ਗੈਜੇਟ ਡੈਸਕ- ਭਾਰਤੀ ਏਅਰਟੈੱਲ ਕਈ ਫੈਮਿਲੀ ਪਲਾਨ ਲੈ ਕੇ ਆਈ ਹੈ। ਏਅਰਟੈੱਲ ਦੇ ਫੈਮਿਲੀ ਪਲਾਨ 'ਚ 105 ਤੋਂ ਲੈ ਕੇ 320 ਜੀ.ਬੀ. ਡਾਟਾ ਮਿਲ ਰਿਹਾ ਹੈ। ਏਅਰਟੈੱਲ ਨੇ ਇਹ ਪਲਾਨ ਆਪਣੇ ਪੋਸਟਪੇਡ ਗਾਹਕਾਂ ਦਾ ਬੇਸ ਵਧਾਉਣ ਲਈ ਪੇਸ਼ ਕੀਤੇ ਹਨ। ਕੰਪਨੀ ਦਾ ਟੀਚਾ ਪ੍ਰੀਪੇਡ ਗਾਹਕਾਂ ਨੂੰ ਪੋਸਟਪੇਡ 'ਚ ਸਵਿੱਚ ਕਰਨਾ ਹੈ। ਕੰਪਨੀ ਦੀ ਵੈੱਬਸਾਈਟ 'ਤੇ ਨਵੇਂ ਫੈਮਿਲੀ ਪਲਾਨ ਬਾਰੇ ਦੱਸਿਆ ਗਿਆ ਹੈ। ਵੈੱਬਸਾਈਟ 'ਤੇ 599 ਰੁਪਏ ਤੋਂ ਲੈ ਕੇ 1,499 ਰੁਪਏ ਦਾ ਹਰ ਮਹੀਨੇ ਦਾ ਪਲਾਨ ਲਿਸਟ ਕੀਤਾ ਗਿਆ ਹੈ। ਜਦਕਿ ਡੀ.ਟੀ.ਐੱਚ. ਅਤੇ ਫਿਕਸਡ ਬ੍ਰਾਡਬੈਂਡ ਸਰਵਿਸ ਦੇ ਨਾਲ ਆਉਣ ਵਾਲੇ ਬਲੈਕ ਫੈਮਿਲੀ ਪਲਾਨ 799 ਰੁਪਏ ਤੋਂ 2,299 ਰੁਪਏ ਦੀ ਰੇਂਜ 'ਚ ਹਨ।
ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ
599 ਰੁਪਏ ਦਾ ਪੋਸਟਪੇਡ ਫੈਮਿਲੀ ਪਲਾਨ
ਏਅਰਟੈੱਲ ਦੇ 599 ਰੁਪਏ ਦੇ ਫੈਮਿਲੀ ਰੀਚਾਰਜ ਪਲਾਨ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਪਰਿਵਾਰ ਦੇ ਦੋ ਲੋਕਾਂ ਦਾ ਮੋਬਾਇਲ ਚੱਲ ਜਾਵੇਗਾ। ਇਸ ਪਲਾਨ 'ਚ ਗਾਹਕਾਂ ਨੂੰ 75 ਜੀ.ਬੀ. ਡਾਟਾ ਮਿਲੇਗਾ। ਇਸਤੋਂ ਇਲਾਵਾ ਇਕ ਸਾਲ ਲਈ Disney + Hotstar ਅਤੇ Amazon Prime ਫ੍ਰੀ ਮਿਲੇਗਾ। ਇਸ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫਤ ਮਿਲਣਗੇ।
ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ ਫੋਟੋ ਤੋਂ ਕਾਪੀ ਹੋ ਜਾਵੇਗਾ ਟੈਕਸਟ
