ਨਵੀਂ ਦਿੱਲੀ- ਫਲਿੱਪਕਾਰਟ, ਐਮਾਜ਼ੋਨ ਵਰਗੇ ਈ-ਕਾਮਰਸ ਪਲੇਟਫਾਰਮਾਂ ਤੋਂ ਸਮਾਰਟ ਫੋਨ ਜਾਂ ਇਸੇ ਤਰ੍ਹਾਂ ਦੀ ਹੋਰ ਕੋਈ ਖ਼ਰੀਦਦਾਰੀ ਕਰਨ ਵਾਲੇ ਹੋ ਤਾਂ ਤੁਹਾਡੇ ਲਈ ਅਹਿਮ ਖ਼ਬਰ ਹੈ। ਐਮਾਜ਼ੋਨ ਨੇ ਕਈ ਇਲਾਕਿਆਂ ਵਿਚ ਗੈਰ-ਜ਼ਰੂਰੀ ਸਾਮਾਨਾਂ ਦੀ ਡਿਲਿਵਰੀ ਬੰਦ ਕਰ ਦਿੱਤੀ ਹੈ। ਇਹ ਫ਼ੈਸਲਾ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਹੈ।
ਐਮਾਜ਼ੋਨ ਨੇ ਆਪਣੇ ਹੋਮ ਪੇਜ 'ਤੇ ਇਕ ਬੈਨਰ ਲਾ ਦਿੱਤਾ ਹੈ, ਜਿਸ ਵਿਚ ਲਿਖਿਆ ਹੈ ਕਿ ਸਿਰਫ਼ ਜ਼ਰੂਰੀ ਸਾਮਾਨਾਂ ਦੀ ਡਿਲਿਵਰੀ ਹੋ ਰਹੀ ਹੈ। ਹਾਲਾਂਕਿ, ਪਿਨ ਕੋਡ ਦੇ ਹਿਸਾਬ ਨਾਲ ਗੈਰ-ਜ਼ਰੂਰੀ ਡਿਲਿਵਰੀ ਬੰਦ ਕੀਤੀ ਗਈ ਹੈ, ਜਿਨ੍ਹਾਂ ਇਲਾਕਿਆਂ ਵਿਚ ਇਸ ਦੀ ਇਜਾਜ਼ਤ ਨਹੀਂ ਹੈ।
ਐਮਾਜ਼ੋਨ ਨੇ ਆਪਣੇ ਹੋਮ ਪੇਜ 'ਤੇ ਲਿਖਿਆ ਹੈ, ''ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਸੀਂ ਫਿਲਹਾਲ ਸਿਰਫ਼ ਜ਼ਰੂਰੀ ਚੀਜ਼ਾਂ ਦੇ ਹੀ ਆਰਡਰ ਲੈ ਰਹੇ ਹਾਂ। ਡਿਲਿਵਰੀ ਵਿਚ ਦੇਰੀ ਵੀ ਹੋ ਸਕਦੀ ਹੈ।'' ਹਾਲਾਂਕਿ, ਜੇਕਰ ਤੁਹਾਡੇ ਇਲਾਕੇ ਵਿਚ ਡਿਲਿਵਰੀ ਹੋ ਰਹੀ ਹੈ ਤਾਂ ਇਹ ਬੈਨਰ ਨਜ਼ਰ ਨਹੀਂ ਆਵੇਗਾ।
ਹਾਲਾਂਕਿ, ਫਲਿੱਪਕਾਰਟ ਨੇ ਇਸ ਤਰ੍ਹਾਂ ਕੋਈ ਬੈਨਰ ਨਹੀਂ ਲਾਇਆ ਹੈ। ਈ-ਕਾਮਰਸ ਸਾਈਟ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕੁਝ ਛੋਟ ਵੀ ਹੈ ਅਤੇ ਇਹ ਤੁਹਾਡੇ ਇਲਾਕੇ 'ਤੇ ਨਿਰਭਰ ਕਰਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਤੁਹਾਡੀ ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੇ ਗੈਰ-ਜ਼ਰੂਰੀ ਸਾਮਾਨਾਂ ਦੀ ਡਿਲਿਵਰੀ ਲਈ ਇਜਾਜ਼ਤ ਦਿੱਤੀ ਹੈ ਤਾਂ ਉੱਥੇ ਡਿਲਿਵਰੀ ਹੋਵੇਗੀ। ਇਸ ਦੀ ਜਾਣਕਾਰੀ ਤੁਸੀਂ ਐਮਾਜ਼ੋਨ ਜਾਂ ਫਲਿੱਪਕਾਰਟ 'ਤੇ ਆਪਣਾ ਪਿਨ ਕੋਡ ਪਾ ਕੇ ਲੈ ਸਕਦੇ ਹੋ। ਨੋਇਡਾ ਵਿਚ ਸਮਾਰਟ ਫੋਨ ਦੀ ਡਿਲਿਵਰੀ ਨਹੀਂ ਹੋ ਰਹੀ ਹੈ, ਜਦੋਂ ਕਿ ਜਮਸ਼ੇਦਪੁਰ ਵਿਚ ਹੋ ਰਹੀ ਹੈ। ਅਜਿਹੇ ਵਿਚ ਤੁਹਾਡੇ ਇਲਾਕੇ ਦੇ ਪਿਨ ਕੋਡ 'ਤੇ ਨਿਰਭਰ ਕਰਦਾ ਹੈ ਕੰਪਨੀ ਉੱਥੇ ਡਿਲਿਵਰੀ ਕਰ ਰਹੀ ਹੈ ਜਾਂ ਨਹੀਂ। ਜ਼ਰੂਰੀ ਅਤੇ ਮੈਡੀਕਲ ਸਾਮਾਨਾਂ ਦੀ ਡਿਲਿਵਰੀ ਸਾਰੇ ਇਲਾਕਿਆਂ ਵਿਚ ਹੋ ਰਹੀ ਹੈ।
ਆਨਲਾਈਨ ਪੜਾਈ ਲਈ ਆਇਆ 7-ਇੰਚ ਦੀ ਸਕਰੀਨ ਵਾਲਾ ਫੋਨ, ਕੀਮਤ 7,779 ਰੁਪਏ
NEXT STORY