ਜਲੰਧਰ- ਤਾਈਵਾਨ ਮੋਬਾਇਲ ਮੇਕਰ HTC ਕੰਪਨੀ ਨੇ ਆਪਣਾ ਨਵਾਂ ਸਮਾਰਟਫੋਨ ਵਨ ਐਕਸ 10 ਲਾਂਚ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਹੀ ਇਸ ਸਮਾਰਟਫੋਨ ਦੇ ਲਾਂਚ ਹੋਣ ਦੀਆਂ ਖਬਰਾਂ ਆ ਰਹੀਆਂ ਸਨ। ਤੁਹਾਨੂੰ ਦੱਸ ਦਈਏ ਕਿ ਵਨ ਐਕਸ 10, ਵਨ ਐਕਸ 9 ਦਾ ਅਪਗ੍ਰੇਟਡ ਵੇਰੀਅੰਟ ਹੈ।
ਇਸ ਸਮਾਰਟਫੋਨ 'ਚ 5.5 ਇੰਚ ਦਾ ਫੁੱਲ ਐੱਚ. ਡੀ. (1080x1920 ਪਿਕਸਲ) ਡਿਸਪਲੇ ਦਿੱਤਾ ਗਿਆ ਹੈ। ਸਮਾਰਟਫੋਨ ਦੀ ਪਿਕਸਲ ਡੇਨਸਿਟੀ 401 ਪੀ. ਪੀ. ਆਈ. ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128GB ਤੱਕ ਵਧਾਇਆ ਜਾ ਸਕਦਾ ਹੈ। ਗੱਲ ਕੀਤੀ ਜਾਵੇ ਕੈਮਰੇ ਦੀ ਤਾਂ ਇਸ ਫੋਨ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ f/2.0 ਅਪਰਚਰ ਨਾਲ ਦਿੱਤਾ ਗਿਆ ਹੈ, ਤਾਂ ਸੈਲਫੀ ਲੈਣ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਦਾ f/2.2 ਅਪਰਚਰ ਕੈਮਰਾ ਦਿੱਤਾ ਗਿਆ ਹੈ।
HTC ਨੇ ਆਪਣੇ ਸਮਾਰਟਫੋਨ ਨੂੰ ਪਾਵਰਫੁੱਲ ਬਣਾਉਣ ਲਈ 4000mAh ਦੀ ਦਮਦਾਰ ਬੈਟਰੀ ਦਿੱਤੀ ਹੈ। ਇਹ ਸਮਾਰਟਫੋਨ ਡਿਊਲ ਸਿਮ ਸਪੋਰਟ ਨਾਲ ਆਉਂਦਾ ਹੈ। ਸਮਾਰਟਫੋਨ ਐਂਡਰਾਇਡ ਮਾਰਸ਼ਮੈਲੋ 6.0 'ਤੇ ਚੱਲਦਾ ਹੈ। ਵਨ ਐਕਸ 10 ਸਮਾਰਟਫੋਨ ਨੂੰ ਹੁਣ ਰੂਸ 'ਚ ਹੀ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਦੇ ਗਲੋਬਲ ਲਾਂਚ ਦੇ ਬਾਰੇ 'ਚ ਹੁਣ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਦੱਸਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ ਕਰੀਬ 23 ਹਜ਼ਾਰ ਰੁਪਏ ਹੋ ਸਕਦੀ ਹੈ।
RBI ਦੀ ਮਨਜ਼ੂਰੀ
ਤੋਂ ਬਾਅਦ ਐਮਾਜ਼ਨ ਇੰਡੀਆ 'ਚ ਲਾਚ ਕਰੇਗਾ ਡਿਜ਼ੀਟਲ ਪੇਮੈਂਟ ਵਾਲੇਟ
NEXT STORY