ਜਲੰਧਰ- ਟੀ.ਸੀ.ਐੱਲ. ਕਮਿਊਨੀਕੇਸ਼ਨ ਦੇ ਮੋਬਾਇਲ ਬ੍ਰਾਂਡ ਅਲਕਾਟੈੱਲ ਨੇ ਵੀਰਵਾਰ ਨੂੰ ਭਾਰਤ 'ਚ ਆਪਣੇ ਨਵੇਂ ਏ3 10 ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਇਸ ਟੈਬ ਨੂੰ ਮੋਬਾਇਲ ਵਰਲਡ ਕਾਂਗਰਸ 2017 ਦੌਰਾਨ ਪੇਸ਼ ਕੀਤਾ ਗਿਆ ਸੀ। ਉਥੇ ਹੀ ਭਾਰਤ 'ਚ ਏ3 10 ਟੈਬਲੇਟ ਨੂੰ ਐਕਸਕਲੂਜ਼ੀਵ ਤੌਰ 'ਤੇ ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ 'ਤੇ ਅੱਜ (ਵੀਰਵਾਰ) ਤੋਂ ਹੀ ਸੇਲ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ। ਇਸ ਟੈਬਲੇਟ ਨੂੰ ਚਿੱਟੇ ਅਤੇ ਕਾਲੇ ਰੰਗ 'ਚ ਵੇਚਿਆ ਜਾਵੇਗਾ।
ਇਸ ਟੈਬਲੇਟ ਨੂੰ ਸਿੰਗਲ ਸਿਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਇਸ ਟੈਬਲੇਟ 'ਤੇ ਆਫੀਸ ਦਾ ਕੰ ਕਰਨ ਦੇ ਨਾਲ ਗੱਲ ਵੀ ਕਰ ਸਕਦੇ ਹੋ। ਕੰਪਨੀ ਨੇ ਇਸ ਟੈਬ ਦੇ ਲਾਂਚ ਦੇ ਨਾਲ ਹੀ ਐਲਾਨ ਕੀਤਾ ਕਿ ਜਲਦੀ ਹੀ ਉਹ ਡਿਡੈਕੇਟ ਬਲੂਟੂਥ ਕੀ-ਬੋਰਡ ਨੂੰ ਵੀ ਲਾਂਚ ਕਰੇਗੀ ਜੋ ਕਿ ਇਸ ਟੈਬ ਦੇ ਨਾਲ ਇਸਤੇਮਾਲ ਕੀਤਾ ਜਾ ਸਕੇਗਾ।

Alcatel A3 10 Tablet ਦੇ ਫੀਚਰਜ਼-
ਅਲਕਾਟੈੱਲ ਏ3 10 ਟੈਬ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 10.1-ਇੰਚ ਦੀ ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ (1280x720 ਪਿਕਸਲ) ਹੈ। ਇਸ ਦੇ ਨਾਲ ਹੀ ਅਲਕਾਟੈੱਲ ਏ3 10 ਟੈਬ 1.1 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਪਰੋਸੈਸਰ 'ਤੇ ਆਧਾਰਿਤ ਹੈ। ਇਸ ਡਿਵਾਈਸ 'ਚ 2ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਇੰਟਰਨਲ ਸਟੋਰੇਜ ਨੂੰ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਟੈਬ 'ਚ 5 ਮੈਗਾਪਿਕਸਲ ਦਾ ਰਿਅਰ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਡਿਵਾਈਸ ਐਂਡਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਉਥੇ ਹੀ ਪਾਵਰ ਬੈਕਅਪ ਲਈ ਇਸ ਟੈਬ 'ਚ 4,600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਇਸ ਟੈਬਲੇਟ 'ਚ 4ਜੀ ਐੱਲ.ਟੀ.ਈ., ਵਾਈ-ਫਾਈ, 802.11 ਏ/ਜੀ/ਜੀ/ਐੱਨ, ਬਲੂਟੂਥ 4.0, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. 2.0 ਪੋਰਟ ਵਰਗੇ ਆਪਸਨ ਦਿੱਤੇ ਗਏ ਹਨ।
ਐਪਲ ਨੇ ਜਾਰੀ ਕੀਤਾ 1 ਅਰਬ ਡਾਲਰ ਦਾ 'ਗ੍ਰੀਨ' ਬ੍ਰਾਂਡ
NEXT STORY