ਗੈਜੇਟ ਡੈਸਕ- ਏਅਰਟੈੱਲ ਦੇ ਰੀਚਾਰਜ ਪੋਰਟਫੋਲੀਓ ਵਿੱਚ ਤੁਹਾਨੂੰ ਕਈ ਪਲਾਨ ਮਿਲਦੇ ਹਨ। ਕੰਪਨੀ ਪ੍ਰੀਪੇਡ ਅਤੇ ਪੋਸਟਪੇਡ ਸੇਵਾਵਾਂ ਪ੍ਰਦਾਨ ਕਰਦੀ ਹੈ। ਜੇਕਰ ਤੁਸੀਂ ਪੋਸਟਪੇਡ ਯੂਜ਼ਰ ਹੋ ਤਾਂ ਤੁਸੀਂ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਉਸੇ ਰੀਚਾਰਜ ਵਿੱਚ ਸ਼ਾਮਲ ਕਰ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਏਅਰਟੈੱਲ ਦੇ ਫੈਮਿਲੀ ਪਲਾਨ ਦੀ।
ਕੰਪਨੀ ਵੱਖ-ਵੱਖ ਫੈਮਲੀ ਪਲਾਨਸ ਦੀ ਪੇਸ਼ਕਸ਼ ਕਰਦੀ ਹੈ। ਅਜਿਹਾ ਹੀ ਇੱਕ ਪਲਾਨ 699 ਰੁਪਏ ਦਾ ਹੈ। ਇਸ ਪਲਾਨ 'ਚ ਤੁਸੀਂ ਦੋ ਲੋਕਾਂ ਦਾ ਕੁਨੈਕਸ਼ਨ ਇਸਤੇਮਾਲ ਕਰ ਸਕਦੇ ਹੋ। ਇਹ ਕੰਪਨੀ ਦਾ ਸਭ ਤੋਂ ਸਸਤਾ ਫੈਮਲੀ ਰੀਚਾਰਜ ਪਲਾਨ ਹੈ।
699 ਰੁਪਏ ਦੇ ਰੀਚਾਰਜ ਵਿੱਚ ਤੁਸੀਂ ਇੱਕ ਮੁਫਤ ਕਨੈਕਸ਼ਨ ਜੋੜ ਸਕਦੇ ਹੋ। ਇਸ 'ਚ ਅਨਲਿਮਟਿਡ ਕਾਲਿੰਗ ਮਿਲਦੀ ਹੈ। ਤੁਸੀਂ ਲੋਕਲ ਅਤੇ ਐੱਸ.ਟੀ.ਡੀ. ਦੋਵੇਂ ਕਾਲਾਂ ਕਰ ਸਕਦੇ ਹੋ। ਇਸ ਪਲਾਨ 'ਚ 105GB ਮਹੀਨਾਵਾਰ ਡਾਟਾ ਮਿਲਦਾ ਹੈ। ਇਸ 'ਚ ਪ੍ਰਾਇਮਰੀ ਯੂਜ਼ਰ ਨੂੰ 75GB ਡਾਟਾ ਮਿਲੇਗਾ ਅਤੇ ਸੈਕੰਡਰੀ ਯੂਜ਼ਰ ਨੂੰ 30GB ਡਾਟਾ ਮਿਲੇਗਾ। ਇਸ ਪਲਾਨ ਦੇ ਨਾਲ ਕੰਪਨੀ ਡਾਟਾ ਰੋਲਓਵਰ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਇਸਦਾ ਮਤਲਬ ਹੈ ਕਿ ਬਾਕੀ ਬਚੇ ਡੇਟਾ ਦੀ ਵਰਤੋਂ ਤੁਸੀਂ ਬਾਅਦ ਵਿੱਚ ਕਰ ਸਕਦੇ ਹੋ।
ਇਹ ਵੀ ਪੜ੍ਹੋ- ਸਸਤੀਆਂ ਹੋ ਗਈਆਂ Maruti ਦੀਆਂ ਧਾਕੜ SUV ਗੱਡੀਆਂ, ਮਿਲ ਰਿਹੈ ਬੰਪਰ ਡਿਸਕਾਊਂਟ
ਇਸ ਰੀਚਾਰਜ ਪਲਾਨ ਦੇ ਨਾਲ 200GB ਦਾ ਡਾਟਾ ਰੋਲਓਵਰ ਵੀ ਮਿਲਦਾ ਹੈ। ਇਸ ਵਿੱਚ ਰੋਜ਼ਾਨਾ 100 SMS ਮਿਲਦੇ ਹਨ। ਇਸ ਤੋਂ ਬਾਅਦ SMS ਲਈ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। ਲੋਕਲ ਅਤੇ STD SMS ਲਈ ਤੁਹਾਨੂੰ 10 ਪੈਸੇ ਪ੍ਰਤੀ SMS ਅਤੇ ਰੋਮਿੰਗ ਵਿੱਚ ਤੁਹਾਨੂੰ 25 ਪੈਸੇ ਪ੍ਰਤੀ SMS ਦਾ ਭੁਗਤਾਨ ਕਰਨਾ ਹੋਵੇਗਾ।
ਇਸ ਦੇ ਨਾਲ ਤੁਹਾਨੂੰ OTT ਸਬਸਕ੍ਰਿਪਸ਼ਨ ਵੀ ਮਿਲੇਗਾ। ਇਸ ਰੀਚਾਰਜ ਪਲਾਨ ਵਿੱਚ Amazon Prime ਮੋਬਾਈਲ ਦੀ 6 ਮਹੀਨਿਆਂ ਦੀ ਸਬਸਕ੍ਰਿਪਸ਼ਨ ਮਿਲਦੀ ਹੈ। ਨਾਲ ਹੀ ਤੁਹਾਨੂੰ ਇਕ ਸਾਲ ਦਾ Disney+ Hotstar ਮੋਬਾਈਲ ਦਾ ਐਕਸੈਸ ਵੀ ਮਿਲੇਗਾ। ਇਸ ਪਲਾਨ ਨਾਲ ਤੁਹਾਨੂੰ ਏਅਰਟੈੱਲ ਐਕਸਸਟ੍ਰੀਮ ਪਲੇਅ 'ਤੇ ਤਿੰਨ ਮਹੀਨਿਆਂ ਦਾ ਐਕਸੈਸ ਮਿਲੇਗਾ। ਇਸ ਸਭ ਲਈ ਤੁਹਾਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ।
ਇਹ ਵੀ ਪੜ੍ਹੋ- ਮਹਿੰਦਰਾ ਨੇ ਲਾਂਚ ਕੀਤੀ ਧਾਕੜ ਇਲੈਕਟ੍ਰਿਕ SUV, ਸਿੰਗਲ ਚਾਰਜ 'ਚ ਚੱਲੇਗੀ 600 KM
Google ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤ ਮਿਲਣ ਤੋਂ ਬਾਅਦ CCI ਨੇ ਦਿੱਤੇ ਜਾਂਚ ਦੇ ਆਦੇਸ਼
NEXT STORY