਮਾਂ ਦੀ ਦੇਖਭਾਲ ਕਰੇਗਾ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਮਗਰੋਂ ਹੁਣ ਪੰਜਾਬੀ ਸਿੰਗਰ ਕਾਕਾ ਨੇ ਪਾਈ ਪੋਸਟ, ਕਿਹਾ- ਮੇਰੇ ਨਾਲ ਵੀ ਹੋਇਆ Fraud
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Ola Electric ਖਿਲਾਫ ਵੱਡੀ ਜਾਂਚ, ਵਿਭਾਗ ਦੀ ਰਾਡਾਰ 'ਤੇ ਆਏ ਕਈ ਸ਼ੋਅਰੂਮ, ਨੋਟਿਸ ਜਾਰੀ
NEXT STORY