ਜਲੰਧਰ- ਭਾਰਤੀ ਏਅਰਟੈੱਲ ਨੇ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਵੱਲੋਂ ਆਪਣੀ 'ਸਮਰ ਸਰਪ੍ਰਾਈਜ਼' ਪੇਸ਼ਕਸ਼ ਨੂੰ ਵਾਪਸ ਲੈਣ ਵਿਚ ਕਥਿਤ ਦੇਰੀ ਖਿਲਾਫ ਦੂਰਸੰਚਾਰ ਅਧਿਕਾਰ ਖੇਤਰ ਟੀ. ਡੀ. ਸੈੱਟ ਵਿਚ ਅਪੀਲ ਕੀਤੀ ਹੈ। ਟੀ. ਡੀ. ਸੈੱਟ 'ਚ ਇਸ ਮਾਮਲੇ 'ਤੇ ਵੀਰਵਾਰ ਨੂੰ ਵਿਸਥਾਰਪੂਰਵਕ ਸੁਣਵਾਈ ਹੋਈ। ਅਗਲੀ ਸੁਣਵਾਈ 20 ਅਪ੍ਰੈਲ ਨੂੰ ਹੋਵੇਗੀ।
ਏਅਰਟੈੱਲ ਨੂੰ ਸ਼ਿਕਾਇਤ ਹੈ ਕਿ ਦੂਰਸੰਚਾਰ ਰੈਗੂਲੇਟਰੀ ਟਰਾਈ ਵੱਲੋਂ ਵਾਪਸ ਲਏ ਜਾਣ ਦੇ ਨਿਰਦੇਸ਼ ਦੇ ਬਾਵਜੂਦ ਜਿਓ ਨੇ ਇਸ ਨੂੰ ਜਾਰੀ ਰੱਖਿਆ ਹੈ। ਜਿਓ ਆਪਣੀ 'ਸਮਰ ਸਰਪ੍ਰਾਈਜ਼' ਤਹਿਤ 303 ਰੁਪਏ ਦੇ ਪਲਾਨ ਵਿਚ 3 ਮਹੀਨੇ ਤੱਕ ਡਾਟਾ ਤੇ ਕਾਲ ਫ੍ਰੀ ਦੇ ਰਹੀ ਹੈ। ਇਸ ਦੇ ਨਾਲ ਏਅਰਟੈੱਲ ਨੇ ਜਿਓ ਦੀ ਇਸ ਯੋਜਨਾ ਤੋਂ ਪਹਿਲਾਂ ਹੀ ਮੈਂਬਰ ਬਣ ਚੁੱਕੇ ਗਾਹਕਾਂ ਨੂੰ ਫਾਇਦੇ ਜਾਰੀ ਕਰਨ 'ਤੇ ਨਾਰਾਜ਼ਗੀ ਜਤਾਈ ਹੈ।
4000mAh ਦੀ ਬੈਟਰੀ ਨਾਲ ਲਾਂਚ ਹੋਇਆ HTC One X10 ਸਮਾਰਟਫੋਨ
NEXT STORY