ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 999 ਰੁਪਏ ਹੈ। ਕੰਪਨੀ 999 ਰੁਪਏ ਵਾਲੇ ਇਸ ਪਲਾਨ ਨੂੰ ਲੈਣ ਵਾਲੇ ਗਾਹਕਾਂ ਨੂੰ 6 ਮਹੀਨਿਆਂ ਲਈ ਸਕਰੀਨ ਰੀਪਲੇਸਮੈਂਟ ਦਾ ਆਫਰ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਕੰਪਨੀ ਨੇ 999 ਰੁਪਏ ਵਾਲਾ ਪਲਾਲ ਲਾਂਚ ਕੀਤਾ ਸੀ ਜੋ ਸਿਰਫ ਪ੍ਰੀਪੇਡ ਗਾਹਕਾਂ ਲਈ ਉਪਲੱਬਧ ਸੀ। ਉਥੇ ਹੀ ਹੁਣ ਕੰਪਨੀ ਨੇ ਪਸੋਟਪੇਡ ਗਾਹਕਾਂ ਲਈ ਇਹ ਨਵਾਂ ਪਲਾਨ ਪੇਸ਼ ਕੀਤਾ ਹੈ।
ਪਲਾਨ 'ਚ ਕੀ ਹੈ ਖਾਸ
ਏਅਰਟੈੱਲ ਦੇ ਨਵੇਂ ਪਲਾਨ ਦੇ ਤਹਿਤ ਪੋਸਟਪੇਡ ਗਾਹਕਾਂ ਨੂੰ ਅਨਲਿਮਟਿਡ ਕਾਲ, ਰੋਮਿੰਗ 'ਚ ਇਨਕਮਿੰਗ ਕਾਲ ਅਤੇ ਆਊਟਗੋਇੰਗ ਕਾਲ ਦੀ ਮੁਫਤ ਸੁਵਿਧਾ ਮਿਲੇਗੀ। ਨਾਲ ਹੀ ਗਾਹਕਾਂ ਨੂੰ 50ਜੀ.ਬੀ. ਡਾਟਾ ਵੀ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਡਾਟਾ ਖਤਮ ਹੋਣ ਤੋਂ ਬਾਅਦ ਗਾਹਕ 50 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ 1,000 ਰੁਪਏ ਤੱਕ ਦਾ ਡਾਟਾ ਹੋਰ ਇਸਤੇਮਾਲ ਕਰ ਸਕਦੇ ਹਨ।
Honor 5 ਦਸੰਬਰ ਨੂੰ ਨਵਾਂ ਬੇਜਲ ਲੈੱਸ ਸਮਾਰਟਫੋਨ ਕਰੇਗਾ ਲਾਂਚ
NEXT STORY