ਵੈੱਬ ਡੈਸਕ- ਜੋ ਲੋਕ ਹਰ ਮਹੀਨੇ ਰੀਚਾਰਜ ਕਰਵਾਉਣ ਦੇ ਝੰਝਟ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਲਈ ਭਾਰਤੀ Airtel ਨੇ ਇਕ ਸ਼ਾਨਦਾਰ ਲੌਂਗ ਵੈਲੀਡਿਟੀ ਪਲਾਨ ਪੇਸ਼ ਕੀਤਾ ਹੈ। ਇਸ ਪ੍ਰੀਪੇਡ ਪਲਾਨ ਦੀ ਕੀਮਤ 1199 ਰੁਪਏ ਹੈ ਅਤੇ ਇਹ 84 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ। ਡਾਟਾ ਤੋਂ ਲੈ ਕੇ ਓਟੀਟੀ ਅਤੇ ਆਰਟੀਫੀਸ਼ਲ ਇੰਟੈਲੀਜੈਂਸ (AI) ਤੱਕ, ਇਹ ਪਲਾਨ ਫਾਇਦਿਆਂ ਨਾਲ ਭਰਪੂਰ ਹੈ।
ਇਹ ਵੀ ਪੜ੍ਹੋ : Dhanteras 2025: ਅੱਜ ਵਰ੍ਹੇਗਾ ਨੋਟਾਂ ਦਾ ਮੀਂਹ! ਮਾਲਾਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ
ਪਲਾਨ ਦੇ ਮੁੱਖ ਫੀਚਰ
- ਡੇਲੀ ਡਾਟਾ: ਹਰ ਰੋਜ਼ 2.5GB ਹਾਈ-ਸਪੀਡ ਡਾਟਾ
- ਅਨਲਿਮਟਿਡ 5G: 5G ਨੈਟਵਰਕ ਦਿੱਤਾ ਜਾ ਰਿਹਾ ਹੈ
- ਕਾਲਿੰਗ: ਸਾਰੇ ਨੈਟਵਰਕਾਂ ‘ਤੇ ਅਨਲਿਮਟਿਡ ਕਾਲਿੰਗ
- SMS: ਹਰ ਰੋਜ਼ 100 ਫ੍ਰੀ SMS
- ਓਟੀਟੀ ਅਤੇ ਹੋਰ ਫ੍ਰੀ ਸਬਸਕ੍ਰਿਪਸ਼ਨ
ਇਹ ਵੀ ਪੜ੍ਹੋ : Diwali 2025 : 71 ਸਾਲ ਬਾਅਦ ਬਣਿਆ ਦੁਰਲੱਭ ਸੰਯੋਗ, ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ
ਇਸ ਪਲਾਨ ਨਾਲ ਏਅਰਟੈੱਲ ਨੇ ਮਨੋਰੰਜਨ ਪ੍ਰੇਮੀਆਂ ਲਈ ਵੱਡਾ ਤੋਹਫ਼ਾ ਦਿੱਤਾ ਹੈ:
- Amazon Prime Lite ਦਾ ਮੁਫ਼ਤ ਸਬਸਕ੍ਰਿਪਸ਼ਨ
- Airtel Xstream Play Premium ਦੀ ਪਹੁੰਚ, ਜਿਸ ਵਿਚ 22 ਤੋਂ ਵੱਧ ਓਟੀਟੀ ਪਲੇਟਫਾਰਮ ਸ਼ਾਮਲ ਹਨ — ਜਿਵੇਂ ਕਿ SonyLIV ਆਦਿ।
- Perplexity Pro AI ਦਾ ਮੁਫ਼ਤ ਐਕਸੈਸ
- ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ Perplexity Pro AI ਦਾ ਫ੍ਰੀ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ।
- ਇਸ ਸੇਵਾ ਦੀ ਸਾਲਾਨਾ ਕੀਮਤ 17,000 ਰੁਪਏ ਹੈ, ਜੋ ਏਅਰਟੈੱਲ ਯੂਜ਼ਰਜ਼ ਨੂੰ ਬਿਲਕੁਲ ਮੁਫ਼ਤ ਮਿਲੇਗੀ।
ਇਹ ਵੀ ਪੜ੍ਹੋ : Diwali 2025 : ਦੀਵਾਲੀ ਵਾਲੀ ਰਾਤ ਦਿਖਾਈ ਦੇਣ ਇਹ ਚੀਜ਼ਾਂ ਤਾਂ ਹੁੰਦੈ ਸ਼ੁੱਭ, ਨਹੀਂ ਰਹਿੰਦੀ ਪੈਸਿਆਂ ਦੀ ਤੰਗੀ
ਹੋਰ ਖਾਸ ਫਾਇਦੇ
- 30 ਦਿਨਾਂ ਲਈ ਫ੍ਰੀ ਹੈਲੋ ਟਿਊਨ ਦੀ ਸਹੂਲਤ
- ਸਕੈਮ ਅਲਰਟ ਫੀਚਰ ਨਾਲ ਠੱਗੀ ਤੋਂ ਬਚਾਅ
- RewardsMini ਸਬਸਕ੍ਰਿਪਸ਼ਨ ਵੀ ਸ਼ਾਮਲ
ਕੀਮਤ ਅਤੇ ਵੈਲਿਡਿਟੀ
- ਪ੍ਰੀਪੇਡ ਪਲਾਨ ਕੀਮਤ: 1199 ਰੁਪਏ
- ਵੈਲਿਡਿਟੀ: 84 ਦਿਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ’ਚ ਲਾਂਚ ਹੋਈ ਸਕੋਡਾ ਆਕਟੇਵੀਆ ਆਰ. ਐੱਸ. 2025
NEXT STORY