ਗੈਜੇਟ ਡੈਸਕ– ਸਮਾਰਟਫੋਨ, ਸਮਾਰਟ ਏਸੀ ਅਤੇ ਸਮਾਰਟ ਕੂਲਰ ਤੋਂ ਬਾਅਦ ਹੁਣ ਸਮਾਰਟ ਪੱਖੇ ਵੀ ਭਾਰਤੀ ਬਾਜ਼ਾਰ ’ਚ ਆ ਚੁੱਕੇ ਹਨ। ਘਰ ਦੀ ਛੱਤ ’ਤੇ ਲੱਗੇ ਪੱਖੇ ਨੂੰ ਹੌਲੀ, ਬੰਦ ਜਾਂ ਤੇਜ਼ ਕਰਨ ਲਈ ਸਾ ਬਿਸਤਰੇ ਤੋਂ ਉੱਠਣਾ ਪੈਂਦਾ ਹੈ। ਅਜਿਹੇ ਸਮੇਂ ਹਮੇਸ਼ਾ ਅਤੇ ਸੋਚਤੇ ਹਾਂ ਕਿ ਕਾਸ਼ ਆਵਾਜ਼ ਨਾਲ ਹੀ ਇਹ ਸਭ ਕਰ ਸਕਦੇ। ਇਸੇ ਸਮੱਸਿਆ ਦਾ ਹੱਲ ਅਮਰੀਕੀਕੰਪਨੀ ਕਾਰੋ (Carro) ਨੇ ਲੱਭ ਲਿਆ ਹੈ। ਕਾਰੋ ਨੇ ਆਵਾਜ਼ ਨਾਲ ਕੰਟਰੋਲ ਹੋਣ ਵਾਲ ਸਮਾਰਟ ਪੱਖਾ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਇਸ ਪੱਖੇ ਨੂੰ ਗੂਗਲ ਅਸਿਸਟੈਂਟ ਅਤੇ ਐਮਾਜ਼ੋਨ ਅਲੈਕਸਾ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਹੁਣ ਯੂਜ਼ਰਜ਼ ਸਿਰਫ ਕਮਾਂਡ ਦੇ ਕੇ ਇਸ ਨੂੰ ਆਪਰੇਟ ਕਰ ਸਕਣਗੇ। ਪਰ ਵਾਇਸ ਕਮਾਂਡ ਨਾਲ ਇਸ ’ਚ ਲੱਗੀ ਐੱਲ.ਈ.ਡੀ. ਲਾਈਟਸ ਨੂੰ ਆਪਰੇਟ ਨਹੀਂ ਕੀਤਾ ਜਾ ਸਕੇਗਾ।

ਕਾਰੋ ਸਮਾਰਟ ਪੱਖੇ ਦੀ ਕੀਮਤ
ਇਸ ਪੱਖੇ ਦੀ ਕੀਮਤ 499 ਡਾਲਰ (ਕਰੀਬ 35,778 ਰੁਪਏ) ਰੱਖੀ ਗਈ ਹੈ। ਇਸ ਸਮਾਰਟ ਪੱਖੇ ਦੇ ਫਿਲਹਾਲ ਭਾਰਤ ’ਚ ਲਾਂਚ ਹੋਣ ਨੂੰ ਲੈ ਕੇ ਜਾਣਕਾਰੀ ਨਹੀਂ ਮਿਲੀ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸਮਾਰਟ ਪੱਖਾ 2020 ਦੇ ਅੰਤਤਕ ਭਾਰਤੀ ਬਾਜ਼ਾਰ ’ਚ ਲਾਂਚ ਹੋ ਸਕਦਾ ਹੈ। ਹਾਲਾਂਕਿ, ਇਕ ਭਾਰਤੀ ਕੰਪਨੀ ਪਹਿਲਾਂ ਹੀ ਇਸ ਮਹੀਨੇ ਸਮਾਰਟ ਪੱਖਾ ਬਾਜ਼ਾਰ ’ਚ ਉਤਾਰ ਚੁੱਕੀ ਹੈ ਜੋ ਇਸ ਤੋਂ ਕਈ ਗੂਣਾ ਸਸਤਾ ਹੈ।

