ਜਲੰਧਰ : ਅਮੈਜ਼ਾਨ ਨੇ ਨਵਾਂ ਐਲੂਮੀਨੂਅਮ ਵਰਜ਼ਨ ਵਾਲਾ ਫਾਇਰ ਐੱਚ. ਡੀ 10 ਟੈਬਲੇਟ ਲਾਂਚ ਕੀਤਾ ਹੈ। ਨਵੇਂ ਟੈਬਲੇਟ 'ਚ 64 ਜੀ. ਬੀ ਦੀ ਇਨ-ਬਿਲਟ ਸਟੋਰੇਜ ਮਿਲੇਗੀ। ਅਮੈਜ਼ਾਨ ਫਾਇਰ ਐੱਚ. ਡੀ10 ਦੇ 16 ਜੀ. ਬੀ ਵਰਜਨ ਦੀ ਕੀਮਤ 229 ਡਾਲਰ (ਲਗਭਗ 15,500 ਰੁਪਏ), 32 ਜੀ. ਬੀ ਵਰਜਨ ਦੀ ਕੀਮਤ 259 ਡਾਲਰ (ਲਗਭਗ 17,500 ਰੁਪਏ) ਅਤੇ 64 ਜੀ. ਬੀ ਵਰਜਨ ਦੀ ਕੀਮਤ 289 ਡਾਲਰ (ਲਗਭਗ 19,500 ਰੁਪਏ) ਹੈ। ਇਹ ਟੈਬਲੇਟ ਬਲੈਕ, ਵਾਈਟ ਅਤੇ ਸਿਲਵਰ ਐਲੂਮੀਨੀਅਮ (ਨਵਾਂ ਐਡੀਸ਼ਨ) 'ਚ ਆਵੇਗਾ। ਖਾਸ ਗੱਲ ਇਹ ਹੈ ਕਿ ਸਿਲਵਰ ਐਲੂਮੀਨੀਅਮ ਵਰਜਨ ਕੇਵਲ 64 ਜੀ. ਬੀ ਵੈਰਿਅੰਟ 'ਚ ਹੀ ਉਪਲੱਬਧ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਅਮੈਜ਼ਾਨ ਫਾਇਰ ਐੱਚ. ਡੀ10 'ਚ 10.1 ਇੰਚ ਦੀ 1280x800 ਪਿਕਸਲ ਵਾਲੀ ਆਈ. ਪੀ. ਐੱਸ ਡਿਸਪਲੇ ਲੱਗੀ ਹੈ। ਟੈਬਲੇਟ 'ਚ 1.5GHZ ਕਵਾਰਡ-ਕੋਰ ਮੀਡੀਆਟੈੱਕ ਪ੍ਰੋਸੈਸਰ 1 ਜੀ. ਬੀ ਰੈਮ ਦੇ ਨਾਲ ਕੰਮ ਕਰਦਾ ਹੈ। ਐੱਸ. ਡੀ ਕਾਰਡ ਦੀ ਮਦਦ ਤੋਂ ਸਟੋਰੇਜ ਨੂੰ 128 ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਅਮੈਜ਼ਾਨ ਦੇ ਮੁਤਾਬਕ ਇਹ ਟੈਬਲੇਟ ਮਿਸ਼ਰਤ ਵਰਤੋ ਤੱਕ 8 ਘੰਟੇ ਤੱਕ ਚੱਲ ਸਕਦਾ ਹੈ। ਹਾਲਾਂਕਿ ਇਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ 'ਚ 5 ਘੰਟੇ ਲੱਗ ਜਾਂਦੇ ਹਨ। ਫਾਇਰ ਐੱਚ. ਡੀ10 'ਚ 5 ਮੈਗਾਪਿਕਸਲ ਰਿਅਰ ਕੈਮਰਾ ਅਤੇ 720 ਫ੍ਰੰਟ ਫੇਸਿੰਗ ਕੈਮਰਾ ਲਗਾ ਹੈ। ਇਸ ਤੋਂ ਇਲਾਵਾ ਇਸ 'ਚ ਵਾਈ-ਫਾਈ, 3.5 ਐੱਮ. ਏ. ਏ ਆਡੀਓ ਜੈੱਕ, ਡਾਲਬੀ ਆਡੀਓ ਦਿੱਤਾ ਗਿਆ ਹੈ। ਇਸ ਟੈਬਲੇਟ ਦਾ ਭਾਰ 432 ਗ੍ਰਾਮ ਹੈ।
ਨਵੇਂ iPhone ਨੂੰ ਟੱਕਰ ਦੇਵੇਗਾ Xiaomi ਦਾ ਇਹ ਸਮਾਰਟਫੋਨ
NEXT STORY