ਜਲੰਧਰ- ਰਿਲਾਇੰਸ ਜਿਓ ਦੇ ਲਾਂਚਿੰਗ ਅਤੇ ਫਰੀ ਆਫਰਜ਼ ਤੋਂ ਬਾਅਦ ਹੀ ਟੈਲੀਕਾਮ ਸੈਕਟਰ 'ਚ ਪ੍ਰਾਈਜ਼ ਵਾਰ ਛਿੜੀ ਹੋਈ ਹੈ। ਭਾਰਤੀ ਏਅਰਟੈੱਲ, ਵੋਡਾਫੋਨ ਅਤੇ ਬੀ.ਐੱਸ.ਐੱਨ.ਐੱਲ. ਤੋਂ ਬਾਅਦ ਏਅਰਸੈੱਲ ਨੇ ਵੀ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਅਤੇ ਡਾਟਾ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਪਲਾਨ ਦਾ ਦਾ 786 ਹੈ। ਅਜਿਹਾ ਇਸ ਲਈ ਕਿਉਂਕਿ ਕੰਪਨੀ ਨੇ ਇਸ ਨੂੰ ਰਮਜ਼ਾਨ ਦੇ ਮੌਕੇ 'ਤੇ ਲਾਂਚ ਕੀਤਾ ਹੈ। ਇਸ ਨੂੰ ਸਿਰਫ ਤਾਮਿਲਨਾਡੂ ਸਰਕਿਲ 'ਚ ਹੀ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਅਸਮ ਲਈ ਵੀ ਨਵਾਂ ਪਲਾਨ ਪੇਸ਼ ਕੀਤਾ ਸੀ।
ਕੀ ਹੈ 786 ਦਾ ਪਲਾਨ-
ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ 1ਜੀ.ਬੀ. 3ਜੀ ਡਾਟਾ ਹਰ ਰੋਜ਼ ਦਿੱਤਾ ਜਾਵੇਗਾ। ਨਾਲ ਹੀ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸੁਵਿਦਾ ਵੀ ਦਿੱਤੀ ਜਾਵੇਗੀ। ਇਸ ਪਲਾਨ ਦੀ ਮਾਦ 70 ਦਿਨਾਂ ਦੀ ਹੋਵੇਗੀ। ਇਸ ਪਲਾਨ 'ਚ ਮੈਸੇਜ ਫਰੀ ਨਹੀਂ ਹਨ।
ਇਸ ਤੋਂ ਪਹਿਲਾਂ ਕੰਪਨੀ ਨੇ ਅਸਮ 'ਚ ਵੀ ਇਕ ਪਲਾਨ ਲਾਂਚ ਕੀਤਾ ਸੀ। ਇਸ ਪਲਾਨ ਦਾ ਨਾਂ ਵੀ 786 ਸੀ। ਇਸ ਤੋਂ ਪਹਿਲਾ ਪਲਾਨ 7 ਰੁਪਏ ਦਾ ਹੈ ਤੇ ਦੂਜਾ 8 ਰੁਪਏ ਦਾ ਅਤੇ ਤੀਜਾ 6 ਰੁਪਏ ਦਾ ਹੈ। 7 ਰੁਪਏ ਦੇ ਪਲਾਨ ਦੇ ਤਹਿਤ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਕੀਤੀ ਜਾ ਸਕੇਗੀ। ਉਥੇ ਹੀ 8 ਰੁਪਏ ਵਾਲੇ ਪਲਾਨ 'ਚ 500 ਐੱਮ.ਬੀ. 3ਜੀ ਡਾਟਾ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਦੀ ਮਿਆਦ ਸਿਰਫ ਰਾਤ ਭਰ ਦੀ ਹੁੰਦੀ ਹੈ। ਇਸ ਤੋਂ ਇਲਾਵਾ 6 ਰੁਪਏ ਵਾਲੇ ਪਲਾਨ 'ਚ ਏਅਰਸੈੱਲ ਦੇ ਨੈੱਟਵਰਕ 'ਤੇ ਇਕ ਰਾਤ ਲਈ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਦਿੱਤੀ ਜਾਵੇਗੀ। ਇਸ ਦੇ ਨਾਲ ਮੈਸੇਜ ਵੀ ਦਿੱਤੇ ਜਾਣਗੇ।
ਅੱਜ ਇਕ ਵਾਰ ਫਿਰ ਸੇਲ ਲਈ ਉਪਲੱਬਧ ਹੋਵੇਗਾ Xiaomi Redmi 4A
NEXT STORY