ਨਵੀਂ ਦਿੱਲੀ- Jio ਅਤੇ ਏਅਰਟੈੱਲ ਤੋਂ ਬਾਅਦ ਹੁਣ Vodafone Idea ਨੇ ਵੀ ਰੀਚਾਰਜ ਪਲਾਨ ਮਹਿੰਗਾ ਕਰ ਦਿੱਤਾ ਹੈ। ਨਵੇਂ ਪਲਾਨ ਦੀ ਕੀਮਤ ਅੱਜ ਯਾਨੀ 4 ਜੁਲਾਈ ਤੋਂ ਲਾਈਵ ਹੋ ਗਈ ਹੈ। ਇਹ ਬਦਲਾਅ ਜੀਓ ਅਤੇ ਏਅਰਟੈੱਲ ਦੀਆਂ ਕੀਮਤਾਂ ਵਧਾਉਣ ਦੇ ਇਕ ਦਿਨ ਬਾਅਦ ਕੀਤਾ ਗਿਆ ਹੈ। 2021 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਟੈਲੀਕਾਮ ਕੰਪਨੀਆਂ ਨੇ ਆਪਣੇ ਪਲਾਨ ਦੀ ਕੀਮਤ 'ਚ ਇੰਨਾ ਵੱਡਾ ਬਦਲਾਅ ਕੀਤਾ ਹੈ। Vi ਨੇ ਕਿਹਾ ਕਿ ਉਹ 5ਜੀ ਸੇਵਾ ਦੀ ਸ਼ੁਰੂਆਤ 'ਚ ਵੀ ਨਿਵੇਸ਼ ਕਰ ਰਿਹਾ ਹੈ। ਕੰਪਨੀ ਆਉਣ ਵਾਲੇ ਦਿਨਾਂ 'ਚ 4ਜੀ ਅਨੁਭਵ 'ਚ ਸੁਧਾਰ ਕਰੇਗੀ ਅਤੇ 5ਜੀ ਸੇਵਾ ਵੀ ਲਾਂਚ ਕਰ ਸਕਦੀ ਹੈ।
ਇਹ ਵੀ ਪੜ੍ਹੋ- ਸਾਮੰਥਾ ਰੂਥ ਪ੍ਰਭੂ ਨੂੰ ਹੋਇਆ ਵਾਇਰਨ ਇਨਫੈਕਸ਼ਨ, ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
Vi ਦੇ ਕੀਮਤ ਵਾਧੇ ਤੋਂ ਬਾਅਦ, 28 ਦਿਨਾਂ ਦਾ ਪਲਾਨ 199 ਰੁਪਏ ਦਾ ਹੋ ਗਿਆ ਹੈ, ਜਦੋਂ ਕਿ ਪੁਰਾਣੀ ਕੀਮਤ 179 ਰੁਪਏ ਸੀ। ਨਵੀਂ ਕੀਮਤ 'ਚ ਕਰੀਬ 20 ਰੁਪਏ ਦਾ ਵਾਧਾ ਹੋਇਆ ਹੈ। ਆਓ ਜਾਣਦੇ ਹਾਂ ਸਭ ਤੋਂ ਕਿਫਾਇਤੀ ਯੋਜਨਾਵਾਂ ਬਾਰੇ।ਇਸੇ ਤਰ੍ਹਾਂ 84 ਦਿਨਾਂ ਦਾ ਸਭ ਤੋਂ ਸਸਤਾ ਪਲਾਨ ਪਹਿਲਾਂ 459 ਰੁਪਏ ਦਾ ਸੀ, ਜੋ ਹੁਣ 509 ਰੁਪਏ ਦਾ ਹੋ ਗਿਆ ਹੈ। ਇਸ 'ਚ ਯੂਜ਼ਰਸ ਨੂੰ 6GB ਇੰਟਰਨੈੱਟ ਡਾਟਾ ਮਿਲੇਗਾ। ਇਸ 'ਚ ਅਨਲਿਮਟਿਡ ਕਾਲਿੰਗ ਦੇ ਨਾਲ-ਨਾਲ ਤੁਸੀਂ SMS ਦੀ ਵਰਤੋਂ ਵੀ ਕਰ ਸਕੋਗੇ।
Vi ਦੇ ਸਾਲਾਨਾ ਪਲਾਨ ਦੀ ਕੀਮਤ 1,999 ਰੁਪਏ ਹੋ ਗਈ ਹੈ, ਜੋ ਕਿ 1799 ਰੁਪਏ ਸੀ। ਇਸ ਪਲਾਨ 'ਚ ਯੂਜ਼ਰਸ ਨੂੰ 24GB ਇੰਟਰਨੈੱਟ ਡਾਟਾ ਮਿਲੇਗਾ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਵੀ ਮਿਲੇਗੀ। ਇਸ 'ਚ ਸਥਾਨਕ ਅਤੇ STD ਕਾਲਾਂ ਸ਼ਾਮਲ ਹਨ।3 ਜੁਲਾਈ ਤੋਂ ਜੀਓ ਅਤੇ ਏਅਰਟੈੱਲ ਨੇ ਰੀਚਾਰਜ ਪਲਾਨ ਦੀ ਕੀਮਤ ਵਧਾ ਦਿੱਤੀ ਹੈ। ਦੋਵੇਂ ਟੈਲੀਕਾਮ ਕੰਪਨੀਆਂ ਨੇ ਆਪਣੇ ਬੇਸਿਕ ਪਲਾਨ ਦੀ ਕੀਮਤ ਵਧਾ ਦਿੱਤੀ ਹੈ, ਜਿਸ ਤੋਂ ਬਾਅਦ ਯੂਜ਼ਰਸ ਨੂੰ ਰਿਚਾਰਜ ਲਈ ਜ਼ਿਆਦਾ ਖਰਚਾ ਕਰਨਾ ਪਵੇਗਾ।
iOS 18: ਹੁਣ ਹਿੰਦੀ 'ਚ ਗੱਲ ਕਰੇਗੀ ਸਿਰੀ, ਭਾਰਤੀ ਯੂਜ਼ਰਜ਼ ਨੂੰ ਮਿਲਣਗੇ ਇਹ ਖ਼ਾਸ ਫੀਚਰਜ਼
NEXT STORY