ਸਮਾਰਟ ਫੀਚਰਜ਼ ਨਾਲ ਲੈਸ ਹੈ ਇਹ ਪੱਖਾ
ਇਸ ਪੱਖੇ ’ਚ ਸਾਰੇ ਆਧੁਨਿਕ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਇਸ ਨੂੰ ਖਾਸ ਬਣਾਉਂਦੇ ਹਨ। ਇਸ ਵਿਚ ਐੱਲ.ਈ.ਡੀ. ਲਾਈਟ ਮਡਿਊਲ ਦੇ ਨਾਲ ਕੂਲ ਅਤੇ ਵਾਰਮ ਕਲਰ ਤਾਪਮਾਨ ਸੈਟਿੰਗ ਦਾ ਆਪਸ਼ਨ ਵੀ ਦਿੱਤਾ ਗਿਆ ਹੈ। ਇਸ ਨੂੰ TuyaSmart ਐਪ ਰਾਹੀਂ ਕੰਟਰੋਲ ਕੀਤਾ ਜਾ ਸਕੇਗਾ।

ਅਨੋਖਾ ਡਿਜ਼ਾਈਨ ਅਤੇ ਫੀਚਰਜ਼
- 60 ਇੰਚ ਦੇ ਆਕਾਰ ਵਾਲੇ ਇਸ ਪੱਖੇ ’ਚ ਤਿੰਨ ਏਅਰਫਾਈਲ ਬਲੇਡ ਲੱਗੇ ਹਨ ਜਿਨ੍ਹਾਂ ਨੂੰ ਪਲਾਸਟਿਕ ਦੇ ਤੌਰ ’ਤੇ ਕੀਤਾ ਗਿਆ ਹੈ।
- ਇਸ ਪੱਖੇ ’ਚ ਕੰਪਨੀ ਨੇ ਬਿਹਤਰ ਪਰਫਾਰਮੈਂਸ ਲਈ 10 ਸਪੀਡ reversible ਮੋਟਰਾਂ ਲੱਗੀਆਂ ਹਨ ਜੋ 60 ਤੋਂ ਲੈ ਕੇ 220 RPM ਤਕ ਦੀ ਪਾਵਰ ਪੈਦਾ ਕਰਦੀਆਂ ਹਨ।
- ਇਸ ਸਮਾਰਟ ਪੱਖੇ ’ਚ ਵਾਈ-ਫਾਈ ਦੀ ਸਪੋਰਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਯਾਨੀ ਇਸ ਨੂੰ ਕਿਤੇ ਵੀ ਬੈਠੇ-ਬੈਠੇ ਆਪਰੇਟ ਕੀਤਾ ਜਾ ਸਕਦਾ ਹੈ।
- ਇਸ ਨਾਲ ਕੰਪਨੀ ਇਕ 5 ਬਟਨਾਂ ਵਾਲਾ ਰਿਮੋਟ ਵੀ ਦੇਵੇਗੀ ਜਿਸ ਰਾਹੀਂ ਪੱਖੇ ਦੀ ਲਾਈਟ ਨੂੰ ਆਨ ਜਾਂ ਆਫ ਕਰਨ ਅਤੇ ਇਸ ਦੀ ਸਪੀਡ ਨੂੰ ਕੰਟਰੋਲ ਕੀਤਾ ਜਾ ਸਕੇਗਾ।
Jio Fiber ਦਾ ਨਵਾਂ ਧਮਾਕਾ, 199 ਰੁਪਏ ’ਚ ਅਨਲਿਮਟਿਡ ਡਾਟਾ
NEXT STORY