ਗੈਜੇਟ ਡੈਸਕ- ਜੇਕਰ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਕਿ ਵਟਸਐਪ 'ਚ ਵਿਗਿਆਪਨ ਦੇਖਣੇ ਪੈਣਗੇ ਤਾਂ ਤੁਹਾਡੀ ਪਰੇਸ਼ਾਨੀ ਹੁਣ ਹੋਰ ਵਧਣ ਵਾਲੀ ਹੈ। ਅਜੇ ਤਕ ਵਟਸਐਪ ਐਡ ਦੀ ਪੁਸ਼ਟੀ ਨਹੀਂ ਹੋਈ ਸੀ ਪਰ ਹੁਣ ਵਟਸਐਪ ਦੇ ਹੈੱਡ ਕੈਥਕਾਰਟ ਨੇ ਹੀ ਇਸਦੀ ਪੁਸ਼ਟੀ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਸਤੰਬਰ ਮਹੀਨੇ 'ਚ ਕੈਥਕਾਰਟ ਨੇ ਹੀ ਵਟਸਐਪ ਐਡ ਦੀ ਖਬਰ ਨੂੰ ਸਿਰੇ ਤੋਂ ਰੱਦ ਕੀਤਾ ਸੀ। ਬ੍ਰਾਜ਼ੀਲ ਦੇ ਇਕ ਮੀਡੀਆ ਹਾਊਸ ਨਾਲ ਇੰਟਰਵਿਊ 'ਚ ਕੈਥਕਾਰਟ ਨੇ ਕਿਹਾ ਕਿ ਵਟਸਐਪ 'ਚ ਵਿਗਿਆਪਨ ਦਿਸਣਗੇ ਪਰ ਮੇਨ ਇਨਬਾਕਸ ਚੈਟ 'ਚ ਨਹੀਂ। ਵਿਗਿਆਪਨ ਐਪ ਦੇ ਦੋ ਸੈਕਸ਼ਨਾਂ 'ਚ ਦਿਸਣਗੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਸੈਕਸ਼ਨ ਕਿਹੜੇ ਹਨ।
ਇਹ ਵੀ ਪੜ੍ਹੋ- WhatsApp 'ਚ ਹੁਣ ਪੁਰਾਣੇ ਮੈਸੇਜ ਲੱਭਣਾ ਹੋਵੇਗਾ ਆਸਾਨ, ਆ ਰਿਹੈ ਸ਼ਾਨਦਾਰ ਫੀਚਰ
ਸਟੇਟਸ ਅਤੇ ਚੈਨਲ 'ਚ ਦਿਸਣਗੇ ਵਿਗਿਆਪਨ
ਉਮੀਦ ਕੀਤੀ ਜਾ ਰਹੀ ਹੈ ਕਿ ਸਟੇਟਸ ਸੈਕਸ਼ਨ 'ਚ ਵਿਗਿਆਪਨ ਨਜ਼ਰ ਆਉਣਗੇ। ਇਸਤੋਂ ਇਲਾਵਾ ਚੈਨਲ 'ਚ ਵੀ ਵਿਗਿਆਪਨ ਦਿਖਾਏ ਜਾ ਸਕਦੇ ਹਨ। ਵਟਸਐਪ ਨੇ ਐਡ ਆਉਣ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ ਪਰ ਅਜੇ ਤਕ ਇਹ ਨਹੀਂ ਦੱਸਿਆ ਕਿ ਇਸਦੀ ਸ਼ੁਰੂਆਤ ਕਦੋਂ ਤੋਂ ਹੋਵੇਗੀ।
ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ
ਕੰਪਨੀ ਨੇ ਪਹਿਲੀ ਵਾਰ ਕੀਤੀ ਪੁਸ਼ਟੀ
ਵਟਸਐਪ 'ਚ ਐਡ ਨੂੰ ਲੈ ਕੇ ਪਹਿਲੀ ਵਾਰ 2019 'ਚ ਖਬਰ ਆਈ ਸੀ ਪਰ ਕੰਪਨੀ ਨੇ ਕਦੇ ਵੀ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਸੀ। ਹੁਣ ਕੈਥਕਾਰਟ ਨੇ ਇਸਨੂੰ ਸਵੀਕਾਰ ਕੀਤਾ ਹੈ। ਨਵਾਂ ਐਡ ਫੀਚਰ ਇੰਸਟਾਗ੍ਰਾਮ ਸਟੋਰੀਜ਼ ਅਤੇ ਫੇਸਬੁੱਕ ਸਟੋਰੀਜ਼ ਦੀ ਤਰ੍ਹਾਂ ਹੀ ਹੋਵੇਗਾ ਯਾਨੀ ਜਿਸ ਤਰ੍ਹਾਂ ਇੰਸਟਾਗ੍ਰਾਮ ਸਟੋਰੀਜ਼ ਅਤੇ ਫੇਸਬੁੱਕ ਸਟੋਰੀਜ਼ 'ਚ ਵਿਗਿਆਪਨ ਦਿਸਦੇ ਹੀ, ਉਸੇ ਤਰ੍ਹਾਂ ਹੀ ਵਟਸਐਪ 'ਚ ਵੀ ਦਿਸਣਗੇ।
ਐਡ-ਫ੍ਰੀ ਅਨੁਭਵ ਲਈ ਦੇਣੇ ਪੈ ਸਕਦੇ ਹਨ ਪੈਸੇ
ਵਟਸਐਪ ਸ਼ੁਰੂਆਤ 'ਚ ਸਾਰੇ ਅਕਾਊਂਟ 'ਚ ਐਡ ਦਿਖਾਏਗਾ ਪਰ ਅੱਗੇ ਚੱਲ ਕੇ ਵਟਸਐਪ ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਵੀ ਲਾਂਚ ਹੋ ਸਕਦਾ ਹੈ। ਜਿਨ੍ਹਾਂ ਯੂਜ਼ਰਜ਼ ਨੂੰ ਐਡ-ਫ੍ਰੀ ਅਨੁਭਵ ਚਾਹੀਦਾ ਹੈ, ਉਨ੍ਹਾਂ ਨੂੰ ਪ੍ਰੀਮੀਅਮ ਸਬਸਕ੍ਰਿਪਸ਼ਨ ਲੈਣਾ ਹੋਵੇਗਾ।
ਇਹ ਵੀ ਪੜ੍ਹੋ- ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ
ਸਪੋਰਟਸ ਕਾਰ ਕੰਪਨੀ Lotus ਦੀ ਭਾਰਤ 'ਚ ਹੋਈ ਐਂਟਰੀ, 2.55 ਕਰੋੜ ਰੁਪਏ ਦੀ ਕੀਮਤ 'ਚ ਲਾਂਚ ਹੋਈ SUV
NEXT STORY