ਜਲੰਧਰ : ਜੇ ਤੁਹਾਨੂੰ ਅਜਿਹਾ ਇਲੈਕਟ੍ਰਿਕ ਸਕੂਟਰ ਮਿਲ ਜਾਵੇ ਜਿਸ ਨੂੰ ਕਦੇ ਚਾਰਜ ਕਰਨ ਦੀ ਜ਼ਰੂਰਤ ਨਾ ਹੋਵੇ ਤਾਂ ਹਰ ਕੋਈ ਅਜਿਹੇ ਸਕੂਟਰ ਨੂੰ ਹੀ ਪ੍ਰੈਫਰੈਂਸ ਦਵੇਗਾ। ਸਿਟੀਗੋ ਨਾਂ ਦਾ ਇਹ ਸਕੂਟਰ ਇੰਡੀਗੋਗੋ ਕੈਂਪੇਨਿੰਗ 'ਚ ਕਿੱਕ ਸਟਾਰਟਰ ਪ੍ਰੋਗਰਾਮ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ 'ਚ ਲੱਗੀ 300 ਵਾਟ ਦੀ ਮੋਟਰ ਇਸ ਤਰ੍ਹਾਂ ਸੈੱਟ ਕੀਤੀ ਗਈ ਹੈ ਕਿ ਜਦੋਂ ਸਕੂਟਰ ਨੂੰ ਪੈਰ ਨਾਲ ਧਕੇਲਿਆ ਜਾਵੇਗਾ ਤਾਂ ਇਹ ਚਾਰਜ ਹੋ ਜਾਵੇਗੀ।
ਇਹ ਸਕੂਟਰ ਇਕ ਵਾਰ ਚਾਰਜ ਹੋ ਕੇ 3 ਘੰਟੇ ਤੱਕ ਤੁਹਾਡਾ ਸਾਥ ਦਵੇਗਾ। ਇਸ ਈ-ਸਕੂਟਰ ਨੂੰ ਸਮਾਰਟਫੋਨ ਐਪ ਨਾਲ ਯੂਜ਼ ਕੀਤਾ ਜਾ ਸਕਦਾ ਹੈ ਤੇ ਇਹ ਐਪ ਹੀ ਤੁਹਾਨੂੰ ਸਕੂਟਰ ਦੀ ਬੈਟਰੀ ਲਾਈਫ ਆਦਿ ਦੀ ਜਾਣਕਾਰੀ ਦਵੇਗੀ। ਇਹ ਸਕੂਟਰ 24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਸਿਟੀ ਗੋ ਸਕੂਟਰ ਦਾ ਵਜ਼ਨ 9.8 ਕਿਲੋ ਹੈ ਤੇ ਇਸ ਦੇ 2 ਮਾਡਲ ਕੰਪਨੀ ਵੱਲੋਂ ਪੇਸ਼ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ (ਸਿਟੀ ਗੋ ਅਰਬਨ) 539 ਡਾਲਰ ਤੇ (ਸਿਟੀ ਗੋ ਅਰਬਨ ਪ੍ਰੋ) 629 ਡਾਲਰ ਹੈ।
ਰੇਨੋ ਇਸ ਮਹੀਨੇ ਲਾਂਚ ਕਰੇਗੀ ਇਕ ਲਿਟਰ ਇੰਜਣ ਵਾਲਾ ਕਵਿਡ ਮਾਡਲ
NEXT STORY