ਜਲੰਧਰ- ਏਅਰਟੈੱਲ ਅਤੇ ਵੋਡਾਫੋਨ ਨੇ ਆਪਣੇ ਰਿਟੇਲ ਵੈਂਡਰਾਂ (ਪ੍ਰਚੂਨ ਵਿਕ੍ਰੇਤਾਵਾਂ) ਨੂੰ ਰਿਪ੍ਰੈਜੈਂਟੇਸ਼ਨ (ਪੇਸ਼ਕਾਰੀ) 'ਚ 50 ਰੁਪਏ 'ਚ 1 ਜੀ. ਬੀ. ਡਾਟਾ ਦੇਣ ਦੇ ਜਿਓ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਦਾਅਵਿਆਂ 'ਤੇ ਸਵਾਲ ਚੁੱਕੇ ਹਨ। ਅਜਿਹੀ ਖਬਰ ਵੀ ਹੈ ਕਿ ਮੁਫਤ ਵਾਇਸ ਕਾਲਜ਼ ਅਤੇ ਸਸਤੀਆਂ ਦਰਾਂ 'ਤੇ ਡਾਟਾ ਪਲਾਨ ਮੁਹੱਈਆ ਕਰਵਾ ਰਹੀ ਰਿਲਾਇੰਸ ਜਿਓ ਨਾਲ ਮੁਕਾਬਲੇ ਲਈ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਇੰਡੀਆ ਆਪਣੇ ਟੈਰਿਫ ਪਲਾਨ ਛੇਤੀ ਬਦਲਣਗੀਆਂ।
ਦੋਵਾਂ ਕੰਪਨੀਆਂ ਨੇ ਕਿਹਾ ਹੈ ਕਿ ਜਿਓ ਇਨਫੋਕਾਮ 67 ਰੁਪਏ ਦੇ ਸਭ ਤੋਂ ਘੱਟ ਰੇਟ 'ਤੇ 1 ਜੀ. ਬੀ. ਡਾਟਾ ਆਫਰ ਕਰ ਰਹੀ ਹੈ ਨਾ ਕਿ 50 ਰੁਪਏ 'ਚ, ਉਥੇ ਹੀ ਵਾਇਸ ਯੂਜ਼ਰਸ ਨੂੰ ਘੱਟ ਤੋਂ ਘੱਟ 149 ਰੁਪਏ ਅਤੇ ਡਾਟਾ ਯੂਜ਼ਰਸ ਨੂੰ 499 ਰੁਪਏ ਖਰਚ ਕਰਨੇ ਹੋਣਗੇ, ਜਿਸਦਾ ਦਾਅਵਾ ਅੰਬਾਨੀ ਨੇ ਪਿਛਲੇ ਹਫ਼ਤੇ ਕੀਤਾ ਸੀ । ਸੂਤਰਾਂ ਨੇ ਦੱਸਿਆ, ''ਕੰਪਨੀਆਂ ਨੇ ਇਹ ਪ੍ਰੈਜੈਂਟੇਸ਼ਨਸ ਆਪਣੇ ਵੈਂਡਰਸ (ਵਿਕ੍ਰੇਤਾਵਾਂ) ਦੀ ਮਦਦ ਲਈ ਦਿੱਤੀ ਹੈ ਤਾਂ ਕਿ ਉਹ ਗਾਹਕਾਂ ਦੇ ਸਵਾਲਾਂ ਦੇ ਜਵਾਬ ਦੇ ਸਕਣ।'' ਮਾਰਕੀਟ ਲੀਡਰ ਏਅਰਟੈੱਲ ਨੇ ਪ੍ਰੈਜੈਂਟੇਸ਼ਨ ਬਾਰੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ, ਉਥੇ ਹੀ ਦੂਜੇ ਨੰਬਰ ਦੀ ਕੰਪਨੀ ਵੋਡਾਫੋਨ ਨੇ ਇਸਦੀ ਪੁਸ਼ਟੀ ਕੀਤੀ। ਦੋਵਾਂ ਨੇ ਜਿਓ ਦੇ ਟੈਰਿਫ ਨੂੰ ਇਕ 'ਮਾਰਕੀਟਿੰਗ ਟਰਿੱਕ' ਕਰਾਰ ਦਿੱਤਾ ਹੈ।
ਜਿਓ ਨੇ ਜਿਸ ਟੈਰਿਫ ਵਾਰ ਦੀ ਸ਼ੁਰੂਆਤ ਕੀਤੀ ਹੈ, ਉਸਦਾ ਉਹ ਜਵਾਬ ਦੇਣਗੇ।
- ਗੋਪਾਲ ਵਿੱਟਲ, ਸੀ. ਈ. ਓ. (ਭਾਰਤੀ ਏਅਰਟੈੱਲ)
- ਏਅਰਟੈੱਲ ਦੀਆਂ ਸੇਵਾਵਾਂ ਹਰ ਤਰ੍ਹਾਂ ਦੇ ਮੋਬਾਇਲ 'ਤੇ ਚੱਲਦੀਆਂ ਹਨ ।
- ਏਅਰਟੈੱਲ ਨੈੱਟਵਰਕ ਪੂਰਨ ਰੂਪ ਨਾਲ 4-ਜੀ, 3-ਜੀ ਅਤੇ 2-ਜੀ ਸਮਰੱਥ ਹੈ।
