ਬੈਂਗਲੁਰੂ - ਦੂਰਸੰਚਾਰ ਸੇਵਾ ਪ੍ਰਦਾਤਾ ਭਾਰਤੀ ਏਅਰਟੈੱਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਨਲਾਈਨ ਧੋਖਾਦੇਹੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਪਣੀ ਉੱਨਤ ਠੱਗੀ ਪਛਾਣ ਪ੍ਰਣਾਲੀ ਦੀ ਸ਼ੁਰੂਆਤ ਕਰਨ ਦੇ ਸਿਰਫ 25 ਦਿਨਾਂ ਅੰਦਰ ਹੀ ਕਰਨਾਟਕ ’ਚ 1.80 ਲੱਖ ਤੋਂ ਵੱਧ ਲਿੰਕਾਂ ’ਤੇ ਰੋਕ ਲਾਈ ਹੈ।
ਕੰਪਨੀ ਦੇ ਬਿਆਨ ਅਨੁਸਾਰ ਇਹ ਪਹਿਲ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਸੰਚਾਲਿਤ ਧੋਖਾਦੇਹੀ ਪਛਾਣ ਪ੍ਰਣਾਲੀ ਦੇ ਰਾਸ਼ਟਰ ਵਿਆਪੀ ਲਾਗੂਕਰਨ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਭਾਰਤੀ ਏਅਰਟੈੱਲ ਨੇ ਕਿਹਾ,“ਸਾਰੇ ਏਅਰਟੈੱਲ ਮੋਬਾਈਲ ਅਤੇ ਬ੍ਰਾਡਬੈਂਡ ਗਾਹਕਾਂ ਲਈ ਇਹ ਆਟੋਮੈਟਿਕ ਤੌਰ ’ਤੇ ਸਮਰਥ ਤੇ ਉੱਨਤ ਪ੍ਰਣਾਲੀ ਐੱਸ. ਐੱਮ. ਐੱਸ., ਵਟਸਐਪ, ਟੈਲੀਗ੍ਰਾਮ, ਫੇਸਬੁੱਕ, ਇੰਸਟਾਗ੍ਰਾਮ, ਈਮੇਲ ਅਤੇ ਹੋਰ ਬ੍ਰਾਊਜ਼ਰਾਂ ’ਚ ਲਿੰਕਾਂ ਨੂੰ ਸਕੈਨ ਅਤੇ ਫਿਲਟਰ ਕਰਦੀ ਹੈ। ਇਹ ਪ੍ਰਣਾਲੀ ਹਰ ਰੋਜ਼ ਇਕ ਅਰਬ ਤੋਂ ਵਧ ਯੂ. ਆਰ. ਐੱਲ. ਦੀ ਜਾਂਚ ਕਰਨ ਲਈ ਖਤਰੇ ਨਾਲ ਜੁੜੀ ਖੁਫੀਆ ਜਾਣਕਾਰੀ ਦੀ ਵਰਤੋਂ ਕਰਦੀ ਹੈ ਅਤੇ 100 ਮਿਲੀ ਸੈਕਿੰਡ ਤੋਂ ਘੱਟ ਸਮੇਂ ’ਚ ਇਨ੍ਹਾਂ ਸ਼ੱਕੀ ਸਾਈਟਾਂ ’ਤੇ ਤੁਰੰਤ ਰੋਕ ਲਾ ਦਿੰਦੀ ਹੈ।”
15 ਸਾਲ ਤੋਂ ਘੱਟ ਉਮਰ ਦੇਆਂ ਲਈ ਸੋਸ਼ਲ ਮੀਡੀਆ ਬੈਨ! ਰਾਸ਼ਟਰਪਤੀ ਨੇ ਲਗਾਈ ਮੋਹਰ
NEXT STORY