ਜਲੰਧਰ— ਭਾਰਤ 'ਚ ਕੰਪਿਊਟਰ ਪੇਰਿਫੇਰਲ ਅਤੇ ਮੋਬਾਇਲ ਐਕਸੈਸਰੀ ਨਿਰਮਾਤਾ ਕੰਪਨੀ Ambrane ਨੇ ਨਵਾਂ 13000 ਐੱਮ.ਏ.ਐੱਚ. ਸਮਰੱਥਾ ਵਾਲਾ P1310 ਪਾਵਰ ਬੈਂਕ 949 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਇਸ ਨੂੰ ਗ੍ਰੀਨ, ਬ੍ਰਾਊਨ ਅਤੇ ਬਲੈਕ ਕਲਰ ਆਪਸ਼ਨ 'ਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।
ਪਾਵਰ ਬੈਂਕ ਦੇ ਫੀਚਰਸ-
ਆਕਰਸ਼ਕ ਡਿਜ਼ਾਈਨ-
ਪਾਵਰ ਬੈਂਕ ਨੂੰ ਕੰਪਨੀ ਨੇ ਪਤਲੇ ਡਿਜ਼ਾਈਨ ਦੇ ਤਹਿਤ ਬਣਾਇਆ ਹੈ ਤਾਂ ਜੋ ਇਸ ਨੂੰ ਆਸਾਨੀ ਨਾਲ ਜੇਬ 'ਚ ਪਾ ਕੇ ਕਿਤੇ ਵੀ ਲਿਜਾਇਆ ਜਾ ਸਕੇ। ਪਤਲਾ ਦੇ ਹਲਕਾ ਹੋਣ ਦੇ ਨਾਲ ਇਸ ਪਾਵਰ ਬੈਂਕ ਦੀ ਗ੍ਰਿੱਪ ਵੀ ਕਾਫੀ ਵਧੀਆ ਹੈ।
ਹਾਈ ਕਪੈਸਿਟੀ ਸੈੱਲ-
ਪਾਵਰ ਬੈਂਕ 'ਚ ਕੰਪਨੀ ਨੇ ਸੈਮਸੰਗ ਵੱਲੋਂ ਤਿਆਰ ਕੀਤੀ ਗਈ ਲਿਥੀਅਮ-ਆਇਨ ਸੈੱਲਸ ਦੀ ਵਰਤੋਂ ਕੀਤੀ ਹੈ ਤਾਂ ਜੋ ਇਹ ਲੰਬੇ ਸਮੇਂ ਤੱਕ ਬਿਨਾਂ ਪ੍ਰੇਸ਼ਾਨੀ ਦੇ ਇਸਤੇਮਾਲ ਕੀਤਾ ਜਾ ਸਕੇ।
ਯੂ.ਐੱਸ.ਬੀ. ਪੋਰਟਸ-
ਇਸ ਵਿਚ ਦੋ ਯੂ.ਐੱਸ.ਬੀ. 2.0 ਪੋਰਟਸ ਅਤੇ ਇਕ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ ਜਿਨ੍ਹਾਂ 'ਚੋਂ ਕਿ ਯੂ.ਐੱਸ.ਬੀ. ਪੋਰਟ 5V/2.11 ਦੀ ਆਊਟਪੁੱਟ ਦਿੰਦਾ ਹੈ ਅਤੇ ਦੂਜਾ ਪੋਰਟ 5V/11 ਦੀ ਆਊਟਪੁੱਟ ਦਿੰਦਾ ਹੈ। ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦੀ ਗੱਲ ਕੀਤੀ ਜਾਵੇ ਤਾਂ ਇਹ ਇਸ ਨੂੰ ਚਾਰਜ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਬੈਟਰੀ ਕਪੈਸਿਟੀ-
ਇਸ ਪਾਵਰ ਬੈਂਕ ਨਾਲ ਤੁਸੀਂ 25000 ਐੱਮ.ਏ.ਐੱਚ. ਦੀ ਕਪੈਸਿਟੀ ਵਾਲੇ ਸਮਾਰਟਫੋਨ ਨੂੰ 4 ਵਾਰ ਪੂਰੀ ਤਰ੍ਹਾਂ ਚਾਰਜ ਕਰ ਸਕਦੇ ਹੋ। ਇਸ ਵਿਚ ਮੌਜੂਦ ਬੈਟਰੀ 12 ਤੋਂ 13 ਘੰਟਿਆਂ 'ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।
ਚਾਰਜਿੰਗ ਇੰਡੀਕੇਟਰ-
ਪਾਵਰ ਬੈਂਕ 'ਚ 4 ਐੱਲ.ਈ.ਡੀ. ਇੰਡੀਕੇਟਰ ਵਾਲਾ ਪੈਨਲ ਲੱਗਾ ਹੈ ਜੋ ਰਿਮੇਨਿੰਗ ਪਾਵਰ ਨੂੰ ਸ਼ੋਅ ਕਰਦਾ ਹੈ, ਨਾਲ ਹੀ ਇਸ ਵਿਚ ਟਾਰਚ ਵੀ ਮੌਜੂਦ ਹੈ।
ਪ੍ਰੈੱਸ ਰਿਲੀਜ਼ ਦੌਰਾਨ ਐਂਬ੍ਰੇਨ ਇੰਡੀਆ ਦੇ ECO Mr. Gaurav Dureja ਨੇ ਕਿਹਾ ਕਿ ਇਸ ਨੂੰ ਯੂਜ਼ਰ ਦੇ ਸਟਾਈਲ ਅਤੇ ਫੰਕਸ਼ਨੈਲਿਟੀ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ਅਤੇ ਉਹ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਯਾਹਮਾ ਨੇ 902 ਮੋਟਰਸਾਈਕਲ ਵਾਪਸ ਮੰਗਵਾਏ
NEXT STORY