ਜਲੰਧਰ: ਸਮਾਰਟਫੋਨ ਨਿਰਮਾਤਾ ਕੰਪਨੀ ਅਲਕਾਟੈੱਲ ਨੇ ਹਾਲ ਹੀ 'ਚ ਭਾਰਤ 'ਚ ਅਲਕਾਟੈੱਲ ਵਨਟੱਚ ਪਿੱਕਸੀ PiXi 4 ਨੂੰ ਲਾਂਚ ਕੀਤਾ ਹੈ ਅਤੇ ਹੁਣ ਕੰਪਨੀ ਨੇ ਅਲਕਾਟੈੱਲ Pixi 4 ਪਲਸ ਪਾਵਰ ਨਾਮ ਦਾ ਸਮਾਰਟਫੋਨ ਦੀ ਵੀ ਘੋਸ਼ਣਾ ਕਰ ਦਿੱਤੀ ਹੈ। ਇਸ ਸਮਾਰਟਫੋਨ ਦੀ ਖਾਸਿਅਤ ਇਸ ਦੀ 5000mAh ਬੈਟਰੀ ਹੈ। ਹਾਲਾਂਕਿ, ਕੰਪਨੀ ਦੁਆਰਾ ਇਸ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਅਲਕਾਟੈੱਲ Pixi 4 Plus ਪਾਵਰ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਸਮਾਰਟਫੋਨ 5 ਇੰਚ ਦੀ HD (1280x720 ਪਿਕਸਲਸ), ਡਿਸਪਲੇ, ਪਾਵਰਡ ਦੇ ਕਵਾਡ ਕੋਰ ਪ੍ਰੋਸੈਸਰ ਅਤੇ 1GB ਰੈਮ ਦੇ ਨਾਲ ਲੈਸ ਹੋਵੇਗਾ। ਇਸ ਡਿਊਲ ਸਿਮ ਸਮਾਰਟਫੋਨ 'ਚ 8GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਜਿਸ ਨੂੰ ਤੁਸੀਂ ਮਾਇਕ੍ਰੋ S4 ਦੀ ਮਦਦ ਨਾਲ 32GB ਤੱਕ ਵੱਧਾ ਸਕਦੇ ਹੋ। ਐਂਡ੍ਰਾਇਡ 6.0 ਮਾਰਸ਼ਮੈਲੌ 'ਤੇ ਚੱਲਣ ਵਾਲੇ ਇਸ ਸਮਾਰਟਫੋਨ 'ਚ 5,000 mAh ਬਿਹਤਰੀਨ ਬੈਟਰੀ ਬੈਕਅਪ ਦਿੱਤਾ ਗਿਆ ਹੈ ਜੋ ਕਵਿੱਕ ਚਾਰਜਿੰਗ ਫੀਚਰ ਨਾਲ ਲੈਸ ਹੋਵੇਗਾ।
ਇਸ ਤਕਨੀਕ ਨਾਲ ਇਕੋ ਜਗ੍ਹਾ ਟਿਕਿਆ ਰਹਿੰਦੈ ਗੂਗਲ ਦਾ Internet Balloon
NEXT STORY