- ਏਅਰਟੈੱਲ ਦੀ ਸਿਮ ਹਰ ਤਰ੍ਹਾਂ ਦੇ ਮੋਬਾਇਲ 'ਤੇ ਚੱਲਦੀ ਹੈ।
ਜਿਓ : ਸਿਰਫ 4-ਜੀ ਮੋਬਾਇਲਸ 'ਤੇ ਸੇਵਾਵਾਂ, ਜੋ ਹਰ ਗਾਹਕ ਲਈ ਖਰੀਦਣਾ ਮੁਸ਼ਕਲ । ਸੀਮਤ ਖੇਤਰਾਂ 'ਚ ਹੀ 4-ਜੀ ਨੈੱਟਵਰਕ (ਹਾਈਵੇ ਅਤੇ ਪੇਂਡੂ ਖੇਤਰਾਂ 'ਚ ਨਹੀਂ), ਫ੍ਰੀ ਸੇਵਾਵਾਂ ਸਿਰਫ ਜਿਓ ਹੈਂਡਸੈੱਟ ਖਰੀਦਣ 'ਤੇ ।
ਵਾਇਸ ਕਾਲਜ਼ ਕਰਨ ਲਈ ਗਾਹਕ ਕੋਲ 4-ਜੀ ਹੈਂਡਸੈੱਟ ਹੋਣਾ ਚਾਹੀਦਾ ਹੈ ਜੋ ਵਾਇਸ ਓਵਰ ਲਾਂਗ ਟਰਮ ਇਵੈਲਿਊਸ਼ਨ (ਵੀ. ਓ. ਐੱਲ. ਟੀ. ਈ.) ਨੂੰ ਸਪੋਰਟ ਕਰਦਾ ਹੋਵੇ।
- ਸੁਨੀਲ ਸੂਦ ਐੱਮ. ਡੀ. ਅਤੇ ਸੀ ਈ. ਓ. (ਵੋਡਾਫੋਨ ਇੰਡੀਆ)
- ਵੋਡਾਫੋਨ ਦੀਆਂ ਸੇਵਾਵਾਂ ਹਰ ਮੋਬਾਇਲ ਨੂੰ ਸਪੋਰਟ ਕਰਦੀਆਂ ਹਨ ।
- ਵੋਡਾਫੋਨ 4-ਜੀ, 3-ਜੀ ਅਤੇ 2-ਜੀ ਨੈੱਟਵਰਕ ਸੇਵਾਦਾਤਾ ਹੈ।
- ਵੋਡਾਫੋਨ ਸਿਮ ਲਈ ਕਿਸੇ ਵਿਸ਼ੇਸ਼ ਮੋਬਾਇਲ ਦੀ ਜ਼ਰੂਰਤ ਨਹੀਂ ਹੈ।
ਜਿਓ : 4-ਜੀ ਮੋਬਾਇਲਸ 'ਤੇ ਹੀ ਮਿਲਣਗੀਆਂ ਸੇਵਾਵਾਂ, ਜੋ ਹਰ ਗਾਹਕ ਦੇ ਵੱਸ 'ਚ ਨਹੀਂ । ਕੁੱਝ ਹੀ ਖੇਤਰਾਂ 'ਚ ਹੈ 4-ਜੀ ਦਾ ਨੈੱਟਵਰਕ (ਹਾਈਵੇ ਅਤੇ ਪੇਂਡੂ ਖੇਤਰਾਂ 'ਚ ਨਹੀਂ) । ਫ੍ਰੀ ਵੈਲਕਮ ਆਫਰਜ਼ ਸਿਰਫ ਜਿਓ ਹੈਂਡਸੈੱਟ 'ਤੇ ਹੀ ।
ਟੈਰਿਫ ਪਲਾਨ 'ਚ ਮੁਕਾਬਲਾ ਕਰਾਂਗੇ : ਬੀ. ਐੱਸ. ਐੱਨ. ਐੱਲ.
ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਕਿਹਾ, ''ਇਸ ਖੇਤਰ 'ਚ ਰਿਲਾਇੰਸ ਜਿਓ ਦੇ ਦਾਖਲੇ ਨੂੰ ਸਾਰੀਆਂ ਮੌਜੂਦਾ ਕੰਪਨੀਆਂ ਲਈ 'ਚੁਣੌਤੀ' ਕਰਾਰ ਦਿੱਤਾ ਹੈ ਤੇ ਬੀ. ਐੱਸ. ਐੱਨ. ਐੱਲ.'ਟੈਰਿਫ ਪਲਾਨ ਦੇ ਮਾਮਲੇ 'ਚ' ਇਸ ਦਾ ਸਖਤ ਮੁਕਾਬਲਾ ਕਰੇਗੀ। ਇਹ ਤਾਂ ਬਾਜ਼ਾਰ 'ਚ ਆਪਣੀ ਹੋਂਦ ਬਚਾਈ ਰੱਖਣ ਦਾ ਸਵਾਲ ਹੈ, ਜੇਕਰ ਜਿਓ ਦੇ ਟੈਰਿਫ ਪਲਾਨ ਹਮਲਾਵਰ ਹਨ ਤਾਂ ਬੀ. ਐੱਸ. ਐੱਨ. ਐੱਲ. ਅਤੇ ਹੋਰ ਸਾਰੀਆਂ ਦੂਰਸੰਚਾਰ ਕੰਪਨੀਆਂ ਦੇ ਟੈਰਿਫ ਪਲਾਨ ਵੀ ਹਮਲਾਵਰ ਹੋਣ ਵਾਲੇ ਹਨ।
ਜੀਓ ਗਾਹਕਾਂ ਨੂੰ ਦੇਵੇਗਾ ਇਕ ਹੋਰ ਵੱਡਾ ਤੋਹਫਾ, ਦੂਜੀਆਂ ਕੰਪਨੀਆਂ 'ਤੇ ਵਧੇਗਾ ਦਬਾਅ
NEXT STORY