ਜਲੰਧਰ- ਵਾਤਾਵਰਣ ਸੁਧਾਰ 'ਚ ਮਦਦ ਲਈ ਆਪਣੇ ਯਤਨਾਂ ਨੂੰ ਵਧਾਉਣ ਲਈ ਐਪਲ ਨੇ ਇਕ ਅਰਬ ਡਾਲਰ ਦਾ ਆਪਣਾ ਦੂਜਾ 'ਗ੍ਰੀਨ' ਬ੍ਰਾਂਡ ਜਾਰੀ ਕੀਤਾ ਹੈ। ਕੰਪਨੀ ਦਾ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲੰਡ ਟ੍ਰੰਪ ਨੂੰ ਇਹ ਸੰਕੇਤ ਦੇਣ ਲਈ ਵੀ ਹੈ ਕਿ ਮਸ਼ਹੂਰ ਟੈਕਨਾਲੋਜੀ ਕੰਪਨੀ ਐਪਲ ਹੁਣ ਵੀ ਜਲਵਾਯੂ ਪਰਿਵਰਤਨ ਦੀ ਪਰਵਾਹ ਕਰਦੀ ਹੈ। ਇਕ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਐਪਲ ਨੇ ਆਪਣੇ ਕੰਮ-ਕਾਰ ਨੂੰ 100 ਫੀਸਦੀ ਸ਼ੁੱਧ ਊਰਜਾ ਨਾਲ ਸੰਚਾਲਿਤ ਕਰਨ ਲਈ 1.5 ਅਰਬ ਡਾਲਰ ਦਾ 'ਗ੍ਰੀਨ' ਬ੍ਰਾਂਡ ਜਾਰੀ ਕੀਤਾ ਸੀ ਅਤੇ ਕੰਪਨੀ ਦੀ ਇਹ ਨਵੀਂ ਪੇਸ਼ਕਸ਼ ਉਸ ਨੂੰ ਬਾਜ਼ਾਰ 'ਚ ਸਭ ਤੋਂ ਵੱਡੇ ਪੈਮਾਨੇ 'ਤੇ ਅਮਰੀਕੀ ਡਾਲਰ ਜਾਰੀ ਕਰਨ ਵਾਲੀ ਐਕਲ ਕੰਪਨੀ ਦੇ ਤੌਰ 'ਤੇ ਸਥਾਪਿਤ ਕਰ ਦੇਵੇਗੀ।
ਐਪਲ ਦੇ ਵਾਤਾਵਰਣ ਨੀਤੀ ਅਤੇ ਸਮਾਜਿਕ ਪਹਿਲ ਦੀ ਉਪ ਪ੍ਰਾਧਾਨ ਲਿਜ਼ਾ ਜੈਕਸਨ ਨੇ ਇਕ ਬਿਆਨ 'ਚ ਕਿਹਾ ਹੈ ਕਿ ਵਪਾਰ ਕਮਿਊਨਿਟੀ ਦੀ ਅਗਵਾਈ ਨਾਲ ਜਲਵਾਯੂ ਪਰਿਵਰਤਨ ਦੇ ਖਤਰੇ ਨੂੰ ਦੂਰ ਕਰਨਾ ਅਤੇ ਸਾਡੀ ਸਾਂਝੀ ਧਰਤੀ ਦੀ ਸੁਰੱਖਿਆ ਕਰਨਾ ਜ਼ਰੂਰੀ ਹੈ।
ਸਾਡੇ ਨਾਲ ਇਸ ਮਹੱਤਵਪੂਰਨ ਕੰਮ 'ਚ ਸ਼ਾਮਿਲ ਹੋਣ ਲਈ ਨਿਵੇਸ਼ਕਾਂ ਨੂੰ ਇਕ ਹੋਰ ਮੈਕਾ ਦੇਣ 'ਤੇ ਸਾਨੂੰ ਮਾਣ ਹੈ। ਕੰਪਨੀ ਦਾ ਐਲਾਨ ਟ੍ਰੰਪ ਦੇ ਉਸ ਐਲਾਨ ਤੋਂ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਨੂੰ ਪੈਰਿਸ ਜਲਵਾਯੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਐਪਲ ਨੇ ਉਨ੍ਹਾਂ ਦੇ ਇਸ ਕਦਮ ਦਾ ਵਿਰੋਧ ਕੀਤਾ ਸੀ।
ਮਾਈਕ੍ਰੋਸਾਫਟ ਅਤੇ ਫੇਸਬੁੱਕ ਸਮੇਤ ਐਪਲ ਨੇ ਟ੍ਰੰਪ ਦੇ ਇਸ ਕਦਮ ਦੇ ਵਿਰੋਧ 'ਚ ਉਨ੍ਹਾਂ ਨੂੰ ਇਕ ਪੱਤਰ ਭੇਜਿਆ ਸੀ। ਪੱਤਰ 'ਚ ਸਮੂਹ ਨੇ ਲਿਖਿਆ ਸੀ ਸਾਡਾ ਮੰਨਣਾ ਹੈ ਕਿ ਅਮਰੀਕਾ ਇਸ ਮਹੱਤਵਪੂਰਨ ਗਲੋਬਲ ਯਤਨ 'ਚ ਇਕ ਪੂਰਨ ਭਾਗੀਦਾਰ ਰਹਿੰਦੇ ਹੋਏ ਗਲੋਬਲ ਅਗਵਾਈ ਅਤੇ ਅਮਰੀਕੀ ਹਿੱਤਾਂ ਨੂੰ ਅੱਗੇ ਵਧਾਉਣਾ ਹੈ। ਗਲੋਬਲ ਪੱਧਰ 'ਤੇ ਗ੍ਰੀਨ ਬ੍ਰਾਂਡ ਦਾ ਬਾਜ਼ਾਰ ਇਸ ਸਾਲ 200 ਅਰਬ ਤੋਂ ਜ਼ਿਆਦਾ ਦਾ ਹੋ ਸਕਦਾ ਹੈ, ਜੋ 2016 'ਚ ਜਾਰੀ ਹੋਏ 93 ਅਰਬ ਡਾਲਰ ਦੇ ਮੁਕਾਬਲੇ ਦੁੱਗਣਾ ਹੋਵੇਗਾ।
Social Media ਮੈਨੇਜ ਕਰਨਾ ਹੋਵੇਗਾ ਸੌਖਾ ਇਨ੍ਹਾਂ ਖਾਸ Apps ਨਾਲ
NEXT STORY