1499 ਰੁਪਏ ਦਾ ਪੋਸਟਪੇਡ ਫੈਮਿਲੀ ਪਲਾਨ
ਏਅਰਟੈੱਲ ਦੇ ਇਸ ਪੋਸਟਪੇਡ ਰੀਚਾਰਜ ਪਲਾਨ 'ਚ 5 ਮੋਬਾਇਲ ਐਕਟਿਵ ਰਹਿ ਸਕਦੇ ਹਨ। ਯਾਨੀ ਕੰਪਨੀ ਦੇ ਇਸ ਪਲਾਨ 'ਚ ਇਕ ਮੇਨ ਯੂਜ਼ਰ ਦੇ ਨਾਲ 4 ਹੋਰ ਮੈਂਬਰ ਇਸਤੇਮਾਲ ਕਰ ਸਕਦੇ ਹਨ। ਇਸ ਪਲਾਨ 'ਚ ਗਾਹਕਾਂ ਨੂੰ 200 ਜੀ.ਬੀ. ਡਾਟਾ ਮਿਲੇਗਾ। ਇਸਤੋਂ ਇਲਾਵਾ ਇਕ ਸਾਲ ਲਈ ਐਮਾਜ਼ੋਨ ਪ੍ਰਾਈਮ ਫ੍ਰੀ ਮਿਲੇਗਾ। ਇਸ ਪਲਾਨ 'ਚ ਵੀ ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫਤ ਮਿਲਣਗੇ।
ਇਹ ਵੀ ਪੜ੍ਹੋ– ਅਗਲੇ ਮਹੀਨੇ ਭਾਰਤ 'ਚ ਖੁੱਲ੍ਹੇਗਾ ਪਹਿਲਾ ਐਪਲ ਸਟੋਰ, ਇਨ੍ਹਾਂ ਦੋ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
ਏਅਰਟੈੱਲ ਬਲੈਕ ਪਲਾਨ
ਏਅਰਟੈੱਲ ਦੇ ਬਲੈਕ ਫੈਮਿਲੀ ਪਲਾਨ ਦੀ ਸ਼ੁਰੂਆਤ 799 ਰੁਪਏ ਤੋਂ ਹੁੰਦੀ ਹੈ। ਇਹ ਡੀ.ਟੀ.ਐੱਚ. ਬੰਡਲ ਸਰਵਿਸ ਦਾ ਐਂਟਰੀ ਲੈਵਲ ਪਲਾਨ ਹੈ। ਇਸ ਪਲਾਨ ਤੋਂ ਇਲਾਵਾ 998 ਰੁਪਏ 'ਚ 2 ਮੋਬਾਇਲ ਪੋਸਟਪੇਡ ਕੁਨੈਕਸ਼ਨ ਦੇ ਨਾਲ ਬ੍ਰਾਡਬੈਂਡ ਕੁਨੈਕਸ਼ਨ ਮਿਲੇਗਾ। ਇਸਤੋਂ ਇਲਾਵਾ 2,299 ਰੁਪਏ ਦੇ ਪਲਾਨ ਤਹਿਤ ਕੰਪਨੀ ਨੇ ਡੀ.ਟੀ.ਐੱਚ. ਦੇ ਨਾਲ 4 ਪੋਸਟਪੇਡ ਕੁਨਕੈਸ਼ਨ ਬੰਡਲ ਕੀਤਾ ਹੈ। ਨਾਲ ਹੀ ਇਸ ਪਲਾਨ 'ਚ ਹੋ ਬ੍ਰਡਬੈਂਡ ਸਰਵਿਸ ਵੀ ਮਿਲੇਗੀ। ਇਹ ਪਲਾਨ ਕੰਪਨੀ ਦੀ ਵੈੱਬਸਾਈਟ ਜਾਂ ਏਅਰਟੈੱਲ ਦੇ ਐਪ ਰਾਹੀਂ ਲੈ ਸਕਦੇ ਹੋ।
10.5 ਘੰਟਿਆਂ ਦੀ ਬੈਟਰੀ ਲਾਈਫ ਵਾਲਾ HP ਦਾ ਲੈਪਟਾਪ ਭਾਰਤ 'ਚ ਲਾਂਚ, ਜਾਣੋ ਕੀਮਤ
NEXT STORY