ਜਲੰਧਰ—ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਆਪਣੀ ਵੌਇਸ ਓਵਰ ਐੱਲ.ਟੀ.ਈ. (volte) ਸਰਵਿਸ ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਏਅਰਟੈੱਲ volte, ਜੋ 4ਜੀ ਨਾਲ ਜੁੜੇ ਹੋਣ ਦੇ ਕਾਰਨ ਗਾਹਕਾਂ ਨੂੰ ਹਾਈ-ਸਪੀਡ ਡੈਫੀਨੇਸ਼ਨ ਕੁਆਲਟੀ ਵਾਲੀ ਵੌਇਸ ਕਾਲ ਨਾਲ ਫਾਸਟਰ ਕਾਲ ਟਾਈਮ ਆਫਰ ਕਰ ਰਿਹਾ ਹੈ। ਏਅਰਟੈੱਲ Volte ਲੋਕਪ੍ਰਿਸੱਧ 4ਜੀ/ਐੱਲ.ਟੀ.ਈ. ਸਮਰੱਥ ਮੋਬਾਈਲ ਡਿਵਾਈਸ 'ਤੇ ਉਪਲੱਬਧ ਹੋਵੇਗਾ, ਜਿਸ 'ਚ ਏਅਰਟੈੱਲ 4ਜੀ ਸਿਮ ਹੋਣਾ ਜ਼ਰੂਰੀ ਹੈ। ਗਾਹਕ ਕਿਸੇ ਵੀ ਮੋਬਾਈਲ, ਲੈਂਡਲਾਈਨ ਨੈੱਟਵਰਕ 'ਤੇ ਏਅਰਟੈੱਲ Volte ਇਸਤੇਮਾਲ ਕਰ ਸਕਦੇ ਹਨ। Volte ਲਈ ਹੋਰ ਡਾਟਾ ਸ਼ੁਲਕ ਨਹੀਂ ਹੋਵੇਗਾ।
ਭਾਰਤੀ ਏਅਰਟੈੱਲ ਦੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਚੀਫ ਐਗਜੀਕਿਊਟੀਵ Dharmender Khajuria ਨੇ ਕਿਹਾ ਸਾਨੂੰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ 4ਜੀ ਨੈੱਟਵਰਕ 'ਤੇ volte ਸਮਰੱਥਾਵਾਂ ਨੂੰ ਐਡ ਕਰਨ ਦੇ ਘੋਸ਼ਣਾ ਕਰਦੇ ਹੋਏ ਬੇਹੱਦ ਖੁਸ਼ੀ ਮਿਲ ਰਹੀ ਹੈ।
ਇੰਝ ਕਰੋਂ ਏਅਰਟੈੱਲ Volte ਸਰਵਿਸ ਨੂੰ ਪ੍ਰਾਪਤ
1.www.airtel.in/volte 'ਤੇ ਮੋਬਾਈਲ ਡਿਵਾਈਸ ਸੰਗਤਤਾ ਦੀ ਜਾਂਚ ਕਰੋ। ਏਅਰਟੈੱਲ ਨੇ Volte ਸੰਗਤਤਾ ਲਈ ਲੋਕਪ੍ਰਿਸੱਧ ਡਿਵਾਈਸ ਮਾਡਲ ਦਾ ਪ੍ਰੀਖਣ ਅਤੇ ਸਰਟੀਫਾਈ ਵੀ ਕੀਤਾ ਹੈ।
2. ਮੋਬਾਈਲ ਡਿਵਾਈਸ ਦੇ ਆਪਰੇਟਿੰਗ ਸਾਫਟਵੇਅਰ ਨੂੰ ਲੇਟੈਸਟ ਵਰਜਨ 'ਚ ਅਪਡਰੇਡ ਕਰੋ, ਜੋ Volte ਨੂੰ ਸਪੋਰਟ ਕਰਦਾ ਹੈ। ਇਹ ਅਪਡੇਟ ਹੈਂਡਸੈੱਟ ਨਿਰਮਾਤਾ ਦੁਆਰਾ ਪ੍ਰਦਾਨ ਕੀਤਾ ਗਿਆ ਹੈ।
3.ਡਿਵਾਈਸ 'ਚ ਏਅਰਟੈੱਲ 4ਜੀ ਸਿਮ ਹੋਵੇ। ਗਾਹਕ ਨੇੜਲੇ ਏਅਰਟੈੱਲ ਸਟੋਰ 'ਤੇ ਜਾ ਕੇ 4ਜੀ ਸਿਮ 'ਚ ਅਪਡਰੇਡ ਕਰਵਾ ਸਕਦੇ ਹਨ।
ਹਾਲ ਹੀ 'ਚ ਆਈ ਰਿਪੋਰਟ ਮੁਤਾਬਕ, ਭਾਰਤੀ ਏਅਰਟੈੱਲ ਇਕ ਵਾਰ ਫਿਰ ਤੋਂ ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਤਿਆਰ ਹੈ। ਏਅਰਟੈੱਲ, ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਨਵਾਂ 4ਜੀ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਉੱਥੇ, ਇਸ 4ਜੀ ਫੋਨ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਿਹਾ ਜਾ ਰਿਹਾ ਸੀ ਕਿ ਕੰਪਨੀ ਇਸ ਫੋਨ ਨੂੰ 2,500 ਰੁਪਏ 'ਚ ਲਾਂਚ ਕਰ ਸਕਦੀ ਹੈ। ਜਿਸ ਤੋਂ ਬਾਅਦ ਇਕ ਵਾਰ ਫਿਰ ਇਸ ਫੋਨ ਦੀ ਕੀਮਤ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ।
ਆਈਫੋਨ 8 ਅਤੇ 8 ਪਲੱਸ 'ਤੇ ਮਿਲ ਰਹੀ ਹੈ 17 ਹਜ਼ਾਰ ਰੁਪਏ ਤਕ ਦੀ ਛੋਟ
NEXT STORY